ਕੋਰੋਨਾ ਦੀ ਦੂਜੀ ਲਹਿਰ ਦੀ ਲਪੇਟ ਵਿਚ ਇੰਗਲੈਂਡ, ਸ਼ੁੱਕਰਵਾਰ ਤੋਂ ਹੋਵੇਗੀ ਫਿਰ ਤਾਲਾਬੰਦੀ

10/15/2020 10:28:27 PM

ਲੰਡਨ - ਯੂਰਪ ਇਸ ਸਮੇਂ ਕੋਰੋਨਾਵਾਇਰਸ ਦੀ ਦੂਜੀ ਲਹਿਰ ਨਾਲ ਨਜਿੱਠ ਰਿਹਾ ਹੈ। ਫਰਾਂਸ, ਜਰਮਨੀ, ਯੂ. ਕੇ. ਸਮੇਤ ਯੂਰਪ ਦੇ ਕਈ ਦੇਸ਼ ਰੁਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਆਉਣ ਵਾਲੇ ਕੋਰੋਨਾ ਦੇ ਮਾਮਲਿਆਂ ਤੋਂ ਪਰੇਸ਼ਾਨ ਹਨ। ਜਿਥੇ ਫਰਾਂਸ ਤੋਂ ਨਾਈਟ ਕਰਫਿਊ ਦੇ ਨਾਲ ਪਾਬੰਦੀਆਂ ਦੀ ਸ਼ੁਰੂਆਤ ਕਰ ਦਿੱਤੀ ਹੈ ਤਾਂ ਉਥੇ ਯੂ. ਕੇ. ਵਿਚ ਵੀ ਲਾਕਡਾਊਨ ਦੀ ਸ਼ੁਰੂਆਤ ਹੋ ਰਹੀ ਹੈ। ਇੰਗਲੈਂਡ ਵਿਚ ਸ਼ੁੱਕਰਵਾਰ ਤੋਂ ਅੱਧੀ ਰਾਤ ਨੂੰ ਲਾਕਡਾਊਨ ਲਾ ਦਿੱਤਾ ਜਾਵੇਗਾ। ਟੀਅਰ-2 ਲਾਕਡਾਊਨ ਦੇ ਤਹਿਤ ਕਿਸੇ ਨੂੰ ਵੀ ਆਪਣੇ ਘਰ ਵਿਚ ਲੋਕਾਂ ਨੂੰ ਬੁਲਾਉਣ ਦੀ ਮਨਜ਼ੂਰੀ ਨਹੀਂ ਹੋਵੇਗੀ ਅਤੇ ਨਾਲ ਹੀ ਕੋਈ ਵੀ ਆਪਣੇ ਘਰਾਂ ਵਿਚੋਂ ਬਾਹਰ ਨਹੀਂ ਨਿਕਲੇਗਾ।

ਲਗਾਤਾਰ ਵਧ ਰਹੀ ਲਾਗ
ਲੰਡਨ ਵਿਚ ਤਾਲਾਬੰਦੀ ਕਾਰਨ ਇਕ ਵਾਰ ਫਿਰ ਤੋਂ 90 ਲੱਖ ਲੋਕਾਂ ਨੂੰ ਪੱਬਾਂ ਅਤੇ ਰੈਸਤਰਾਂ ਵਿਚ ਜਾਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਹੁਣ ਇਥੋਂ ਦੀ ਆਬਾਦੀ ਇਨ੍ਹਾਂ ਥਾਂਵਾਂ 'ਤੇ ਜਾ ਕੇ ਲੋਕਾਂ ਨੂੰ ਨਹੀਂ ਮਿਲ ਪਾਵੇਗੀ। ਲੰਡਨ ਵਿਚ ਸੰਸਦ ਮੈਂਬਰਾਂ ਨੂੰ ਸਰਕਾਰ ਦੇ ਇਸ ਆਦੇਸ਼ ਦੇ ਬਾਰੇ ਵਿਚ ਵੀਰਵਾਰ ਨੂੰ ਕਾਨਫਰੰਸ ਕਾਲ ਦੇ ਜ਼ਰੀਏ ਜਾਣਕਾਰੀ ਦਿੱਤੀ ਗਈ ਹੈ।

ਲੰਡਨ ਦੇ ਮੇਅਰ ਸਾਦਿਕ ਖਾਨ ਪਿਛਲੇ ਕਾਫੀ ਸਮੇਂ ਤੋਂ ਲੋਕਾਂ ਨੂੰ ਆਗਾਹ ਕਰਦੇ ਆ ਰਹੇ ਸਨ ਕਿ ਲਾਗ ਦਰ ਵਿਚ ਇਜ਼ਾਫਾ ਹੋ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਸਖਤ ਫੈਸਲੇ ਲੈਣੇ ਹੋਣਗੇ। ਇੰਗਲੈਂਡ ਵਿਚ ਥ੍ਰੀ ਟੀਅਰ ਸਿਸਟਮ ਹੈ ਅਤੇ ਇਸ ਸਿਸਟਮ ਦੇ ਤਹਿਤ ਦੇਸ਼ ਵਿਚ ਲੋਕਾਂ ਨੂੰ ਮੀਡੀਅਮ, ਹਾਈ ਜਾਂ ਫਿਰ ਹਾਈ ਰਿਸਕ ਦੀ ਕੈਟੇਗਰੀ ਵਿਚ ਰੱਖਿਆ ਜਾ ਰਿਹਾ ਹੈ। ਮੀਡੀਅਮ ਲੈਵਲ ਵਿਚ ਉਥੇ ਪਾਬੰਦੀਆਂ ਹਨ ਜੋ ਸ਼ੁੱਕਰਵਾਰ ਨੂੰ ਲਾਗੂ ਹੋ ਰਹੀਆਂ ਹਨ ਤਾਂ ਹਾਈ ਲੈਵਲ ਵਿਚ ਲੋਕਾਂ ਨੂੰ ਘਰਾਂ ਦੇ ਅੰਦਰ ਆਉਣ ਦੀ ਮਨਜ਼ੂਰੀ ਨਹੀਂ ਹੈ। ਨਾਲ ਹੀ ਤੀਜੇ ਪੱਧਰ 'ਤੇ ਬਹੁਤ ਸਖਤ ਪਾਬੰਦੀਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਬਾਰਾਂ ਨੂੰ ਬੰਦ ਕਰਨਾ ਸ਼ਾਮਲ ਹੁੰਦਾ ਹੈ।

ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੇ ਯੂਰਪ ਆਫਿਸ ਵੱਲੋਂ ਆਖਿਆ ਗਿਆ ਹੈ ਕਿ ਕੋਰੋਨਾਵਾਇਰਸ ਦੇ ਮਾਮਲਿਆਂ ਵਿਚ ਅਸਾਧਾਰਣ ਤੌਰ 'ਤੇ ਇਜ਼ਾਫਾ ਦੇਖਿਆ ਗਿਆ ਹੈ। ਅਜਿਹੇ ਵਿਚ ਪੂਰੇ ਖੇਤਰ ਵਿਚ ਸਖਤ ਪਾਬੰਦੀਆਂ ਲਾਜ਼ਮੀ ਹਨ। ਡਬਲਯੂ. ਐੱਚ. ਓ. ਦੇ ਯੂਰਪ ਆਫਿਸ ਦੇ ਮੁੱਖ ਡਾਕਟਰ ਹੈਂਸ ਕਲਗ ਨੇ ਆਖਿਆ ਹੈ ਕਿ ਮਹਾਮਾਰੀ ਦੀ ਰੋਕਥਾਮ ਲਈ ਇਹ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਇਸ ਦੇ ਨਾਲ ਹੀ ਚਿਤਾਵਨੀ ਵੀ ਦਿੱਤੀ ਹੈ ਕਿ ਇਸ ਅਸਾਧਾਰਣ ਸਮੇਂ ਨੂੰ ਰੋਕਣ ਲਈ ਕੁਝ ਬਹੁਤ ਹੀ ਮੁਸ਼ਕਿਲ ਕਦਮ ਚੁੱਕਣੇ ਪੈ ਸਕਦੇ ਹਨ। ਉਨ੍ਹਾਂ ਨੇ ਯੂਰਪੀਅਨ ਦੇਸ਼ਾਂ ਅਤੇ ਨਾਗਰਿਕਾਂ ਤੋਂ ਅਪੀਲ ਕੀਤੀ ਹੈ ਕਿ ਉਹ ਵਾਇਰਸ ਨੂੰ ਕੰਟਰੋਲ ਕਰਨ ਵਿਚ ਆਪਣੀਆਂ ਕੋਸ਼ਿਕਾਵਾਂ ਦੇ ਨਾਲ ਸਮਝੌਤਾ ਬਿਲਕੁਲ ਨਾ ਕਰਨ। ਉਨ੍ਹਾਂ ਦਾ ਆਖਣਾ ਹੈ ਕਿ ਬਹੁਤ ਸਾਰੇ ਕੋਵਿਡ-19 ਦੇ ਮਾਮਲੇ ਅਜਿਹੇ ਹਨ ਜੋ ਘਰਾਂ ਦੇ ਅੰਦਰ ਅਤੇ ਭਾਈਚਾਰਿਆਂ ਵਿਚ ਹੀ ਫੈਲ ਰਹੇ ਹਨ।

Khushdeep Jassi

This news is Content Editor Khushdeep Jassi