ਪੇਕੇ ਗਈ ਪਤਨੀ ਤਾਲਾਬੰਦੀ ਕਾਰਨ ਚੀਨ ''ਚ ਫਸੀ, 9 ਮਹੀਨੇ ਬਾਅਦ ਮੁੜੀ ਕੈਨੇਡਾ

09/08/2020 2:04:52 PM

ਟੋਰਾਂਟੋ- ਕੈਨੇਡਾ ਵਿਚ ਰਹਿਣ ਵਾਲੇ ਇਕ ਜੋੜੇ ਦੀ ਪ੍ਰੇਮ ਕਹਾਣੀ ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਓਂਟਾਰੀਓ ਦੇ ਰਹਿਣ ਵਾਲੇ ਕੈਵਿਨ ਨੌਰਿਸ ਅਤੇ ਉਨ੍ਹਾਂ ਦੀ ਪਤਨੀ 9 ਮਹੀਨਿਆਂ ਤੋਂ ਵਿੱਛੜੇ ਹੋਏ ਸਨ ਤੇ ਹੁਣ ਜਾ ਕੇ ਉਹ ਮਿਲ ਸਕੇ। ਜਨਵਰੀ ਮਹੀਨੇ ਕੈਰੀ ਨੋਰਿਸ ਨਾਂ ਦੀ ਜਨਾਨੀ ਚੀਨ ਆਪਣੇ ਪੇਕੇ ਗਈ ਸੀ ਤੇ ਉਸ ਦੇ ਪਤੀ ਨੇ ਦੋ ਕੁ ਹਫਤਿਆਂ ਬਾਅਦ ਆਉਣਾ ਸੀ ਪਰ ਇਸ ਦੌਰਾਨ ਬੀਜਿੰਗ ਵਿਚ ਕੋਰੋਨਾ ਵਾਇਰਸ ਕਾਰਨ ਤਾਲਾਬੰਦੀ ਲੱਗ ਗਈ ਤੇ ਉਡਾਣਾਂ ਰੱਦ ਹੋ ਗਈਆਂ। ਚੀਨ ਵਿਚ ਕੈਰੀ ਦਾ ਪਰਿਵਾਰ ਵੀ ਰਹਿੰਦਾ ਹੈ ਤੇ ਉਹ ਵਪਾਰ ਦੇ ਸਿਲਸਿਲੇ ਵਿਚ ਵੀ ਇੱਥੇ ਆਉਂਦੇ-ਜਾਂਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਹਰ ਸਾਲ ਇਕੱਠੇ ਜਾਂਦੇ ਸਨ ਪਰ ਇਸ ਵਾਰ ਅਜਿਹਾ ਨਾ ਹੋ ਸਕਿਆ। 

ਕੈਰੀ ਨੇ ਦੱਸਿਆ ਕਿ ਉਸ ਨੇ ਕਈ ਵਾਰ ਕੋਸ਼ਿਸ਼ ਕੀਤੀ ਕਿ ਉਹ ਵਾਪਸ ਆਪਣੇ ਪਰਿਵਾਰ ਕੋਲ ਕੈਨੇਡਾ ਪੁੱਜ ਜਾਵੇ ਪਰ ਤਾਲਾਬੰਦੀ ਕਾਰਨ ਵਾਰ-ਵਾਰ ਉਸ ਦੀ ਹਵਾਈ ਟਿਕਟ ਰੱਦ ਹੁੰਦੀ ਰਹੀ। ਬੀਤੇ ਦਿਨ ਉਹ ਕਈ ਫਲਾਈਟਾਂ ਬਦਲ ਕੇ ਆਪਣੇ ਪਤੀ ਨੂੰ ਮਿਲੀ। ਐਤਵਾਰ ਸਵੇਰੇ ਟੋਰਾਂਟੋ ਪੀਅਰਸਨ ਕੌਮਾਂਤਰੀ ਹਵਾਈ ਅੱਡੇ 'ਤੇ ਵਿੱਛੜੇ ਪਤੀ-ਪਤਨੀ ਦੀ ਮਿਲਣੀ ਦੇਖਣ ਵਾਲਿਆਂ ਦੀਆਂ ਵੀ ਅੱਖਾਂ ਭਰ ਗਈਆਂ। 

ਜੋੜੇ ਦੇ ਵਿਆਹ ਨੂੰ 10 ਸਾਲ ਹੋ ਗਏ ਹਨ ਪਰ ਦੋਹਾਂ ਵਿਚਕਾਰ ਗੂੜ੍ਹਾ ਪਿਆਰ ਹੈ। ਉਨ੍ਹਾਂ ਦੱਸਿਆ ਕਿ ਫੋਨ 'ਤੇ ਹੀ ਉਹ ਗੱਲ ਕਰ ਸਕੇ ਤੇ ਇਸ ਦੌਰਾਨ ਵਿਛੋੜੇ ਦਾ ਜੋ ਦੁੱਖ ਉਨ੍ਹਾਂ ਨੇ ਸਹਿਣ ਕੀਤਾ ਬਿਆਨ ਨਹੀਂ ਕਰ ਸਕਦੇ। 

Lalita Mam

This news is Content Editor Lalita Mam