ਕੋਰੋਨਾ : ਦੁਬਈ 'ਚ ਲਾਕਡਾਊਨ ਦੌਰਾਨ ਆਨਲਾਈਨ ਵਿਆਹ ਸੇਵਾ ਸ਼ੁਰੂ

04/13/2020 1:51:02 AM

ਦੁਬਈ - ਸੰਯੁਕਤ ਰਾਸ਼ਟਰ ਅਮੀਰਾਤ (ਯੂ. ਏ. ਈ.) ਵਿਚ ਕੋਰੋਨਾਵਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਲਾਕਡਾਊਨ ਵਿਚਾਲੇ ਆਨਲਾਈਨ ਵਿਆਹ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਦੇ ਤਹਿਤ ਜੋਡ਼ੇ ਆਨਲਾਈਨ ਨਿਕਾਹ ਕਰ ਪਾਉਣਗੇ। ਨਾਲ ਹੀ ਹੋਰ ਕਾਗਜ਼ੀ ਕੰਮ ਵੀ ਆਨਲਾਈਨ ਹੀ ਹੋਣਗੇ। ਯੂ. ਏ. ਈ. ਵਿਚ ਕੋਰੋਨਾਵਾਇਰਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਖਤ ਉਪਾਅ ਲਾਗੂ ਹਨ। ਇਸ ਬੀਮਾਰੀ ਨੇ ਦੁਨੀਆ ਭਰ ਵਿਚ 1 ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ ਹੈ।

ਯੂ. ਏ. ਈ. ਸਰਕਾਰ ਦੀ ਸਰਕਾਰੀ ਨਿਊਜ਼ ਏਜੰਸੀ ਡਬਲਯੂ. ਏ. ਐਮ. ਮੁਤਾਬਕ, ਨਿਆਂ ਮੰਤਰਾਲੇ ਨੇ ਐਤਵਾਰ ਨੂੰ ਆਖਿਆ ਕਿ ਵਿਆਹ ਲਈ ਕਾਗਜ਼ੀ ਕੰਮ ਕਰਨ ਅਤੇ ਮਨਜ਼ੂਰੀ ਲੈਣਾ ਵੀ ਆਨਲਾਈਨ ਹੋਵੇਗਾ, ਜਿਸ ਤੋਂ ਬਾਅਦ ਨਾਗਰਿਕ ਅਤੇ ਨਿਵਾਸੀ ਕਾਜ਼ੀ ਦੇ ਨਾਲ ਵੀਡੀਓ ਲਿੰਕ ਦੇ ਜ਼ਰੀਏ ਨਿਕਾਹ ਲਈ ਇਕ ਤਰੀਕ ਦੀ ਚੋਣ ਕਰਨਗੇ। ਇਸ ਪ੍ਰਕਿਰਿਆ ਵਿਚ ਕਾਜ਼ੀ, ਜੋਡ਼ੇ ਅਤੇ ਗਵਾਹਾਂ ਦੀ ਪਛਾਣ ਪੁਸ਼ਟ ਕਰੇਗਾ ਅਤੇ ਫਿਰ ਕਾਨੂੰਨੀਕਰਣ ਲਈ ਇਕ ਵਿਸ਼ੇਸ਼ ਅਦਾਲਤ ਨੂੰ ਵਿਆਹ ਦਾ ਪ੍ਰਮਾਣ ਪੱਤਰ ਭੇਜ ਦੇਵੇਗਾ। ਜੋਡ਼ੇ ਨੂੰ ਐਸ. ਐਮ. ਐਸ. ਦੇ ਜ਼ਰੀਏ ਵਿਆਹ ਦੇ ਪ੍ਰਮਾਣ ਪੱਤਰ ਦੀ ਪੁਸ਼ਟੀ ਹੋਵੇਗੀ। ਇਸ ਤੋਂ ਪਹਿਲਾਂ ਦੁਬਈ ਨੇ ਬੁੱਧਵਾਰ ਨੂੰ ਅਗਲੇ ਆਦੇਸ਼ ਤੱਕ ਸਾਰੇ ਵਿਆਹਾਂ ਅਤੇ ਤਲਾਕਾਂ 'ਤੇ ਰੋਕ ਲਾ ਦਿੱਤੀ ਸੀ। ਯੂ. ਏ. ਈ. ਵਿਚ ਕੋਰੋਨਾਵਾਇਰਸ ਦੇ 4,123 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 22 ਲੋਕਾਂ ਦੀ ਮੌਤ ਹੋ ਚੁੱਕੀ ਹੈ।

Khushdeep Jassi

This news is Content Editor Khushdeep Jassi