ਕੋਰੋਨਾ ਵਾਇਰਸ : ਜਾਪਾਨ ਦੇ ਏਚੀ ਸੂਬੇ ਵਿਚ ਐਮਰਜੈਂਸੀ ਲਾਗੂ

08/06/2020 6:31:46 PM

ਟੋਕੀਓ- ਜਾਪਾਨ ਦੇ ਏਚੀ ਸੂਬੇ ਵਿਚ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਲਈ ਗਵਰਨਰ ਨੇ ਐਮਰਜੈਂਸੀ ਦਾ ਐਲਾਨ ਕੀਤਾ ਹੈ। ਗਵਰਨਰ ਹਿਦਾਕੀ ਓਹਮੁਰਾ ਨੇ ਵੀਰਵਾਰ ਨੂੰ ਕਾਰੋਬਾਰੀਆਂ ਨੂੰ ਸੰਸਥਾਵਾਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਜਾਂ ਸੀਮਤ ਸਮੇਂ ਲਈ ਕੰਮ ਕਰਨ ਲਈ ਕਿਹਾ ਹੈ ਅਤੇ ਲੋਕਾਂ ਨੂੰ ਰਾਤ ਨੂੰ ਘਰ ਦੇ ਅੰਦਰ ਰਹਿਣ ਦੀ ਅਪੀਲ ਕੀਤੀ।

ਇਹ ਕਦਮ 24 ਅਗਸਤ ਤੱਕ ਲਾਗੂ ਰਹੇਗਾ, ਇਹ ਇਕ ਅਜਿਹਾ ਸਮਾਂ ਹੈ ਜਦ ਲੋਕ ਅਬੋਨ ਦੀਆਂ ਛੁੱਟੀਆਂ ਮਨਾਉਂਦੇ ਹਨ ਅਤੇ ਆਮ ਤੌਰ 'ਤੇ ਸਕੂਲ ਅਤੇ ਕਈ ਕੰਪਨੀਆਂ ਵੀ ਬੰਦ ਹੀ ਰਹਿੰਦੇ ਹਨ। ਏਚੀ ਵਿਚ ਨਾਗੋਆ ਖੇਤਰ ਵੀ ਸ਼ਾਮਲ ਹੈ, ਜਿੱਥੇ ਟੋਇਟਾ ਮੋਟਰ ਕਾਰਪੋਰੇਸ਼ਨ ਦਾ ਮੁੱਖ ਦਫਤਰ ਹੈ।

ਗਵਰਨਰ ਨੇ ਕਿਹਾ ਕਿ ਏਚੀ ਵਿਚ ਮੱਧ ਜੁਲਾਈ ਤੋਂ 100 ਜਾਂ ਵਧੇਰੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਤੋਂ ਪਹਿਲਾਂ ਲੰਬੇ ਸਮੇਂ ਤਕ ਇਕ ਵੀ ਕੇਸ ਸਾਹਮਣੇ ਨਹੀਂ ਆਇਆ ਸੀ। ਜਾਪਾਨ ਵਿਚ ਵਾਇਰਸ ਦੇ ਤਕਰੀਬਨ 42,700 ਮਾਮਲੇ ਹਨ ਅਤੇ ਲਗਭਗ 1000 ਲੋਕਾਂ ਦੀ ਮੌਤ ਹੋ ਚੁੱਕੀ ਹੈ।

Sanjeev

This news is Content Editor Sanjeev