ਸ਼ਿਕਾਗੋ ਹਵਾਈ ਅੱਡੇ ''ਤੇ ਤਿੰਨ ਮਹੀਨੇ ਤੱਕ ਰੁਕੇ ਰਹੇ ਭਾਰਤੀ ਨੂੰ ਅਦਾਲਤ ਨੇ ਕੀਤਾ ਬਰੀ

10/28/2021 10:15:28 AM

ਸ਼ਿਕਾਗੋ (ਏਪੀ): ਅਮਰੀਕਾ ਦੀ ਇੱਕ ਅਦਾਲਤ ਨੇ ਇੱਕ ਭਾਰਤੀ ਵਿਅਕਤੀ ਨੂੰ ਗੈਰ-ਅਧਿਕਾਰਤ ਦਾਖਲੇ ਦੇ ਮਾਮਲੇ ਤੋਂ ਬਰੀ ਕਰ ਦਿੱਤਾ ਹੈ, ਜੋ ਕੋਵਿਡ-19 ਦੇ ਡਰੋਂ ਭਾਰਤ ਜਾਣ ਦੀ ਬਜਾਏ ਸ਼ਿਕਾਗੋ ਦੇ ਓ'ਹਾਰੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਇੱਕ ਟਰਮੀਨਲ ਵਿੱਚ ਤਿੰਨ ਮਹੀਨਿਆਂ ਤੱਕ ਰੁਕਿਆ ਰਿਹਾ। ਸ਼ਿਕਾਗੋ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਕੁੱਕ ਕਾਉਂਟੀ ਦੇ ਜੱਜ ਐਡਰਿਨ ਡੇਵਿਸ ਨੇ ਇਸ ਹਫ਼ਤੇ ਆਦਿਤਿਆ ਸਿੰਘ (37) ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਹਾਲਾਂਕਿ, ਹੁਣ ਸਿੰਘ ਨੂੰ ਸ਼ੁੱਕਰਵਾਰ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ ਕਿਉਂਕਿ ਉਸ 'ਤੇ ਅਣਅਧਿਕਾਰਤ ਦਾਖਲੇ ਦੇ ਦੋਸ਼ ਲੱਗਣ ਤੋਂ ਬਾਅਦ "ਇਲੈਕਟ੍ਰੋਨਿਕਲੀ" ਨਿਗਰਾਨੀ ਕਰਕੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ। 

ਸਿੰਘ ਨੂੰ 16 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸ਼ਿਕਾਗੋ ਹਵਾਬਾਜ਼ੀ ਵਿਭਾਗ ਵੱਲੋਂ ਹਵਾਈ ਅੱਡੇ ਦੀ ਸੁਰੱਖਿਆ ਦਾ ਕੰਮ ਸੰਭਾਲਣ ਵਾਲੇ 'ਟਰਾਂਸਪੋਰਟੇਸ਼ਨ ਸੁਰੱਖਿਆ ਪ੍ਰਸ਼ਾਸਨ' ਨੇ ਕਿਹਾ ਕਿ ਸਿੰਘ ਨੇ ਹਵਾਈ ਅੱਡੇ ਦੇ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ। ਹਵਾਬਾਜ਼ੀ ਵਿਭਾਗ ਦੇ ਬੁਲਾਰੇ ਕ੍ਰਿਸਟੀਨ ਕੈਰੀਨੋ ਨੇ ਕਿਹਾ,''ਸਿੰਘ ਨੇ ਕੋਈ ਉਲੰਘਣਾ ਨਹੀਂ ਕੀਤੀ ਅਤੇ ਨਾ ਹੀ ਉਹ ਗਲਤ ਤਰੀਕੇ ਨਾਲ ਕਿਸੇ ਸੁਰੱਖਿਅਤ ਖੇਤਰ 'ਚ ਦਾਖਲ ਹੋਏ। ਉਹ ਉੱਥੇ ਹਜ਼ਾਰਾਂ ਯਾਤਰੀਆਂ ਵਾਂਗ ਆਇਆ ਸੀ ਜੋ ਹਰ ਰੋਜ਼ ਆਉਂਦੇ ਹਨ।” 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਦਾ ਡ੍ਰੈਗਨ ਨੂੰ ਵੱਡਾ ਝਟਕਾ, ਚਾਈਨਾ ਟੈਲੀਕਾਮ 'ਤੇ ਲਗਾਈ ਪਾਬੰਦੀ 

ਸਿੰਘ ਲਗਭਗ ਛੇ ਸਾਲ ਪਹਿਲਾਂ ਅਮਰੀਕਾ ਵਿੱਚ ਪੜ੍ਹਾਈ ਕਰਨ ਆਏ ਸਨ ਅਤੇ ਕੈਲੀਫੋਰਨੀਆ ਦੇ ਔਰੇਂਜ ਵਿੱਚ ਰਹਿੰਦੇ ਸਨ। ਉਸਨੇ ਪਿਛਲੇ ਸਾਲ ਅਕਤੂਬਰ ਵਿੱਚ ਭਾਰਤ ਵਾਪਸੀ ਦੀ ਯਾਤਰਾ ਦੇ ਪਹਿਲੇ ਸਟਾਪ ਵਜੋਂ ਲਾਸ ਏਂਜਲਸ ਤੋਂ ਸ਼ਿਕਾਗੋ ਲਈ ਉਡਾਣ ਭਰੀ ਸੀ। ਸਿੰਘ ਨੂੰ ਜਨਵਰੀ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ 'ਯੂਨਾਈਟਿਡ ਏਅਰਲਾਈਨਜ਼' ਦੇ ਦੋ ਕਰਮਚਾਰੀਆਂ ਨੇ ਪਾਇਆ ਕਿ ਉਸ ਨੇ ਉਹੀ ਬੈਜ ਪਾਇਆ ਹੋਇਆ ਸੀ ਜਿਸ ਬਾਰੇ ਕੁਝ ਸਮਾਂ ਪਹਿਲਾਂ ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਲਾਪਤਾ ਹੋਣ ਦੀ ਰਿਪੋਰਟ ਦਿੱਤੀ ਸੀ। ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਏਅਰਪੋਰਟ 'ਤੇ ਰੁਕਿਆ ਕਿਉਂਕਿ ਉਹ ਕੋਰੋਨਾ ਵਾਇਰਸ ਦੇ ਡਰ ਕਾਰਨ ਜਹਾਜ਼ 'ਤੇ ਨਹੀਂ ਚੜ੍ਹਨਾ ਚਾਹੁੰਦਾ ਸੀ। ਤਿੰਨ ਮਹੀਨਿਆਂ ਤੱਕ ਅਣਪਛਾਤੇ ਲੋਕਾਂ ਨੇ ਉਸ ਨੂੰ ਖਾਣਾ ਦਿੱਤਾ।

ਨੋਟ- ਅਮਰੀਕੀ ਅਦਾਲਤ ਨੇ ਭਾਰਤੀ ਸ਼ਖਸ ਨੂੰ ਦੋਸ਼ਾਂ ਤੋਂ ਕੀਤਾ ਬਰੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana