ਨਵੇਂ ਅਧਿਐਨ ''ਚ ਦਾਅਵਾ, ਇਨਸਾਨ ਦੀ ਸਕਿਨ ''ਤੇ ਕਰੀਬ 9 ਘੰਟੇ ਜ਼ਿੰਦਾ ਰਹਿ ਸਕਦਾ ਹੈ ਕੋਰੋਨਾ

10/06/2020 6:29:09 PM

ਵਾਸ਼ਿੰਗਟਨ (ਬਿਊਰੋ): ਨੋਵਲ ਕੋਰੋਨਾਵਾਇਰਸ ਇਨਸਾਨਾਂ ਦੀ ਸਕਿਨ 'ਤੇ ਕਈ ਘੰਟੇ ਤੱਕ ਜ਼ਿੰਦਾ ਰਹਿ ਸਕਦਾ ਹੈ। ਇਕ ਨਵੇਂ ਅਧਿਐਨ ਵਿਚ ਅਜਿਹਾ ਦਾਅਵਾ ਕੀਤਾ ਗਿਆ ਹੈ। ਲੈਬ ਅਧਿਐਨਾਂ ਵਿਚ ਖੋਜੀਆਂ ਨੇ ਮ੍ਰਿਤਕਾਂ ਦੇ ਸਰੀਰ 'ਤੇ ਟੈਸਟ ਕੀਤਾ, ਜਿਸ ਵਿਚ ਪਾਇਆ ਗਿਆ ਕਿ ਵਾਇਰਸ 9 ਘੰਟੇ ਤੱਕ ਸਕਿਨ 'ਤੇ ਜ਼ਿੰਦਾ ਰਹਿ ਸਕਦਾ ਹੈ। ਇਹ ਇਨਫਲੂਐਂਜਾ ਏ ਵਾਇਰਸ ਤੋਂ ਚਾਰ ਗੁਣਾ ਵੱਧ ਹੈ। ਖੋਜੀਆਂ ਦਾ ਕਹਿਣਾ ਹੈ ਕਿ ਤਾਜ਼ਾ ਅਧਿਐਨ ਦੇ ਨਤੀਜਿਆਂ ਨਾਲ ਕੋਰੋਨਾਵਾਇਰਸ ਦਾ ਟਰਾਂਸਮਿਸ਼ਨ ਰੋਕਣ ਦੇ ਲਈ ਰਣਨੀਤੀ ਬਣਾਉਣ ਵਿਚ ਮਦਦ ਹੋ ਸਕਦੀ ਹੈ ਤਾਂ ਜੋ ਮਹਾਮਾਰੀ ਦੀ ਦੂਜੀ ਲਹਿਰ ਨੂੰ ਰੋਕਿਆ ਜਾ ਸਕੇ।

ਹੱਥਾਂ ਦੀ ਸਫਾਈ ਮਹੱਤਵਪੂਰਨ
ਜਾਪਾਨ ਦੀ ਕਿਓਟੋ ਪ੍ਰੀਫੈਕਚਰਲ ਯੂਨੀਵਰਸਿਟੀ ਆਫ ਮੈਡੀਸਨ ਦੀ ਟੀਮ ਦਾ ਕਹਿਣਾ ਹੈ ਕਿ ਵਾਇਰਸ ਸਕਿਨ 'ਤੇ ਕਿੰਨੀ ਦੇਰ ਰਹਿੰਦਾ ਹੈ, ਇਸ ਜਾਣਕਾਰੀ ਦੀ ਮਦਦ ਨਾਲ ਕੰਟੈਕਟ ਦੇ ਜ਼ਰੀਏ ਟਰਾਂਸਮਿਸ਼ਨ ਨਾਲ ਨਜਿੱਠਣ ਵਿਚ ਮਦਦ ਮਿਲ ਸਕਦੀ ਹੈ। ਇਸ ਨਾਲ ਇਹ ਵੀ ਸਾਫ ਹੁੰਦਾ ਹੈ ਕਿ ਸਾਡਾ ਹੱਥ ਧੋਣਾ ਕਿੰਨਾ ਮਹੱਤਵਪੂਰਨ ਹੈ। ਅਮਰੀਕਾ ਦੇ ਸੈਂਟਰ ਫੌਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਦੇ ਮੁਤਾਬਕ, ਲੋਕਾਂ ਨੂੰ 60-95 ਫੀਸਦੀ ਐਲਕੋਹਲ ਵਾਲੇ ਹੈਂਡ-ਰਬ ਦੀ ਵਰਤੋਂ ਜਾਂ 20 ਸੈਕੰਡ ਤੱਕ ਸਾਬਣ ਅਤੇ ਪਾਣੀ ਨਾਲ ਹੱਥ ਧੋਣ ਲਈ ਕਹਿੰਦਾ ਹੈ।

ਤਿਆਰ ਕੀਤਾ ਗਿਆ ਮਾਡਲ
ਅਧਿਐਨ ਦੇ ਲੇਖਕਾਂ ਦਾ ਕਹਿਣਾ ਹੈ,''ਸਾਰਸ-ਕੋਵਿ 2 ਵਾਇਰਸ ਦੀ ਇਨਸਾਨਾਂ ਦੀ ਸਕਿਨ 'ਤੇ ਸਥਿਰਤਾ ਦੇ ਬਾਰੇ ਵਿਚ ਜਾਣਕਾਰੀ ਨਹੀਂ ਹੈ। ਅਸੀਂ ਇਕ ਮਾਡਲ ਤਿਆਰ ਕੀਤਾ ਹੈ ਜੋ ਇਨਸਾਨਾਂ ਦੀ ਸਕਿਨ 'ਤੇ ਕੋਰੋਨਾਵਾਇਰਸ ਨੂੰ ਟੈਸਟ ਕਰਨ ਵਿਚ ਮਦਦ ਕਰਦਾ ਹੈ ਅਤੇ ਇਸ ਨਾਲ ਵਾਇਰਸ ਦੀ ਇਨਸਾਨਾਂ ਦੀ ਸਕਿਨ 'ਤੇ ਸਥਿਰਤਾ ਦੇ ਬਾਰੇ ਵਿਚ ਪਤਾ ਚੱਲਦਾ ਹੈ।'' ਇਹ ਅਧਿਐਨ Clinical Infectious Diseases ਜਰਨਲ ਵਿਚ ਛਪਿਆ ਹੈ।

ਇੰਝ ਕੀਤਾ ਗਿਆ ਅਧਿਐਨ
ਇਸ ਅਧਿਐਨ ਲਈ ਸਕਿਨ ਫੋਰੈਂਸਿਕ ਅਟੋਪਸੀ ਸੈਂਪਲ ਤੋਂ 24 ਘੰਟੇ ਪਹਿਲਾਂ ਲਈ ਗਈ ਸੀ। ਖੋਜੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਸਿਹਤਮੰਦ ਵਾਲੰਟੀਅਰ ਪ੍ਰਭਾਵਿਤ ਹੋਣ ਤੋਂ ਬਚਣ। ਸਕਿਨ ਸੈੱਲ ਨੂੰ ਕੋਰੋਨਾਵਾਇਰਸ ਅਤੇ ਇਨਫਲੂਐਂਜਾ ਏ ਵਾਇਰਸ, ਦੋਵੇਂ ਦਿੱਤੇ ਗਏ। ਦੋਵੇਂ ਬੂੰਦਾਂ ਅਤੇ ਇਨਸਾਨਾਂ ਦੇ ਇਕ-ਦੂਜੇ ਦੇ ਸੰਪਰਕ ਵਿਚ ਆਉਣ ਨਾਲ ਫੈਲਦੇ ਹਨ। ਹੁਣ ਤੱਕ ਦੇ ਅਧਿਐਨ ਦੇ ਮੁਤਾਬਕ, ਕੋਵਿਡ-19 ਟਰਾਂਸਮਿਸ਼ਨ ਏਅਰੋਸੌਲ ਅਤੇ ਡ੍ਰੋਪਲੈੱਟਸ ਨਾਲ ਹੋ ਸਕਦਾ ਹੈ। ਨਤੀਜਿਆਂ ਵਿਚ ਪਾਇਆ ਗਿਆ ਕਿ ਫਲੂ ਸਕਿਨ 'ਤੇ 1.8 ਘੰਟੇ ਹੀ ਰਿਹਾ। ਉੱਥੇ ਕੋਰੋਨਾਵਾਇਰਸ 9 ਘੰਟੇ ਤੱਕ। ਜਦੋਂ ਉੱਪਰੀ ਸਾਹ ਨਲੀ ਤੱਕ ਸੈਂਪਲ ਲਏ ਗਏ ਤਾਂ ਕੋਰੋਨਾਵਾਇਰਸ 11 ਘੰਟੇ ਤੱਕ ਸਕਿਨ 'ਤੇ ਰਿਹਾ ਜਦਕਿ ਫਲੂ 1.69 ਘੰਟੇ ਤੱਕ। 80 ਫੀਸਦੀ ਐਲਕੋਹਲ ਵਾਲੇ ਸੈਨੀਟਾਈਜ਼ਰ ਨਾਲ 15 ਸੈਕੰਡ ਵਿਚ ਇਨਐਕਟੀਵੇਟ ਹੋ ਗਏ। ਖੋਜੀਆਂ ਦਾ ਕਹਿਣਾ ਹੈਕਿ ਇਸ ਨਾਲ ਸਾਨੂੰ ਹੱਥ ਧੋਣ ਅਤੇ ਸੈਨੇਟਾਈਜ਼ ਕਰਨ ਦੀ ਮਹੱਤਤਾ ਦੇ ਬਾਰੇ ਵਿਚ ਪਤਾ ਚੱਲਦਾ ਹੈ। ਇਕ ਅਨੁਮਾਨ ਮੁਤਾਬਕ, ਦੁਨੀਆ ਦੀ ਕੁਲ ਆਬਾਦੀ 760 ਕਰੋੜ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਇਹਨਾਂ ਵਿਚੋਂ 3.50 ਕਰੋੜ ਤੋਂ ਵਧੇਰੇ ਲੋਕ ਸੰਕ੍ਰਮਿਤ ਹੋ ਚੁੱਕੇ ਹਨ । 

Vandana

This news is Content Editor Vandana