ਕੈਨੇਡਾ ਦੇ ''ਕੋਕੋਹੋਲਾ ਹਾਈਵੇਅ-5'' ''ਤੇ ਭਾਰੀ ਬਰਫਬਾਰੀ ਕਾਰਨ ਆਵਾਜਾਈ ਪ੍ਰਭਾਵਿਤ

10/14/2017 12:21:20 PM

ਬ੍ਰਿਟਿਸ਼ ਕੋਲੰਬੀਆ,(ਬਿਊਰੋ)— ਕੈਨੇਡਾ 'ਚ ਮੌਸਮ ਦੇ ਮਿਜ਼ਾਜ਼ ਬਦਲ ਰਹੇ ਹਨ। ਬ੍ਰਿਟਿਸ਼ ਕੋਲੰਬੀਆ ਦੇ ਕੁੱਝ ਇਲਾਕਿਆਂ ਦੀਆਂ ਸੜਕਾਂ ਬਰਫ ਦੀ ਚਾਦਰ ਨਾਲ ਢੱਕੀਆਂ ਹੋਈਆਂ ਹਨ। ਸ਼ੁੱਕਰਵਾਰ ਨੂੰ ਕੋਕੋਹੋਲਾ ਹਾਈਵੇਅ 5 'ਤੇ ਇੰਨੀ ਬਰਫ ਪੈ ਗਈ ਕਿ ਇਸ ਨੂੰ ਬੰਦ ਕਰਨਾ ਪਿਆ ਅਤੇ ਹੁਣ ਇਸ ਨੂੰ ਮੁੜ ਖੋਲ੍ਹ ਦਿੱਤਾ ਗਿਆ ਹੈ। ਇਸ ਹਾਈਵੇਅ 'ਤੇ 10 ਸੈਂਟੀਮੀਟਰ ਤਕ ਬਰਫ ਚੜ੍ਹ ਗਈ। ਕਿਹਾ ਜਾ ਰਿਹਾ ਹੈ ਕਿ ਰਾਤ ਸਮੇਂ ਫਿਰ ਬਰਫਬਾਰੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਐਤਵਾਰ ਦੁਪਹਿਰ ਤਕ ਮੌਸਮ ਨਿੱਘਾ ਹੋ ਜਾਵੇਗਾ। ਬ੍ਰਿਟਿਸ਼ ਕੋਲੰਬੀਆ ਦੇ ਕੁੱਝ ਹਿੱਸੇ 'ਚ ਇਹ ਵੱਖਰਾ ਨਜ਼ਾਰਾ ਦੇਖ ਕੇ ਲੋਕ ਵੀ ਹੈਰਾਨ ਹਨ ਕਿਉਂਕਿ ਅਕਤੂਬਰ ਮਹੀਨੇ ਇੰਨੀ ਬਰਫ ਪੈਣਾ ਹੈਰਾਨੀਜਨਕ ਗੱਲ ਹੈ। ਲੋਕਾਂ ਨੇ ਦੱਸਿਆ ਕਿ ਪਿਛਲੇ ਸਾਲ ਅਚਾਨਕ ਬਰਫਬਾਰੀ ਹੋਣ ਨਾਲ ਇਸ ਹਾਈਵੇਅ 'ਤੇ ਸੈਂਕੜੇ ਲੋਕ ਫੱਸ ਗਏ ਸਨ। ਉਂਝ ਹੁਣ ਵੀ ਆਵਾਜਾਈ ਪ੍ਰਭਾਵਿਤ ਹੋਈ ਹੈ।