ਕੋਰੋਨਾ ਸੰਕਟ ਵਿਚਾਲੇ ਈਰਾਨ ਕਰ ਰਿਹੈ ਹਮਲੇ ਦੀ ਤਿਆਰੀ : ਟਰੰਪ

04/02/2020 12:37:59 AM

ਵਾਸ਼ਿੰਗਟਨ-ਕੋਰੋਨਾਵਾਇਰਸ ਨਾਲ ਅਮਰੀਕਾ ਦੁਨੀਆ ਦਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਤਾਂ ਈਰਾਨ ਏਸ਼ੀਆ ਦਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਬਣ ਗਿਆ ਹੈ ਅਤੇ ਦੋਵੇਂ ਇਸ ਦੀ ਰੋਕਥਾਮ ਲਈ ਉਪਾਅ ਲੱਭਣ 'ਚ ਲੱਗੇ ਹਨ। ਪਰ ਇਨ੍ਹਾਂ ਦੋਵਾਂ 'ਦੁਸ਼ਮਣ ਦੇਸ਼ਾਂ' ਦੀ ਲੜਾਈ ਇਸ ਮਹਾਸੰਕਟ 'ਚ ਵੀ ਜਾਰੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਧਮਕਾਇਆ ਹੈ ਕਿ ਜੇਕਰ ਉਸ ਦੇ ਫੌਜੀਆਂ 'ਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਹੋਇਆ ਤਾਂ ਤੇਹਰਾਨ ਅਤੇ ਉਸ ਦੇ ਸਹਿਯੋਗੀਆਂ ਨੂੰ ਭਾਰੀ ਕੀਮਤ ਚੁੱਕਾਉਣੀ ਪਵੇਗੀ। 2015 ਦੀ ਪਰਮਾਣੂ ਡੀਲ ਨਾਲ ਟਰੰਪ ਨੇ ਹਟਦੇ ਹੋਏ ਈਰਾਨ 'ਤੇ ਕਈ ਰੋਕ ਲੱਗਾ ਦਿੱਤੀਆਂ ਸਨ ਜਸ ਤੋਂ ਬਾਅਦ ਹੀ ਦੋਵਾਂ 'ਚ ਤਣਾਅ ਵਧ ਗਿਆ ਸੀ ਅਤੇ ਇਹ ਤਣਾਅ ਉਸ ਵੇਲੇ ਹੋਰ ਵਧ ਗਿਆ ਜਦ ਇਰਾਕ 'ਚ ਕਮਾਂਡਰ ਕਾਮਿਸ ਸੁਲੇਮਾਨੀ 'ਤੇ ਹਵਾਈ ਹਮਲਾ ਕੀਤਾ ਗਿਆ ਸੀ।

ਟਰੰਪ ਨੇ ਬੁੱਧਵਾਰ ਦੇਰ ਰਾਤ ਟਵੀਟ ਕੀਤਾ, ਅਜਿਹੀ ਸੂਚਨਾ ਮਿਲੀ ਹੈ ਅਤੇ ਮੇਰਾ ਮੰਨਣਾ ਹੈ ਕਿ ਈਰਾਨ ਅਤੇ ਉਸ ਦੇ ਸਾਥੀ ਇਰਾਕ 'ਚ ਅਮਰੀਕੀ ਫੌਜੀਆਂ ਤੇ ਜ਼ਾਇਦਾਦਾਂ 'ਤੇ ਹਮਲੇ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਨੇ ਅੱਗੇ ਲਿਖਿਆ ਕਿ ਜੇਕਰ ਇਹ ਹੁੰਦਾ ਹੈ ਤਾਂ ਈਰਾਨ ਨੂੰ ਭਾਰੀ ਕੀਮਤ ਚੁੱਕਾਉਣੀ ਪਵੇਗੀ। ਉਨ੍ਹਾਂ ਨੇ ਅਗੇ ਲਿਖਿਆ, ਟਰੰਪ ਦੇ ਟਵੀਟ ਨਾਲ ਤਾਂ ਇਹ ਸੰਕੇਤ ਮਿਲ ਰਹੇ ਹਨ ਕਿ ਅਮਰੀਕਾ ਨੂੰ ਸੰਭਵਤ ਅਜਿਹੀ ਖੁਫੀਆ ਸੂਚਨਾ ਮਿਲੀ ਹੈ ਕਿ ਈਰਾਨ ਹਮਲਾ ਕਰ ਸਕਦਾ ਹੈ।

ਦਰਅਸਲ, ਈਰਾਨੀ ਕਮਾਂਡਰ ਕਾਸਿਮ ਸੁਲੇਮਾਨੀ ਦੇ ਅਮਰੀਕੀ ਏਅਰ ਸਟ੍ਰਾਇਕ 'ਚ ਮਾਰੇ ਜਾਣ ਤੋਂ ਬਾਅਦ ਹੀ ਇਰਾਕ 'ਚ ਮੌਜੂਦ ਅਮਰੀਕੀ ਦੂਤਘਰ ਅਤੇ ਫੌਜੀ ਟਿਕਾਣਿਆਂ ਤੇ ਹਮਲਾ ਜਾਰੀ ਹੈ। ਪਿਛਲੇ ਦਿਨੀਂ ਹੀ ਇਰਾਕ 'ਚ ਅਮਰੀਕੀ ਦੂਤਘਰ ਦੇ ਨੇੜੇ ਇਕ ਰਾਕਟ ਡਿੱਗਿਆ ਸੀ ਅਤੇ ਮੰਨਿਆ ਜਾਂਦਾ ਹੈ ਕਿ ਦੂਤਘਰ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ ਸੀ।

ਅਜੇ ਦੁਨੀਆ ਦੇ ਸਾਹਮਣੇ ਸਭ ਤੋਂ ਵੱਡਾ ਸੰਕਟ ਕੋਰੋਨਾਵਾਇਰਸ ਹੈ ਜਿਸ ਨਾਲ ਅਮਰੀਕਾ 'ਚ 2 ਲੱਖ ਤੋਂ ਜ਼ਿਆਦਾ ਪ੍ਰਭਾਵਿਤ ਹਨ। ਇਸ ਵਾਇਰਸ ਦੀ ਚਪੇਟ 'ਚ ਆ ਕੇ ਮਰਨ ਵਾਲਿਆਂ ਦੀ ਗਿਣਤੀ ਅਮਰੀਕਾ ਦੇ ਇਤਿਹਾਸ 'ਚ ਸਭ ਤੋਂ ਗੰਭੀਰ ਤਬਾਹੀ 'ਚ ਦਰਜ 9/11 ਅਟੈਕ ਤੋਂ ਵੀ ਜ਼ਿਆਦਾ ਹੋ ਗਈ ਹੈ। ਹੁਣ ਤਕ ਕੋਰੋਨਾਵਾਇਰਸ ਕਾਰਣ ਅਮਰੀਕਾ 'ਚ 4500 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ, ਈਰਾਨ ਵੀ ਅਮਰੀਕਾ ਤੋਂ ਪਿਛੇ ਨਹੀਂ ਹੈ। ਉੱਥੇ ਮਰਨ ਵਾਲਿਆਂ ਦੀ ਗਿਣਤੀ 3 ਹਜ਼ਾਰ ਤੋਂ ਵਧੇਰੇ ਹੈ।

Karan Kumar

This news is Content Editor Karan Kumar