ਸਾਊਦੀ ਦੇ ਸ਼ਾਹੀ ਪਰਿਵਾਰ ''ਤੇ ਕੋਰੋਨਾ ਦੀ ਮਾਰ, 150 ਮੈਂਬਰ ਇਨਫੈਕਟਡ

04/09/2020 8:03:57 PM

ਰਿਆਦ-ਸਾਊਦੀ ਅਰਬ ਦੀ ਰਾਇਲ ਫੈਮਿਲੀ ਦੇ ਦਰਜਨਾਂ ਮੈਂਬਰ ਕੋਰੋਨਾ ਵਾਇਰਸ ਦੇ ਪ੍ਰਭਾਵ ਦੀ ਚਪੇਟ 'ਚ ਹਨ। ਇਕ ਰਿਪੋਰਟ ਮੁਤਾਬਕ ਸਾਊਦੀ ਅਰਬ ਦੀ ਰਾਇਲ ਫੈਮਿਲੀ ਦੇ ਘਟੋ-ਘੱਟ 150 ਮੈਂਬਰ ਪਿਛਲੇ ਹਫਤਿਆਂ 'ਚ ਵਾਇਰਸ ਨਾਲ ਪ੍ਰਭਾਵਿਤ ਹੋਏ ਹਨ। ਦਿ ਨਿਊਯਾਰਕ ਟਾਈਮਸ ਦੀ ਇਕ ਰਿਪੋਰਟ ਮੁਤਾਬਕ ਸਾਊਦੀ ਦੇ ਪ੍ਰਿੰਸ ਫੈਸਲ ਬਿਨ ਅਬਦੁਲਅਜੀਜ ਅਲ ਸਾਊਦ ਆਈ.ਸੀ.ਯੂ. 'ਚ ਦਾਖਲ ਹਨ। 70 ਸਾਲ ਦੇ ਪ੍ਰਿੰਸ ਫੈਸਲ ਰਿਆਦ ਦੇ ਗਵਰਨਰ ਹਨ। ਰਾਇਲ ਫੈਮਿਲੀ ਦੇ ਮੈਂਬਰਾਂ ਨੇ ਉਨ੍ਹਾਂ ਦੇ ਪ੍ਰਭਾਵਿਤ ਹੋਣ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ।

ਉੱਥੇ ਕਿੰਗ ਸਲਮਾਨ ਅਤੇ ਕ੍ਰਾਊਨ ਪ੍ਰਿੰਸ ਮੋਹਮੰਦ ਬਿਨ ਸਲਮਾਨ ਵਾਇਰਸ ਦੀ ਚਪੇਟ 'ਚ ਆਉਣ ਤੋਂ ਬਚਣ ਲਈ ਆਈਸੋਲੇਸ਼ਨ 'ਚ ਹਨ। ਸਾਊਦੀ ਅਰਬ ਦਾ ਇਕ ਮਸ਼ਹੂਰ ਹਸਪਤਾਲ, ਜੋ ਰਾਇਲ ਫੈਮਿਲੀ ਦਾ ਇਲਾਜ ਕਰਦਾ ਹੈ, ਉੱਥੇ 500 ਬੈੱਡ ਦੀ ਵਾਧੂ ਵਿਵਸਥਾ ਕੀਤੀ ਗਈ ਹੈ ਤਾਂ ਕਿ ਮਰੀਜ਼ਾਂ ਦੀ ਗਿਣਤੀ ਵਧਣ 'ਤੇ ਵੀ ਸਾਰਿਆਂ ਦਾ ਇਲਾਜ ਹੋ ਸਕੇ।

ਡਾਕਟਰਾਂ ਨੂੰ ਭੇਜੇ ਸੰਦੇਸ਼ 'ਚ ਲਿਖਿਆ ਗਿਆ ਹੈ ਕਿ ਅਸੀਂ ਨਹੀਂ ਜਾਣਦੇ ਕਿ ਕਿੰਨੇ ਮਰੀਜ਼ਾਂ ਨੂੰ ਦੇਖਣਾ ਪੈ ਸਕਦਾ ਹੈ ਪਰ ਸਾਨੂੰ ਸਾਰਿਆਂ ਨੂੰ ਹਾਈ ਅਲਰਟ 'ਤੇ ਰਹਿਣਾ ਹੋਵੇਗਾ। ਰਿਪੋਰਟ ਮੁਤਾਬਕ ਹਸਪਤਾਲ ਨੇ ਸਾਰੇ ਗੰਭੀਰ ਬੀਮਾਰੀਆਂ ਦੇ ਮਰੀਜ਼ਾਂ ਨੂੰ ਤੁਰੰਤ ਬਾਹਰ ਕਰਨ ਦਾ ਨਿਰਦੇਸ਼ ਜਾਰੀ ਕੀਤਾ ਹੈ ਅਤੇ ਟਾਪ ਅਰਜੈਂਟ ਕੇਸਜ਼ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ।

ਅਲਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਸਟਾਫ ਦੇ ਪ੍ਰਭਾਵਿਤ ਹੋਣ 'ਤੇ ਉਨ੍ਹਾਂ ਨੂੰ ਦੂਜੇ ਘੱਟ ਦਰਜੇ ਵਾਲੇ ਹਸਪਤਾਲਾਂ 'ਚ ਸ਼ਿਫਟ ਕੀਤਾ ਜਾਵੇਗਾ ਤਾਂ ਕਿ ਰਾਇਲ ਫੈਮਿਲੀ ਲਈ ਕਮਰੇ ਦੀ ਕਮੀ ਨਾ ਹੋਵੇ। ਦੱਸਣਯੋਗ ਹੈ ਕਿ ਸਾਊਦੀ ਅਰਬ ਦੀ 3 ਕਰੋੜ ਤੋਂ ਜ਼ਿਆਦਾ ਆਬਾਦੀ 'ਚ ਹੁਣ ਤਕ ਪ੍ਰਭਾਵਿਤ ਦੇ 3287 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ 'ਚੋਂ 44 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸਲਾਮ ਦੇ ਪਵਿੱਤਰ ਜਗ੍ਹਾ ਮੱਕਾ ਅਤੇ ਮਦੀਨਾ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਪੂਰੇ ਇਲਾਕੇ ਨੂੰ ਮਾਰਚ ਤੋਂ ਹੀ ਸੀਲ ਕਰ ਦਿੱਤਾ ਗਿਆ ਹੈ।

Karan Kumar

This news is Content Editor Karan Kumar