ਕੋਰੋਨਾ : ਲੋਕ ਘਰਾਂ 'ਚ ਰਹਿਣ ਇਸ ਕਾਰਨ ਸੜਕਾਂ 'ਤੇ ਗਸ਼ਤ ਕਰ ਰਹੇ 'ਭੂਤ'

04/19/2020 2:10:45 AM

ਕੁਆਲੰਲਪੁਰ - ਮਲੇਸ਼ੀਆ ਦੇ ਇਕ ਪਿੰਡ ਵਿਚ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੋਕ ਘਰਾਂ ਵਿਚ ਹੀ ਰਹਿਣ, ਇਸ ਦੇ ਲਈ ਇਕ ਸ਼ਖਸ ਨੇ ਅਨੋਖਾ ਤਰੀਕਾ ਅਪਣਾਇਆ ਹੈ। 38 ਸਾਲ ਦੇ ਮੁਹੰਮਦ ਓਰਬਿਲ ਸਫੇਦ ਕੱਪੜਿਆਂ, ਲੰਬੇ ਬਾਲਾਂ, ਡਰਾਉਣੇ ਮਾਸਕ ਅਤੇ ਵੱਡੀ ਦਾੜੀ ਵਿਚ ਅੱਧੀ ਰਾਤ ਨੂੰ ਸੜਕਾਂ ਦੇ 'ਤੇ ਨਿਕਲਦਾ ਹੈ ਅਤੇ ਲੋਕਾਂ ਨੂੰ ਡਰਾਉਂਦਾ ਹੈ।

ਚਿੱਕਦੇ ਹੋਏ ਭੱਜ ਜਾਂਦੇ ਨੇ ਬੱਚੇ
ਕਿਮਾਮਨ ਦੇ ਪਿੰਡ ਵਿਚ ਬੱਚੇ ਉਸ ਨੂੰ ਦੇਖ ਕੇ ਚਿੱਕਦੇ ਹੋਏ ਵਾਪਸ ਆਪਣੇ ਘਰਾਂ ਵਿਚ ਭੱਜ ਜਾਂਦੇ ਹਨ। ਓਰਬਿਲ ਦਾ ਆਖਣਾ ਹੈ ਕਿ ਜਦ ਉਸ ਨੇ ਦੇਖਿਆ ਕਿ ਦੇਸ਼ ਵਿਚ ਕੋਰੋਨਾਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ, ਉਦੋਂ ਉਸ ਨੇ ਇਹ ਕੰਮ ਕਰਨ ਦਾ ਫੈਸਲਾ ਕੀਤਾ। ਉਸ ਨੇ ਇਕ ਸਥਾਨਕ ਨਿਊਜ਼ ਚੈਨਲ ਨੂੰ ਦੱਸਿਆ ਕਿ, ਮੈਂ ਨਿਊਜ਼ ਦੇਖੀ ਕਿ ਕੋਰੋਨਾ ਕਾਰਨ ਵੱਡੀ ਗਿਣਤੀ ਵਿਚ ਲੋਕ ਮਰ ਰਹੇ ਹਨ ਤਾਂ ਮੈਂ ਲੋਕਾਂ ਨੂੰ ਡਰਾਉਣ ਦਾ ਫੈਸਲਾ ਕੀਤਾ।



ਪਹਿਲੇ ਦੇਖਦੇ ਹਨ, ਭੂਤ ਤਾਂ ਨਹੀਂ
ਓਰਬਿਲ ਨੇ ਦੱਸਿਆ ਕ ਜਦ ਵੀ ਸ਼ਹਿਰ ਦੇ ਨੌਜਵਾਨ ਉਸ ਨੂੰ ਗਸ਼ਤ 'ਤੇ ਦੇਖਦੇ ਹਨ ਤਾਂ ਪਾਗਲਾਂ ਵਾਂਗ ਆਪਣੇ ਘਰਾਂ ਨੂੰ ਭੱਜ ਜਾਂਦੇ ਹਨ। ਹੁਣ ਬਾਹਰ ਨਿਕਲਣ ਤੋਂ ਪਹਿਲਾਂ ਵੀ ਉਹ ਦੇਖਦੇ ਅਤੇ ਸੋਚਦੇ ਹਨ ਕਿ ਕਿਤੇ ਭੂਤ ਤਾਂ ਨਹੀਂ ਹੈ ਆਲੇ-ਦੁਆਲੇ। ਮੈਂ ਉਮੀਦ ਕਰਦਾ ਹਾਂ ਕਿ ਲੋਕ ਸਰਕਾਰ ਵੱਲੋਂ ਦਿੱਤੇ ਨਿਰਦੇਸ਼ਾਂ ਦਾ ਪਾਲਣ ਕਰਨ ਪਰ ਕਈ ਲੋਕ ਨਹੀਂ ਕਰਦੇ ਅਤੇ ਉਨ੍ਹਾਂ ਦੀ ਗਲਤੀ ਨਾਲ ਕਈ ਜਾਨਾਂ ਵਿਚ ਜਾ ਸਕਦੀਆਂ ਹਨ, ਇਸ ਕਰਕੇ ਮੈਂ ਉਨ੍ਹਾਂ ਨੂੰ ਡਰਾਉਣ ਲਈ ਇਹ ਰਾਹ ਚੁਣਿਆ।


 

ਘਰ ਪਹੁੰਚ ਗਈ ਪੁਲਿਸ
ਇਥੋਂ ਤੱਕ ਕਿ ਜਦ ਓਰਬਿਲ ਨੇ ਸੋਸ਼ਲ ਮੀਡੀਆ 'ਤੇ ਆਪਣੀ ਫੋਟੋ ਪੋਸਟ ਕੀਤਾ ਤਾਂ ਪੁਲਿਸ ਉਸ ਦੇ ਘਰ ਪਹੁੰਚ ਗਈ। ਉਸ ਨੂੰ ਲੱਗਾ ਕਿ ਪੁਲਿਸ ਸ਼ਾਇਦ ਉਸ ਨੂੰ ਗਿ੍ਰਫਤਾਰ ਕਰਨ ਲਈ ਘਰ ਪਹੁੰਚ ਗਈ ਹੈ ਪਰ ਪੁਲਿਸ ਅਧਿਕਾਰੀ ਉਸ ਦਾ ਧੰਨਵਾਦ ਕਰਨ ਲਈ ਆਏ ਅਤੇ ਜਾਣ ਤੋਂ ਪਹਿਲਾਂ ਮੇਰੇ ਨਾਲ ਫੋਟੋ ਵੀ ਖਿਚਾਈ।

Khushdeep Jassi

This news is Content Editor Khushdeep Jassi