COVID-19 : ਵਿਸ਼ਵ ਭਰ ‘ਚ 34 ਹਜ਼ਾਰ ਲੋਕਾਂ ਦੀ ਮੌਤ, 7 ਲੱਖ ਤੋਂ ਵਧ ਇਨਫੈਕਟਡ

03/30/2020 7:47:24 AM

ਵਾਸ਼ਿੰਗਟਨ- ਜੋਹਨਸ ਹੋਪਕਿੰਨਸ ਯੂਨੀਵਰਸਿਟੀ ਦੇ ਤਾਜ਼ਾ ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਕਾਰਨ ਵਿਸ਼ਵ ਭਰ ਵਿਚ 7,21,584 ਇਨਫੈਕਟਡ ਹਨ ਤੇ ਹੁਣ ਤਕ 33,958 ਮੌਤਾਂ ਹੋ ਚੁੱਕੀਆਂ ਹਨ। 185 ਦੇਸ਼ਾਂ ਵਿਚ ਤਬਾਹੀ ਮਚਾਉਣ ਵਾਲਾ ਕੋਰੋਨਾ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਨੇ ਸਾਰੀ ਦੁਨੀਆ ਦਾ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ।

 

ਭਾਰਤ ਵਿਚ ਵੀ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 107 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਪੀੜਤਾਂ ਦੀ ਗਿਣਤੀ 1,024 ਹੋ ਚੁੱਕੀ ਹੈ ਜਦਕਿ 3 ਹੋਰ ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ। 

ਅਮਰੀਕਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਸਭ ਤੋਂ ਵੱਧ ਹੈ, ਇੱਥੇ 1,42,106 ਲੋਕ ਇਨਫੈਕਟਡ ਹਨ। ਇਸ ਦੇ ਨਾਲ ਹੀ ਇਟਲੀ ਵਿਚ 97,689 ਲੋਕ ਕੋਰੋਨਾ ਦੀ ਲਪੇਟ ਵਿਚ ਹਨ ਤੇ ਇਹ ਅੰਕੜਾ ਇਕ ਲੱਖ ਤੋਂ ਪਾਰ ਜਾਣ ਵਾਲਾ ਹੈ। ਚੀਨ ਵਿਚ 82,122, ਸਪੇਨ ਵਿਚ 80,110, ਜਰਮਨੀ ਵਿਚ 62,095, ਫਰਾਂਸ ਵਿਚ 40,723, ਈਰਾਨ ਵਿਚ 38,309, ਯੂ. ਕੇ. ਵਿਚ 19,784, ਸਵਿਟਜ਼ਰਲੈਂਡ ਵਿਚ 14,829, ਆਸਟ੍ਰੇਲੀਆ ਵਿਚ 3,984 ਅਤੇ ਕੈਨੇਡਾ ਵਿਚ ਸਾਢੇ 5 ਹਜ਼ਾਰ ਲੋਕ ਕੋਰੋਨਾ ਨਾਲ ਇਨਫੈਕਟਡ ਹਨ।

ਮੌਤਾਂ ਦਾ ਅੰਕੜਾ-
ਕੋਰੋਨਾ ਵਾਇਰਸ ਨੇ ਸਭ ਤੋਂ ਵੱਧ ਨੁਕਸਾਨ ਇਟਲੀ ਨੂੰ ਪਹੁੰਚਾਇਆ ਹੈ, ਜਿੱਥੇ ਹੁਣ ਤਕ 10,779 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਪੇਨ ਵਿਚ ਵੀ ਮੌਤਾਂ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਇੱਥੇ ਹੁਣ ਤਕ 6,803 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਵਿਚ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਸੀ ਤੇ ਇੱਥੇ ਮੌਤਾਂ ਦਾ ਅੰਕੜਾ 3,182 ਹੈ ਤੇ ਕਾਫੀ ਹੱਦ ਤਕ ਚੀਨ ਵਿਚ ਕੋਰੋਨਾ ਦਾ ਪ੍ਰਕੋਪ ਘੱਟ ਗਿਆ ਹੈ। ਈਰਾਨ ਵਿਚ ਹੁਣ ਤਕ 2,640 ਮੌਤਾਂ ਹੋ ਚੁੱਕੀਆਂ ਹਨ। ਫਰਾਂਸ ਵਿਚ 2606 ਮੌਤਾਂ ਹੋ ਚੁੱਕੀਆਂ ਹਨ। ਯੂ. ਕੇ. ਵਿਚ 1,228 ਲੋਕਾਂ ਨੂੰ ਕੋਰੋਨਾ ਨਿਗਲ ਚੁੱਕਾ ਹੈ। 

Lalita Mam

This news is Content Editor Lalita Mam