ਕੋਰੋਨਾ ਵਾਇਰਸ ਕਾਰਨ 15 ਤੋਂ 17.5 ਕਰੋੜ ਹੋਰ ਲੋਕ ਬੇਹੱਦ ਗਰੀਬੀ ''ਚ ਜਾਣਗੇ : ਸੰਯੁਕਤ ਰਾਸ਼ਟਰ

10/23/2020 5:39:24 PM

ਵਾਸ਼ਿੰਗਟਨ- ਸੰਯੁਕਤ ਰਾਸ਼ਟਰ ਦੇ ਇਕ ਮਾਹਰ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਬੇਹੱਦ ਗਰੀਬੀ ਵਿਚ ਰਹਿਣ ਵਾਲੇ ਲੋਕਾਂ ਵਿਚ 15 ਤੋਂ 17.5 ਕਰੋੜ ਦਾ ਵਾਧਾ ਹੋਵੇਗਾ। ਬਹੁਤ ਜ਼ਿਆਦਾ ਗਰੀਬੀ ਅਤੇ ਮਨੁੱਖੀ ਅਧਿਕਾਰੀ ਮਾਮਲਿਆਂ ਦੇ ਵਿਸ਼ੇਸ਼ ਦੂਤ ਓਲੀਵੀਅਰ ਡੀ ਸ਼ਟਰ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ 15 ਤੋਂ 17.5 ਕਰੋੜ ਹੋਰ ਲੋਕ ਹੋਰ ਗਰੀਬੀ ਦੀ ਲਪੇਟ ਵਿਚ ਆਉਣਗੇ। 

ਸ਼ਟਰ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਤੀਜੀ ਕਮੇਟੀ ਨੂੰ ਬੁੱਧਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਕਮੇਟੀ ਦੇ ਉਮੀਦਵਾਰਾਂ ਨੇ ਆਪਣੇ ਨਵੇਂ ਸੰਵਾਦ ਵਿਚ ਦੁਨੀਆ ਦੀ ਸਭ ਤੋਂ ਕਮਜ਼ੋਰ ਵਰਗ ਦੀ ਦੁਰਦਸ਼ਾ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਆਰਥਿਕ ਸੁਧਾਰ ਨੂੰ ਆਕਾਰ ਦੇਣ ਲਈ ਵਾਤਾਵਰਣ ਸਥਿਰਤਾ ਅਤੇ ਸਮਾਜਕ ਨਿਆਂ ਨੂੰ ਮੰਨਿਆ ਜਾਣਾ ਚਾਹੀਦਾ। ਉਨ੍ਹਾਂ ਇਹ ਸੁਨਿਸ਼ਚਿਤ ਕਰਨ ਲਈ ਕਦਮ ਚੁੱਕਣ ਦੀ ਸਿਫਾਰਸ਼ ਕੀਤੀ ਕਿ ਵਿਦਿਆਰਥੀਆਂ ਨੂੰ ਮਹਾਮਾਰੀ ਦੌਰਾਨ ਸਕੂਲ ਵਿਚ ਸਾਫ਼ ਪਾਣੀ ਤੇ ਹੋਰ ਸਿਹਤ ਸੁਵਿਧਾਵਾਂ ਮਿਲ ਸਕਣ।

Lalita Mam

This news is Content Editor Lalita Mam