ਈਰਾਨ ''ਚ 10 ਮਾਰਚ ਤੋਂ ਬਾਅਦ ਪਹਿਲੀ ਵਾਰ ਕੋਰੋਨਾ ਦੇ ਮਾਮਲਿਆਂ ''ਚ ਆਈ ਕਮੀ

05/02/2020 7:25:56 PM

ਤਹਿਰਾਨ- ਈਰਾਨ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ਵਿਚ ਕਮੀ ਆਈ ਹੈ ਤੇ ਸ਼ਨੀਵਾਰ ਨੂੰ 10 ਮਾਰਚ ਤੋਂ ਬਾਅਦ ਤੋਂ ਸਭ ਤੋਂ ਘੱਟ 802 ਨਵੇਂ ਮਾਮਲੇ ਸਾਹਮਣੇ ਆਏ ਹਨ। ਈਰਾਨ ਵਿਚ ਫਰਵਰੀ ਮੱਧ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਫੈਲਣਾ ਸ਼ੁਰੂ ਹੋਇਆ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਦੇਸ਼ ਵਿਚ ਇਨਫੈਕਸ਼ਨ ਦੇ 96,448 ਮਾਮਲੇ ਸਾਹਮਣੇ ਆ ਚੁੱਕੇ ਹਨ। 

ਈਰਾਨ ਦੇ ਸਿਹਤ ਮੰਤਰਾਲਾ ਦੇ ਬੁਲਾਰੇ ਕਿਯਾਨੌਸ਼ ਜਹਾਂਪੌਰ ਨੇ ਸਰਕਾਰੀ ਟੈਲੀਵਿਜ਼ਨ ਵਿਚ ਕਿਹਾ ਕਿ ਹਾਲ ਦੇ ਹਫਤਿਆਂ ਦੀ ਤੁਲਨਾ ਵਿਚ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਵਿਚ ਕਮੀ ਸਾਫ ਦਿਖਾਈ ਦਿੰਦੀ ਹੈ। ਉਹਨਾਂ ਕਿਹਾ ਕਿ 77,350 ਲੋਕਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਇਹ ਵਿਸ਼ਵ ਵਿਚ ਸਭ ਤੋਂ ਵਧੇਰੇ ਠੀਕ ਹੋਣ ਵਾਲੇ ਲੋਕਾਂ ਦੀ ਫੀਸਦੀ ਵਿਚ ਸ਼ਾਮਲ ਹੈ। ਉਹਨਾਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 65 ਲੋਕਾਂ ਦੀ ਮੌਤ ਹੋਈ ਹੈ ਤੇ ਇਸੇ ਦੇ ਨਾਲ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 6,156 'ਤੇ ਪਹੁੰਚ ਗਈ ਹੈ। ਮਾਹਰਾਂ ਨੇ ਕੋਰੋਨਾ ਵਾਇਰਸ ਨਾਲ ਨਿਪਟਣ ਦੀਆਂ ਈਰਾਨ ਦੀਆਂ ਸਮਰਥਾਵਾਂ 'ਤੇ ਹਾਲਾਂਕਿ ਸ਼ੱਕ ਜ਼ਾਹਿਰ ਕੀਤਾ ਸੀ। ਦੇਸ਼ ਦੇ ਸਿਹਤ ਮੰਤਰੀ ਇਰਾਜ਼ ਹਰਿਚੀ ਨੇ ਸਾਵਧਾਨ ਕੀਤਾ ਹੈ ਕਿ ਚਾਹੇ ਹੀ ਇਨਫੈਕਸ਼ਨ ਦੇ ਮਾਮਲੇ ਘੱਟ ਹੋਏ ਹਨ ਪਰ ਇਹ ਗਿਣਤੀ ਤੇਜ਼ੀ ਨਾਲ ਬਦਲ ਵੀ ਸਕਦੀ ਹੈ। ਖੁਦ ਇਨਫੈਕਸ਼ਨ ਤੋਂ ਉਭਰੇ ਹਰਿਚੀ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਗੰਭੀਰ ਸਮੱਸਿਆਵਾਂ ਖੜ੍ਹੀਆਂ ਕਰ ਸਕਦੀ ਹੈ। 

Baljit Singh

This news is Content Editor Baljit Singh