ਕੋਰੋਨਾ ਨੂੰ ਯਹੂਦੀਆਂ ਨੇ ਕੀਤਾ ਪੈਦਾ, ਇਸ ਲਈ ਨਾ ਜਾਓ ਹਸਪਤਾਲ : ਮੌਲਾਨਾ ਦਾ ਦਾਅਵਾ

06/05/2020 1:04:02 AM

ਇਸਲਾਮਾਬਾਦ - ਕੋਰੋਨਾਵਾਇਰਸ ਮਹਾਮਾਰੀ ਨੂੰ ਲੈ ਕੇ ਪਾਕਿਸਤਾਨੀ ਮੌਲਾਨਾ ਕੌਕਬ ਨੂਰਾਨੀ ਦਾ ਅਜੀਬੋ-ਗਰੀਬ ਦਾਅਵਾ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਉਨ੍ਹਾਂ ਨੇ ਇਕ ਜਲਸੇ ਦੌਰਾਨ ਕਿਹਾ ਕਿ ਕੋਰੋਨਾਵਾਇਰਸ ਨੂੰ ਯਹੂਦੀਆਂ ਨੇ ਪੈਦਾ ਕੀਤਾ ਹੈ ਅਤੇ ਹੁਣ ਉਸ ਇਸ ਦੀ ਵੈਕਸੀਨ ਬਣਾ ਰਹੇ ਹਨ। ਮੌਲਾਨਾ ਇਥੇ ਹੀ ਨਹੀਂ ਰੁਕੇ। ਉਨ੍ਹਾਂ ਨੇ ਆਪਣੇ ਸਮਰਥਕਾਂ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਉਹ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋਣ ਤੋਂ ਬਾਅਦ ਹਸਪਤਾਲ ਵਿਚ ਇਲਾਜ ਲਈ ਨਾ ਜਾਣ।

ਇਲਾਜ ਲਈ ਹਸਪਤਾਲਾਂ ਵਿਚ ਨਾ ਜਾਣ ਦੀ ਅਪੀਲ
ਪਾਕਿਸਤਾਨੀ ਮੌਲਾਨਾ ਕੌਕਬ ਨੂਰਾਨੀ ਨੇ ਕਿਹਾ ਕਿ ਹਸਪਤਾਲਾਂ ਵਿਚ ਡਾਕਟਰਾਂ ਨੂੰ ਮਰੀਜ਼ਾਂ ਨੂੰ ਮਾਰਨ ਲਈ ਪੈਸੇ ਦਿੱਤੇ ਜਾ ਰਹੇ ਹਨ। ਇਸ ਲਈ ਕੋਰੋਨਾਵਾਇਰਸ ਦਾ ਮਰਜ਼ ਜੇਕਰ ਤੁਹਾਨੂੰ ਲੱਗ ਜਾਵੇ ਤਾਂ ਵੀ ਹਸਪਤਾਲਾਂ ਵਿਚ ਇਲਾਜ ਦੇ ਲਈ ਨਾ ਜਾਓ। ਜੇਕਰ ਤੁਸੀਂ ਹਸਪਤਾਲ ਗਏ ਤਾਂ ਵਾਪਸ ਨਹੀਂ ਆਵੋਗੇ। ਤੁਹਾਨੂੰ ਵੈਂਟੀਲੇਟਰ 'ਤੇ ਚੜ੍ਹਾ ਕੇ ਮਾਰ ਦੇਣਗੇ, ਘਰ ਵਾਲਿਆਂ ਨੂੰ ਮਿਲਣ ਵੀ ਨਹੀਂ ਦਿੰਦੇ ਕਿਉਂਕਿ ਉਹ ਜਿਸ ਨੂੰ ਮਾਰ ਰਹੇ ਹਨ ਉਹ ਦੁਨੀਆ ਦੇ ਅੱਗੇ ਆ ਜਾਵੇਗਾ।

ਕੋਰੋਨਾ ਦਾ ਯਹੂਦੀਆਂ ਦੀ ਸਾਜਿਸ਼ ਦੱਸਿਆ
ਉਨ੍ਹਾਂ ਨੇ ਕਿਹਾ ਕਿ ਕੋਰੋਨਾ ਯਹੂਦੀਆਂ ਦੀ ਸਾਜਿਸ਼ ਇਸ ਲਈ ਹੈ ਕਿਉਂਕਿ ਉਹ ਇਸ ਦੀ ਵੈਕਸੀਨ ਬਣਾ ਕੇ ਉਸ ਵਿਚ ਇਕ ਚਿੱਪ ਪਾ ਰਹੇ ਹਨ। ਜਦ ਉਹ ਵੈਕਸੀਨ ਮੁਸਲਮਾਨਾਂ ਜਾਂ ਕਿਸੇ ਵੀ ਇਨਸਾਨ ਨੂੰ ਲਗਾਈ ਜਾਵੇਗੀ ਤਾਂ ਉਸ ਨੂੰ ਵੀ ਇਨਸਾਨੀ ਜਿਸਮ ਵਿਚ ਦਾਖਲ ਕਰ ਟਿਕਾ ਦਿੱਤਾ ਜਾਵੇਗਾ। ਇਸ ਚਿੱਪ ਨਾਲ ਤੁਹਾਡਾ ਮਿਜਾਜ਼ ਕੰਟਰੋਲ ਵਿਚ ਕੀਤਾ ਜਾਵੇਗਾ। ਤੁਸੀਂ ਕੀ ਸੋਚਦੇ ਹੋ, ਕੀ ਕਰਦੇ ਹੋਏ ਸਭ ਯਹੂਦੀਆਂ ਨੂੰ ਪਹਿਲਾਂ ਹੀ ਪਤਾ ਹੋਵੇਗਾ।

ਆਪਣੀ ਕਰੰਸੀ ਨੂੰ ਪੂਰੀ ਦੁਨੀਆ ਵਿਚ ਸਥਾਪਿਤ ਕਰਨਾ ਚਾਹੁੰਦੈ ਯਗੂਦੀ
ਇੰਨਾ ਹੀ ਨਹੀਂ, ਮੌਲਾਨਾ ਨੇ ਇਹ ਵੀ ਕਿਹਾ ਹੈ ਕਿ ਯਹੂਦੀ ਬਿਟਕੁਆਇਨ ਦੀ ਤਰ੍ਹਾਂ ਇਕ ਕਰੰਸੀ ਨੂੰ ਪੂਰੀ ਦੁਨੀਆ ਵਿਚ ਸਥਾਪਿਤ ਕਰਨਾ ਚਾਹੁੰਦੇ ਹਨ। ਇਸ ਤਰ੍ਹਾਂ ਉਹ ਕਰੰਸੀ ਦਾ ਨਿਜ਼ਾਮ ਵੀ ਆਪਣੇ ਹੱਥਾਂ ਵਿਚ ਲੈ ਲੈਣਗੇ। ਇਸ ਨਾਲ ਉਹ ਜਦ ਚਾਹੁੰਣ, ਜਿਸ ਨੂੰ ਚਾਹੁੰਣ ਕੰਟਰੋਲ ਕਰ ਸਕਦੇ ਹਨ। ਵੱਡੀ ਗੱਲ ਇਹ ਹੈ ਕਿ ਇਸ ਵੀਡੀਓ ਵਿਚ ਉਨ੍ਹਾਂ ਦੇ ਚਾਹੁੰਣ ਵਾਲੇ ਝੂਮ ਰਹੇ ਹਨ।

Khushdeep Jassi

This news is Content Editor Khushdeep Jassi