ਜਰਮਨੀ ’ਚ ਪਹਿਲੀ ਵਾਰ ਇਕ ਦਿਨ ’ਚ ਕੋਰੋਨਾ ਨਾਲ ਹੋਈ 1000 ਤੋਂ ਵਧੇਰੇ ਲੋਕਾਂ ਦੀ ਮੌਤ

12/31/2020 12:32:54 AM

ਬਰਲਿਨ-ਕੋਰੋਨਾ ਵਾਇਰਸ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਜਰਮਨੀ ’ਚ ਇਕ ਦਿਨ ’ਚ ਇਨਫੈਕਸ਼ਨ ਨਾਲ 1,000 ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ। ਰਾਸ਼ਟਰੀ ਰੋਗ ਕੰਟਰੋਲ ਕੇਂਦਰ, ਰਾਬਰਟ ਕੋਚ ਇੰਸਟੀਚਿਊਟ ਨੇ ਬੁੱਧਵਾਰ ਨੂੰ ਕਿਹਾ ਕਿ ਪਿਛਲੇ 24 ਘੰਟਿਆਂ ’ਚ 1,128 ਮੌਤਾਂ ਹੋਈਆਂ ਹਨ ਜੋ ਕਿ ਇਕ ਹਫਤੇ ਪਹਿਲਾਂ ਇਕ ਦਿਨ ’ਚ 962 ਮੌਤ ਦੇ ਪਿਛਲੇ ਅੰਕੜਿਆਂ ਤੋਂ ਜ਼ਿਆਦਾ ਹਨ।

ਇਹ ਵੀ ਪੜ੍ਹੋ -ਯਮਨ ’ਚ ਮੰਤਰੀਆਂ ਦੇ ਜਹਾਜ਼ ’ਤੇ ਹਮਲਾ, ਵਾਲ-ਵਾਲ ਬਚੇ ਪੀ.ਐੱਮ, 22 ਦੀ ਮੌਤ

ਇਨ੍ਹਾਂ ਨਵੀਆਂ ਮੌਤਾਂ ਨਾਲ ਜਰਮਨੀ ’ਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ 32,107 ਤੱਕ ਪਹੁੰਚ ਗਈ। ਜਰਮਨੀ ’ਚ ਮਹਾਮਾਰੀ ਦੇ ਪਹਿਲੇ ਪੜਾਅ ’ਚ ਮੌਤ ਦਰ ਘੱਟ ਸੀ ਪਰ ਹਾਲ ਦੇ ਹਫਤਿਆਂ ’ਚ ਰੋਜ਼ਾਨਾ ਸੈਂਕੜਾਂ ਮੌਤਾਂ ਹੋਈਆਂ ਹਨ। ਪ੍ਰਮੁੱਖ ਯੂਰਪੀਅਨ ਦੇਸ਼ਾਂ ’ਚ ਇਟਲੀ, ਬਿ੍ਰਟੇਨ, ਫਰਾਂਸ ਅਤੇ ਸਪੇਨ ’ਚ ਅਜੇ ਵੀ ਮਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ।

ਇਹ ਵੀ ਪੜ੍ਹੋ -ਪਾਕਿ ਵਿਚ ਇਕ ਹਿੰਦੂ ਮੰਦਰ ਵਿਚ ਤੋੜਭੰਨ, ਲਾਈ ਅੱਗ

ਜਰਮਨੀ ’ਚ 16 ਦਸੰਬਰ ਨੂੰ ਸਕੂਲਾਂ ਅਤੇ ਜ਼ਿਆਦਾਤਰ ਦੁਕਾਨਾਂ ਨੂੰ ਬੰਦ ਕੀਤੇ ਜਾਣ ਦੇ ਨਾਲ ਹੀ ਵਪਾਰਕ ਪੱਧਰ ’ਤੇ ਪਾਬੰਦੀ ਲਾਈ ਗਈ ਜੋ 10 ਜਨਵਰੀ ਤੱਕ ਲਾਗੂ ਰਹੇਗੀ। ਇਨ੍ਹਾਂ ਪਾਬੰਦੀਆਂ ਨੂੰ ਹੋਰ ਅਗੇ ਵਧਾਇਆ ਜਾ ਸਕਦਾ ਹੈ। ਚਾਂਸਲਰ ਐਂਜਲਾ ਮਰਕੇਲ ਅਤੇ ਸੂਬਿਆਂ ਦੇ ਗਵਰਨਰ ਅਗਲੇ ਹਫਤੇ ਸਥਿਤੀ ਦੀ ਸਮੀਖਿਆ ਕਰਨਗੇ। ਰੋਗ ਕੰਟਰੋਲ ਕੇਂਦਰ ਨੇ ਕਿਹਾ ਕਿ ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਦੇ 22,459 ਨਵੇਂ ਮਾਮਲੇ ਸਾਹਮਣੇ ਆਏ। ਜਰਮਨੀ ’ਚ ਹੁਣ ਤੱਕ ਕੁੱਲ ਮਿਲਾ ਕੇ ਲਗਭਗ 16.9 ਲੱਖ ਮਾਮਲੇ ਸਾਹਮਣੇ ਆ ਚੁੱਕੇ ਹਨ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 

Karan Kumar

This news is Content Editor Karan Kumar