ਬਿ੍ਰਟੇਨ ''ਚ ਕੋਰੋਨਾ ਦਾ ਕਹਿਰ ਜਾਰੀ, ਮ੍ਰਿਤਕਾਂ ਦੀ ਗਿਣਤੀ ਪਹੁੰਚੀ 17 ਹਜ਼ਾਰ ਪਾਰ

04/21/2020 10:35:39 PM

ਲੰਡਨ - ਵਰਲਡ ਹੈਲਥ ਆਰਗੇਨਾਈਜੇਸ਼ਨ (ਡਬਲਯੂ. ਐਚ. ਓ.) ਦੀ ਚਿਤਾਵਨੀ ਵਿਚਾਲੇ ਦੁਨੀਆ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਵਿਚ ਲਗਾਤਾਰ ਚੌਥੇ ਦਿਨ ਕਮੀ ਦਰਜ ਕੀਤੀ ਗਈ ਹੈ। ਉਥੇ ਹੀ ਬਿ੍ਰਟੇਨ ਵਿਚ  ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 17 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਇਹ ਅੰਕੜੇ ਜਾਰੀ ਕੀਤੇ, ਜਿਹੜੇ ਪਿਛਲੇ ਦਿਨਾਂ ਦੀ ਤੁਲਨਾ ਵਿਚ 828 ਜ਼ਿਆਦਾ ਹੈ। ਇਹ ਹਸਪਤਾਲ ਵਿਚ ਮਾਰੇ ਜਾਣ ਵਾਲਿਆਂ ਦੀ ਗਿਣਤੀ ਵਿਚ ਹੈ ਅਤੇ ਇਸ ਵਿਚ ਦੇਖਭਾਲ ਕੇਂਦਰ ਵਿਚ ਮਰਨ ਵਾਲਿਆਂ ਦੇ ਅੰਕੜੇ ਸ਼ਾਮਲ ਨਹੀਂ ਹਨ।ਹਫਤੇ ਦੇ ਸ਼ੁਰੂਆਤੀ ਦਿਨਾਂ ਵਿਚ ਗਿਣਤੀ ਹਮੇਸ਼ਾ ਘੱਟ ਹੁੰਦੀ ਹੈ ਕਿਉਂਕਿ ਹਫਤੇ ਦੇ ਆਖਿਰ ਵਿਚ ਜਾਰੀ ਅੰਕੜੇ ਜਾਰੀ ਕਰਨ ਵਿਚ ਦੇਰੀ ਹੁੰਦੀ ਹੈ।

ਦੱਸ ਦਈਏ ਕਿ ਬਿ੍ਰਟੇਨ ਵਿਚ 1,29,044 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ਵਿਚੋਂ 17,337 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਰੀ-ਕਵਰ ਕੀਤੇ ਗਏ ਲੋਕਾਂ ਦਾ ਅੰਕੜਾ ਜਨਤਕ ਕੀਤਾ ਗਿਆ।ਉਥੇ ਹੀ ਬਿ੍ਰਟੇਨ ਵਿਚ ਕੋਰੋਨਾਵਾਇਰਸ ਸੰਕਟ ਨੂੰ ਦੇਖਦੇ ਹੋਏ ਲੋਕਾਂ ਨੂੰ ਪੂਰੇ ਸਾਲ ਪਾਬੰਦੀਆਂ ਦਾ ਸਾਹਮਣਾ ਕਰਨ ਪੈ ਸਕਦਾ ਹੈ। ਬਿ੍ਰਟੇਨ ਦੇ ਕੁਝ ਖਾਸ ਇਲਾਕਿਆਂ ਵਿਚ ਲਾਕਡਾਊਨ ਨੂੰ ਲੈ ਕੇ ਜ਼ਿਆਦਾ ਸਖਤੀ ਦਿਖਾਈ ਜਾ ਸਕਦੀ ਹੈ। 'ਦਿ ਸਨ' ਦੀ ਇਕ ਰਿਪੋਰਟ ਮੁਤਾਬਕ, ਬਿ੍ਰਟੇਨ ਦੇ ਮੰਤਰੀਆਂ ਨੇ ਥੋੜਾ ਰੁਕ ਕੇ ਦੇਖਣ ਦੀ ਨੀਤੀ ਅਪਣਾਈ ਹੈ। ਬਿ੍ਰਟੇਨ ਦੀ ਸਰਕਾਰ ਇਸ ਦੌਰਾਨ ਵਾਇਰਸ 'ਤੇ ਨਜ਼ਰਾਂ ਰੱਖੇਗੀ। ਬਿ੍ਰਟਿਸ਼ ਸਰਕਾਰ ਦੇ ਸੀਨੀਅਰ ਅਧਿਕਾਰੀ ਦੇ ਹਵਾਲੇ ਤੋਂ ਆਖਿਆ ਜਾ ਰਿਹਾ ਹੈ ਕਿ ਪਾਬੰਦੀਆਂ ਵਿਚ ਜਲਦੀ ਰਾਹਤ ਨਹੀਂ ਦਿੱਤੀ ਜਾ ਸਕਦੀ। ਪਾਬੰਦੀਆਂ ਵਿਚ ਛੋਟ ਦੇ ਲਈ ਲੰਬੀ ਪ੍ਰਕਿਰਿਆ ਅਪਣਾਈ ਜਾਵੇਗੀ। ਹੋ ਸਕਦਾ ਹੈ ਕਿ ਇਸ ਸਾਲ ਗਰਮੀਆਂ ਦੀਆਂ ਛੁੱਟੀਆਂ ਨਿਕਲ ਜਾਣ ਅਤੇ ਸਰਦੀਆਂ ਆ ਜਾਣ।

Khushdeep Jassi

This news is Content Editor Khushdeep Jassi