ਕੋਰੋਨਾ ਵਾਇਰਸ : ਈਰਾਨ ''ਚ ਇਕੋ ਦਿਨ 129 ਮੌਤਾਂ, ਮ੍ਰਿਤਕਾਂ ਦੀ ਗਿਣਤੀ ਹੋਈ 1685

03/22/2020 6:02:56 PM

ਅੰਕਾਰਾ (ਏਜੰਸੀ)- ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਪੂਰੀ ਦੁਨੀਆ ਵਿਚ ਹੁਣ ਤੱਕ 13,593 ਮੌਤਾਂ ਹੋ ਚੁੱਕੀਆਂ ਹਨ ਅਤੇ 315,796 ਲੋਕ ਇਸ ਵਾਇਰਸ ਨਾਲ ਪੀੜਤ ਹਨ, ਜਦੋਂ ਕਿ 95,892 ਲੋਕ ਇਸ ਵਾਇਰਸ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਪਰ ਯੂਰਪ ਵਿਚ ਇਸ ਦਾ ਸਭ ਤੋਂ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਈਰਾਨ ਵਿਚ ਵੀ ਵਾਇਰਸ ਦੀ ਮਾਰ ਵਧੇਰੇ ਪੈ ਰਹੀ ਹੈ।

ਕੋਰੋਨਾ ਵਾਇਰਸ ਕਾਰਨ ਈਰਾਨ ਵਿਚ ਬੀਤੇ 24 ਘੰਟਿਆਂ ਵਿਚ 129 ਮੌਤਾਂ ਹੋ ਚੁੱਕੀਆਂ ਹਨ ਅਤੇ ਹੁਣ ਤੱਕ ਈਰਾਨ ਵਿਚ ਕੁੱਲ 1685 ਮੌਤਾਂ ਹੋ ਚੁੱਕੀਆਂ ਹਨ। ਈਰਾਨੀ ਟੀਵੀ ਦੀ ਖਬਰ ਮੁਤਾਬਕ ਸਿਹਤ ਮੰਤਰੀ ਦੇ ਕਿਆਨੌਸ਼ ਜਾਹਨਪੌਰ ਨੇ ਦੱਸਿਆ ਕਿ ਈਰਾਨ ਕੁਲ 21,638 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 1028 ਮਾਮਲੇ ਨਵੇਂ ਹਨ। ਇਨ੍ਹਾਂ ਵਿਚੋਂ ਕੁਲ 7635 ਮਰੀਜ਼ ਠੀਕ ਹੋ ਚੁੱਕੇ ਹਨ, ਜਦੋਂ ਕਿ 12318 ਮਰੀਜ਼ਾਂ ਦਾ ਇਲਾਜ ਅਜੇ ਚੱਲ ਰਿਹਾ ਹੈ। 

Sunny Mehra

This news is Content Editor Sunny Mehra