‘ਕੋਰੋਨਾ ਕਾਰਣ ਬੀਬੀਆਂ ਦੇ ਮੁਕਾਬਲੇ ਮਰਦਾਂ ਨੂੰ ਵਧੇਰੇ ਖਤਰਾ’

12/21/2020 2:19:40 AM

ਬੋਸਟਨ-ਕੋਵਿਡ-19 ਇਨਫੈਕਸ਼ਨ ਕਾਰਣ ਬੀਬੀਆਂ ਦੇ ਮੁਕਾਬਲੇ ਮਰਦਾਂ ’ਚ ਜਾਨ ਦਾ ਖਤਰਾ 30 ਫੀਸਦੀ ਵਧੇਰੇ ਹੁੰਦਾ ਹੈ। ‘ਕਲੀਨਿਕਲ ਇੰਫੈਕਸ਼ਨ ਡਿਸੀਜੇਸ’ ਮੈਗਜ਼ੀਨ ’ਚ ਪ੍ਰਕਾਸ਼ਿਤ ਇਕ ਅਧਿਐਨ ਮੁਤਾਬਕ ਕੋਵਿਡ-19 ਨਾਲ ਇਨਫੈਕਟਿਡ ਮਰਦ ਮਰੀਜ਼ ਜਿਹੜੇ ਸ਼ੂਗਰ, ਹਾਈ ਬਲੱਡ ਪ੍ਰੈੱਸ਼ਰ ਜਾਂ ਮੋਟੇ ਹੁੰਦੇ ਹਨ ਤਾਂ ਉਨ੍ਹਾਂ ਦੀ ਜਾਨ ਨੂੰ ਜ਼ਿਆਦਾ ਖਤਰਾ ਹੁੰਦਾ ਹੈ।

ਇਹ ਵੀ ਪੜ੍ਹੋ -ਅਮਰੀਕਾ : ਦੇਸ਼ ਭਰ ’ਚ ਮਾਡਰਨਾ ਦੇ ਕੋਵਿਡ-19 ਟੀਕੇ ਭੇਜਣ ਦੀ ਤਿਆਰੀ

67,000 ਮਰੀਜ਼ਾਂ ’ਤੇ ਕੀਤਾ ਗਿਆ ਅਧਿਐਨ
ਖੋਜ ’ਚ ਅਮਰੀਕਾ ਦੇ ਯੂਨੀਵਰਸਿਟੀ ਆਫ ਮੈਰੀਲੈਂਡ ਸਕੂਲ ਆਫ ਮੈਡੀਸਨ (ਯੂ.ਐੱਮ.ਐੱਸ.ਓ.ਐੱਮ.) ਦੇ ਵਿਗਿਆਨੀਆਂ ਨੇ ਦੇਸ਼ ਭਰ ਦੇ 613 ਹਸਪਤਾਲਾਂ ’ਚ ਦਾਖਲ ਕੋਵਿਡ-19 ਦੇ ਕਰੀਬ 67,000 ਮਰੀਜ਼ਾਂ ’ਤੇ ਅਧਿਐਨ ਕੀਤਾ। ਅਧਿਐਨ ’ਚ ਕਿਹਾ ਗਿਆ ਹੈ ਕਿ ਪਹਿਲਾਂ ਤੋਂ ਹੀ ਮੋਟਾਪੇ, ਹਾਈ ਬਲੱਡ ਪ੍ਰੈੱਸ਼ਰ ਜਾਂ ਸ਼ੂਗਰ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਨੂੰ ਆਮ ਲੋਕਾਂ ਤੋਂ ਜ਼ਿਆਦਾ ਜਾਨ ਜਾਣ ਦਾ ਜੋਖਮ ਸੀ। ਅਧਿਐਨ ਦੇ ਲੇਖਕ ਐਂਥਨੀ ਡੀ ਹੈਰਿਸ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਜਾਣਕਾਰੀਆਂ ਨਾਲ ਇਨਫੈਕਟਿਡ ਮਰੀਜ਼ਾਂ ਦੇ ਇਲਾਜ ’ਚ ਮਦਦ ਮਿਲ ਸਕਦੀ ਹੈ। ਦੱਸ ਦੇਈਏ ਕਿ ਪੂਰੀ ਦੁਨੀਆ ’ਚ ਕੋਰੋਨਾ ਵਾਇਰਸ ਦੇ ਮਾਮਲੇ ਹੁਣ ਤੇਜ਼ੀ ਨਾਲ ਵਧ ਰਹੇ ਹਨ। 

ਇਹ ਵੀ ਪੜ੍ਹੋ -ਐਲਰਜੀ ਦੀ ਰਿਪੋਰਟ ਤੋਂ ਬਾਅਦ ਅਮਰੀਕਾ ’ਚ ਕੋਰੋਨਾ ਟੀਕਾਕਰਣ ਨੂੰ ਲੈ ਕੇ ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar