ਇਤਿਹਾਸ ਦੇ ਸਭ ਤੋਂ ਵੱਡੇ ਲਾਕਡਾਊਨ ਤੋਂ ਬਾਅਦ ਬੁੱਧਵਾਰ ਨੂੰ ਖੁੱਲ੍ਹੇਗਾ ਕੋਰੋਨਾ ਦਾ ਐਪੀਸੈਂਟਰ

04/07/2020 8:49:00 PM

ਬੀਜਿੰਗ— ਚੀਨ ਦਾ ਵੁਹਾਨ ਸ਼ਹਿਰ ਬੁੱਧਵਾਰ ਨੂੰ ਲਾਕਡਾਊਨ ਤੋਂ ਬਾਅਦ ਖੁੱਲ੍ਹਣ ਜਾ ਰਿਹਾ ਹੈ। ਪਿਛਲੇ ਸਾਲ ਦਸੰਬਰ ਤੋਂ ਕੋਰੋਨਾ ਵਾਇਰਸ ਦੀ ਮਹਾਮਾਰੀ ਇਸ ਸ਼ਹਿਰ ਤੋਂ ਫੈਲਣੀ ਸ਼ੁਰੂ ਹੋਈ ਸੀ। ਇਹ ਸ਼ਹਿਰ ਪਿਛਲੇ 76 ਦਿਨਾਂ ਤੋਂ ਬੰਦ ਸੀ। 23 ਜਨਵਰੀ ਤੋਂ ਬਾਅਦ ਪਹਿਲੀ ਵਾਰ ਲੋਕ ਸ਼ਹਿਰ ਤੋਂ ਬਾਹਰ ਜਾ ਸਕਣਗੇ।


ਵੁਹਾਨ 'ਚ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਸਨ। ਪਿਛਲੇ ਢਾਈ ਮਹੀਨਿਆਂ ਤੋਂ ਲਾਕਡਾਊਨ 'ਚ ਰਿਹਾ ਇਹ ਸ਼ਿਹਰ ਫਿਰ ਤੋਂ ਪਹਿਲਾਂ ਦੀ ਤਰ੍ਹਾਂ ਦੌੜੇਗਾ। ਯਾਤਰਾ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਸ਼ੁਰੂ ਹੋਵੇਗੀਆਂ। ਸਟੇਸ਼ਨਾਂ ਤੋਂ ਟਰੇਨਾਂ ਲੋਕਾਂ ਨੂੰ ਲੈ ਕੇ ਜਾਣਗੀਆਂ ਤਾਂ ਏਅਰ ਪੋਰਟ ਤੋਂ ਜ਼ਹਾਜ ਉਡਾਣ ਵੀ ਭਰਨਗੇ। ਲੋਕ ਆਪਣੀਆਂ ਗੱਡੀਆਂ 'ਚ ਬੈਠ ਕੇ ਸ਼ਹਿਰ ਤੋਂ ਬਾਹਰ ਜਾ ਸਕਣਗੇ।


ਚੀਨ ਸਰਕਾਰ ਨੇ ਇਹ ਫੈਸਲਾ ਮੰਗਲਵਾਰ ਨੂੰ ਇਕ ਵੀ ਮੌਤ ਦਾ ਮਾਮਲਾ ਸਾਹਮਣੇ ਨਹੀਂ ਆਉਣ ਤੋਂ ਬਾਅਦ ਲਿਆ। 1.1 ਕਰੋੜ ਆਬਾਦੀ ਵਾਲਾ ਇਹ ਸ਼ਹਿਰ ਕੋਰੋਨਾ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੀ। ਚੀਨ ਦੇ ਕੁਲ 82 ਹਜ਼ਾਰ ਕੋਰੋਨਾ ਪੀੜਤਾਂ 'ਚੋਂ  50 ਹਜ਼ਾਰ ਇਸੇ ਸ਼ਹਿਰ 'ਚ ਸਨ, ਕੁਲ 3331 ਮੌਤਾਂ 'ਚੋਂ 2500 ਵੁਹਾਨ 'ਚ ਹੀ ਮਰੇ।


ਚੀਨ ਦੇ ਸ਼ਹਿਰ ਵੁਹਾਨ 'ਚ ਦਸੰਬਰ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਇੱਥੇ ਦੇ ਸੀਫੂਡ ਤੇ ਮੀਟ ਮਾਰਕੀਟ 'ਚ ਇਹ ਵਾਇਰਸ ਜਾਨਵਰ ਤੋਂ ਇਨਸਾਨ ਤਕ ਪਹੁੰਚਿਆ ਤੇ ਫਿਰ ਇਹ ਮਹਾਮਾਰੀ 'ਚ ਬਦਲ ਗਿਆ।

ਦੁਨੀਆਭਰ 'ਚ 13 ਲੱਖ ਤੋਂ ਜ਼ਿਆਦਾ ਲੋਕ ਇਸ ਵਾਇਰਸ ਨਾਲ ਪੀੜਤ ਹੋ ਚੁੱਕੇ ਹਨ ਤੇ 70 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਪੀੜਤ ਮਾਮਲਿਆਂ 'ਚ ਤੇਜ਼ੀ ਤੋਂ ਬਾਅਦ ਸਰਕਾਰ ਨੇ ਵੁਹਾਨ 'ਚ ਲਾਕਡਾਊਨ ਦਾ ਐਲਾਨ ਕਰ ਦਿੱਤਾ ਸੀ।


ਵੁਹਾਨ ਸ਼ਹਿਰ ਨੂੰ ਖੋਲਣ ਦੇ ਬਾਵਜੂਦ ਇੱਥੇ ਰੋਕਥਾਮ ਉਪਾਅ ਨੂੰ ਜਾਰੀ ਰੱਖਿਆ ਜਾਵੇਗਾ। ਇਸ ਸ਼ਹਿਰ ਨੇ ਇਤਿਹਾਸ ਦਾ ਸਭ ਤੋਂ ਵੱਡਾ ਲਾਕਡਾਊਨ ਦੇਖਿਆ ਹੈ। 23 ਜਨਵਰੀ ਤੋਂ ਬਾਅਦ ਇਹ ਸਖਤ ਹੁੰਦਾ ਗਿਆ। ਵਾਇਰਸ ਦੇ ਫੈਲਣ ਦੇ ਨਾਲ ਲਾਕਡਾਊਨ ਵੀ ਪੂਰੇ ਹੁਵੇਈ ਪ੍ਰਾਂਤ 'ਚ ਲਾਗੂ ਕਰ ਦਿੱਤਾ ਹਿਆ। 6 ਕਰੋੜ ਲੋਕ ਘਰਾਂ 'ਚ ਕੈਦ ਹੋ ਗਏ ਸਨ।

Gurdeep Singh

This news is Content Editor Gurdeep Singh