ਚੀਨ ''ਚ ਸਰਦੀਆਂ ''ਚ ਸ਼ੁਰੂ ਹੋਵੇਗਾ ਕੋਰੋਨਾ ਟੀਕਾਕਰਣ

12/19/2020 9:56:47 PM

ਬੀਜਿੰਗ-ਚੀਨੀ ਸਰਕਾਰ ਨੇ ਜੋਖਿਮ ਸਮੂਹਾਂ ਦੇ ਕੋਵਿਡ-19 ਦੇ ਵਿਰੁੱਧ ਟੀਕਾਕਰਣ ਦੀ ਸ਼ੁਰੂਆਤ ਸਰਦੀਆਂ 'ਚ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਸ ਨੂੰ ਬਸੰਤ ਤੱਕ ਪੂਰਾ ਕਰਨ ਦੀ ਉਮੀਦ ਹੈ। ਚੀਨੀ ਰਾਸ਼ਟਰੀ ਖੇਤੀਬਾੜੀ ਕਮਿਸ਼ਨ ਦੇ ਡਿਪਟੀ ਚੀਫ ਜ਼ੈਂਗ ਯਿਕਜ਼ਿਨ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਕ ਪ੍ਰੈੱਸਕਾਨਫਰੰਸ ਦੌਰਾਨ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸਾਰਿਆਂ ਨੇ ਧਿਆਨ ਦਿੱਤਾ ਹੈ ਕਿ ਇਨਫੈਕਸ਼ਨ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ।

ਇਹ ਵੀ ਪੜ੍ਹੋ -ਚੀਨ 'ਚ ਮਿਲਿਆ 3500 ਸਾਲ ਪੁਰਾਣਾ ਸੂਰਜ ਮੰਦਰ

ਸਰਦੀ ਅਤੇ ਬਸੰਤ ਦੀ ਸ਼ੁਰੂਆਤ ਨਾਲ ਹਵਾ ਦਾ ਤਾਪਮਾਨ ਘੱਟ ਹੋ ਰਿਹਾ ਹੈ ਜੋ ਚੀਜ਼ਾਂ ਨੂੰ ਹੋਰ ਜ਼ਿਆਦਾ ਸਖਤ ਬਣਾ ਸਕਦਾ ਹੈ। ਇਸ ਲਈ, ਟੀਕਾਕਰਣ ਲਈ ਐਮਰਜੈਂਸੀ ਵਰਤੋਂ ਦੇ ਅਨੁਭਵ ਦੇ ਆਧਾਰ 'ਤੇ  ਅਸੀਂ ਜੋਖਿਮ ਸਮੂਹਾਂ ਨੂੰ ਟੀਕਾ ਲਾਉਣ ਦੀਆਂ ਕੋਸ਼ਿਸ਼ਾਂ ਨੂੰ ਵਧਾ ਰਹੇ ਹਾਂ। ਮਹਾਮਾਰੀ ਨੂੰ ਕੰਟਰੋਲ ਕਰਨ ਦੀ ਦਿਸ਼ਾ 'ਚ ਇਹ ਬੇਹੱਦ ਜ਼ਰੂਰੀ ਹੈ। ਸ਼੍ਰੀ ਜੇਂਗ ਨੇ ਕਿਹਾ ਕਿ ਇਸ ਤੋਂ ਇਲਾਵਾ ਕੋਵਿਡ-19 ਵਿਰੁੱਧ ਟੀਕਾਕਰਣ ਪ੍ਰਾਪਤ ਕਰਨ ਵਾਲੇ ਲੋਕਾਂ ਨੂੰ ਵੀ ਸੁਰੱਖਿਆ ਮਾਸਕ ਪਾਉਣ ਅਤੇ ਸਮਾਜਕ ਦੂਰੀ ਬਣਾਏ ਰੱਖਣ ਦੀ ਲੋੜ ਹੈ।

ਇਹ ਵੀ ਪੜ੍ਹੋ -ਭਾਰਤੀ-ਅਮਰੀਕੀ ਵੇਦਾਂਤ ਪਟੇਲ ਵ੍ਹਾਈਟ ਹਾਊਸ ਦੇ ਸਹਾਇਕ ਪ੍ਰੈਸ ਸਕੱਤਰ ਨਾਮਜ਼ਦ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 

Karan Kumar

This news is Content Editor Karan Kumar