ਟਰੰਪ ਪ੍ਰਸ਼ਾਸਨ ਵੱਲੋਂ ਪੱਤਰਕਾਰ ਦੇ ਪ੍ਰੈਸ ਕਾਰਡ ਨੂੰ ਰੱਦ ਕਰਨ 'ਤੇ ਕੋਰਟ ਨੇ ਸੁਣਾਇਆ ਇਹ ਫੈਸਲਾ

11/15/2018 3:08:46 AM

ਵਾਸ਼ਿੰਗਟਨ — ਟਰੰਪ ਪ੍ਰਸ਼ਾਸਨ ਨੇ ਸੀ. ਐਨ. ਐਨ. ਦੇ ਇਕ ਰਿਪੋਰਟਰ ਦੇ ਪ੍ਰੈੱਸ ਕਾਰਡ ਨੂੰ ਰੱਦ ਕਰਨ ਦੇ ਫੈਸਲੇ ਦਾ ਬੁੱਧਵਾਰ ਨੂੰ ਅਦਾਲਤ 'ਚ ਬਚਾਅ ਕੀਤਾ ਅਤੇ ਦਲੀਲ ਦਿੱਤੀ ਕਿ ਕਿਸੇ ਵੀ ਪੱਤਰਕਾਰ ਨੂੰ ਸੰਵਿਧਾਨ ਦੇ ਪਹਿਲੇ ਸੋਧ ਦੇ ਤਹਿਤ ਵ੍ਹਾਈਟ ਹਾਊਸ 'ਚ ਦਾਖਲ ਹੋਣ ਦਾ ਅਧਿਕਾਰ ਨਹੀਂ ਹੈ।
ਸੀ. ਐਨ. ਐਨ. ਨੇ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਕਈ ਸੀਨੀਅਰ ਸਹਿਯੋਗੀਆਂ ਖਿਲਾਫ ਇਕ ਮੁਕੱਦਮਾ ਦਾਇਰ ਕੀਤਾ ਹੈ, ਜਿਸ 'ਚ ਨੈੱਟਵਰਕ ਦੇ ਪੱਤਰਕਾਰ ਜਿਮ ਐਕੋਸਟਾ ਦੇ ਵ੍ਹਾਈਟ ਹਾਊਸ ਦੇ ਪ੍ਰੈੱਸ ਕਾਰਡ ਦੀ ਤੁਰੰਤ ਬਹਾਲੀ ਦੀ ਮੰਗ ਕੀਤੀ ਗਈ ਹੈ ਜੋ ਅਮਰੀਕਾ ਦੇ ਰਾਸ਼ਟਰਪਤੀ ਨਾਲ ਬਹਿਸ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਸੀ। ਵਿਧੀ ਮੰਤਰਾਲੇ ਨੇ ਬੁੱਧਵਾਰ ਨੂੰ ਅਦਾਲਤ 'ਚ ਕਿਹਾ ਕਿ ਕਿਸੇ ਵੀ ਪੱਤਰਕਾਰ ਨੂੰ ਸੰਵਿਧਾਨ ਦੇ ਪਹਿਲੇ ਸੋਧ ਦੇ ਤਹਿਤ ਵ੍ਹਾਈਟ ਹਾਊਸ 'ਚ ਪ੍ਰਵੇਸ਼ ਦਾ ਅਧਿਕਾਰ ਨਹੀਂ ਹੈ। ਪਿਛਲੇ ਹਫਤੇ ਵ੍ਹਾਈਟ ਹਾਊਸ ਵੱਲੋਂ ਸੀ. ਐਨ. ਐਨ. ਦੇ ਪ੍ਰਮੁੱਖ ਵ੍ਹਾਈਟ ਹਾਊਸ ਪੱਤਰਕਾਰ ਐਕੋਸਟਾ ਦਾ ਪ੍ਰੈੱਸ ਕਾਰਡ ਰੱਦ ਕੀਤੇ ਜਾਣ ਦੀ ਪ੍ਰਤੀਕਿਰਿਆ ਸਵਰੂਪ ਸੀ. ਐਨ. ਐਨ. ਨੇ ਇਹ ਮੁੱਕਦਮਾ ਦਾਇਰ ਕੀਤਾ ਹੈ।