ਚੀਨ 'ਚ ਵਿਕਸਿਤ ਕੋਰੋਨਾ ਦੇ ਟੀਕੇ ਨਾਲ ਸ਼ੁਰੂਆਤੀ ਜਾਂਚ ਵਿਚ ਮਿਲੇ ਚੰਗੇ ਨਤੀਜੇ

05/23/2020 11:53:28 AM

ਬੀਜਿੰਗ- ਯੂ. ਐੱਸ. ਡਰੱਗ ਮੇਕਰ ਮਾਰਡਨ ਨੇ ਘੋਸ਼ਣਾ ਕੀਤੀ ਕਿ ਉਸ ਦੇ ਕੋਵਿਡ-19 ਟੀਕੇ ਦੇ ਫੇਜ਼ ਵਨ ਟਰਾਇਲ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ, ਸੋਧ ਕਰਤਾਵਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਚੀਨ ਵਿਚ ਵਿਕਸਿਤ ਇਹ ਟੀਕਾ ਸੁਰੱਖਿਅਤ ਲੱਗਦਾ ਹੈ ਅਤੇ ਲੋਕਾਂ ਨੂੰ ਵਾਇਰਸ ਤੋਂ ਬਚਾਅ ਸਕਦਾ ਹੈ। ਦਿ ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ, ਆਨਲਾਈਨ ਜਨਰਲ ਲੈਂਸੇਟ ਵਿਚ ਪ੍ਰਕਾਸ਼ਿਤ ਸ਼ੁਰੂਆਤੀ ਪੜਾਅ ਦੇ ਪ੍ਰੀਖਣ ਦਾ ਹਵਾਲਾ ਦਿੰਦੇ ਹੋਏ ਜਿਨ੍ਹਾਂ ਲੋਕਾਂ 'ਤੇ ਟੀਕੇ ਦਾ ਪ੍ਰਯੋਗ ਕੀਤਾ ਗਿਆ, ਉਨ੍ਹਾਂ ਨੇ ਕੁਝ ਇਮਿਊਨਟੀ ਕੋਸ਼ਿਕਾਵਾਂ ਦਾ ਨਿਰਮਾਣ ਕੀਤਾ, ਜਿਨ੍ਹਾਂ ਨੂੰ ਟੀ ਕੋਸ਼ਿਕਾ ਕਿਹਾ ਜਾਂਦਾ ਹੈ ਜਦਕਿ ਦੋ ਹਫਤਿਆਂ ਦੇ ਅੰਦਰ ਇਮਿਊਨਟੀ ਲਈ ਜ਼ਰੂਰੀ ਐਂਟੀਬਾਡੀ ਵਧ ਗਏ।

ਕਈ ਪ੍ਰਯੋਗਸ਼ਾਲਾਵਾਂ ਵਿਚ ਸੋਧਕਾਰਾਂ ਵਲੋਂ ਜਾਂਚ ਕੀਤੀ ਗਈ ਅਤੇ ਇਸ ਵਿਚ 18-60 ਉਮਰ ਵਰਗ ਦੇ 108 ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ। ਜੌਹਨ ਹੌਪਿੰਕਸ ਯੂਨੀਵਰਸਿਟੀ ਦੇ ਨਵੇਂ ਅੰਕੜਿਆਂ ਮੁਤਾਬਕ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 52,09,266 ਹੋ ਗਈ ਹੈ। 

Lalita Mam

This news is Content Editor Lalita Mam