ਆਸਟ੍ਰੇਲੀਆ ''ਚ ਵੱਡੀ ਗਿਣਤੀ ''ਚ ਵੱਸਦਾ ਹੈ ਸਿੱਖ ਭਾਈਚਾਰਾ, ਹੈਰਾਨ ਕਰਦੇ ਨੇ ਅੰਕੜੇ

10/09/2017 12:37:42 PM

ਸਿਡਨੀ (ਬਿਊਰੋ)— ਸਾਲ 2011 ਤੋਂ ਆਸਟ੍ਰੇਲੀਆ ਵਿਚ ਪ੍ਰਵਾਸੀਆਂ ਦੀ ਵੱਡੀ ਗਿਣਤੀ ਵਿਚ ਚੀਨੀਆਂ ਤੋਂ ਬਾਅਦ ਭਾਰਤੀ ਦੂਜੇ ਨੰਬਰ 'ਤੇ ਹਨ। ਹਾਲ ਹੀ ਵਿਚ ਸਾਲ 2007-2016 ਵਿਚ ਆਸਟ੍ਰੇਲੀਆ ਦੀ ਇਮੀਗਰੇਸ਼ਨ ਸੂਚੀ ਵਿਚ ਭਾਰਤੀ ਸ਼ਿਖਰ 'ਤੇ ਸਨ ਅਤੇ ਉਨ੍ਹਾਂ ਦੀ ਇਮੀਗਰੇਸ਼ਨ ਦਰ 13.7 ਫੀਸਦੀ ਰਹੀ ਜਦਕਿ ਚੀਨੀਆਂ ਦੀ ਇਮੀਗਰੇਸ਼ਨ ਦਰ 13.3 ਫੀਸਦੀ ਸੀ। 
ਸਾਲ 2011 ਵਿਚ ਸਿੱਖ ਧਰਮ ਤੇਜ਼ੀ ਨਾਲ ਆਸਟ੍ਰੇਲੀਆ ਵਿਚ ਵਧਿਆ ਅਤੇ ਇਹ ਵਾਧਾ 74.1 ਫੀਸਦੀ ਸੀ। ਸਾਲ 2006 ਵਿਚ ਆਸਟ੍ਰੇਲੀਆ ਦੀ ਕੁਲ ਆਬਾਦੀ ਵਿਚ ਸਿੱਖਾਂ ਦਾ ਅਨੁਪਾਤ 0.1 ਫੀਸਦੀ ਸੀ ਪਰ 2016 ਵਿਚ ਇਹ ਅਨੁਪਾਤ ਵੱਧ ਕੇ 0.5 ਫੀਸਦੀ ਹੋ ਗਿਆ। ਆਸਟ੍ਰੇਲੀਆ ਵਿਚ ਸਿੱਖ ਧਰਮ ਪੰਜਵਾਂ ਵੱਡਾ ਧਰਮ ਹੈ। ਇਸ ਦੇ ਇਲਾਵਾ ਈਸਾਈ, ਇਸਲਾਮ, ਬੁੱਧ ਅਤੇ ਹਿੰਦੂ ਧਰਮ ਮੁੱਖ ਹਨ। ਵਿਕਟੋਰੀਆ ਵਿਚ ਲੱਗਭਗ 52,762, ਨਿਊ ਸਾਊਥ ਵੇਲਜ਼ ਵਿਚ 31,737, ਕੁਈਨਜ਼ਲੈਂਡ ਵਿਚ 17,433, ਪੱਛਮੀ ਆਸਟ੍ਰੇਲੀਆ ਵਿਚ 11,897, ਦੱਖਣੀ ਆਸਟ੍ਰੇਲੀਆ ਵਿਚ 8,808 ਅਤੇ ਕੈਨਬਰਾ ਵਿਚ 2,142 ਸਿੱਖ ਰਹਿੰਦੇ ਹਨ।
ਜ਼ਿਆਦਾਤਰ ਸਿੱਖ ਵਿਦਿਆਰਥੀ ਦੇ ਤੌਰ 'ਤੇ ਆਸਟ੍ਰੇਲੀਆ ਗਏ ਹਨ। ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਆਸਟ੍ਰੇਲੀਆਂ ਵਿਚ ਜਿਹੜੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਉਨ੍ਹਾਂ ਵਿਚ ਟੌਪ 10 ਵਿਚ ਹਿੰਦੀ ਅਤੇ ਪੰਜਾਬੀ ਭਾਸ਼ਾ ਵੀ ਸ਼ਾਮਿਲ ਹੈ।