ਟਰੰਪ ਨੇ ਨਫਰਤ ਵਾਲਾ ਭਾਸ਼ਣ ਜਾਂ ਗਲਤ ਜਾਣਕਾਰੀ ਪੋਸਟ ਕੀਤੀ ਤਾਂ ਉਸ ਨੂੰ ਡਿਲੀਟ ਕਰ ਦੇਵਾਂਗੇ : ਫੇਸਬੁੱਕ COO

08/19/2020 10:29:43 PM

ਵਾਸ਼ਿੰਗਟਨ-ਨਵੰਬਰ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨੂੰ ਦੇਖਦੇ ਹੋਏ ਫੇਸਬੁੱਕ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਸਿੱਧੀ ਚਿਤਾਵਨੀ ਦਿੱਤੀ ਹੈ। ਫੇਸਬੁੱਕ ਦੀ ਚੀਫ ਆਪਰੇਟਿੰਗ ਆਫਿਸਰ ਸ਼ੇਰਿਲ ਸੈਂਡਬਰਗ ਨੇ ਕਿਹਾ ਕਿ ਜੇਕਰ ਟਰੰਪ ਕੰਪਨੀ ਦੇ ਨਿਯਮਾਂ ਨੂੰ ਤੋੜਦੇ ਹਨ ਤਾਂ ਇਹ ਪਲੇਟਫਾਰਮ ਉਨ੍ਹਾਂ ਦੀਆਂ ਪੋਸਟਾਂ ਹਟਾ ਦੇਵੇਗਾ। ਮੰਗਲਵਾਰ ਨੂੰ ਐੱਮ.ਐੱਸ.ਐੱਨ.ਬੀ.ਸੀ. ਨਾਲ ਗੱਲਬਾਤ ਕਰਦੇ ਹੋਏ ਸੈਂਡਬਰਗ ਨੇ ਕਿਹਾ ਕਿ ਜੇਕਰ ਰਾਸ਼ਟਰਪਤੀ ਨਫਤਰ ਵਾਲਾ ਭਾਸ਼ਣ ਜਾਂ ਕੋਰੋਨਾ ਵਾਇਰਸ ਨੂੰ ਲੈ ਕੇ ਕੋਈ ਗਲਤ ਜਾਣਕਾਰੀ ਪੋਸਟ ਕਰਦੇ ਹਨ ਤਾਂ ਉਸ ਨੂੰ ਡਿਲੀਟ ਕਰ ਦਿੱਤਾ ਜਾਵੇਗਾ।

2016 'ਚ ਫੇਸਬੁੱਕ 'ਤੇ ਲੱਗੇ ਸਨ ਕਈ ਦੋਸ਼
ਅਮਰੀਕਾ 'ਚ 2016 'ਚ ਹੋਈਆਂ ਚੋਣਾਂ 'ਚ ਫੇਸਬੁੱਕ 'ਤੇ ਕੋਈ ਦੋਸ਼ ਲੱਗੇ ਸਨ। ਦੋਸ਼ ਸੀ ਕਿ ਫੇਸਬੁੱਕ ਰਾਹੀਂ ਵਿਦੇਸ਼ੀ ਤਾਕਤਾਂ ਨੇ ਚੋਣਾਂ 'ਚ ਦਖਲਅੰਦਾਜ਼ੀ ਕੀਤੀ। ਹਾਲਾਂਕਿ, ਫੇਸਬੁੱਕ ਹੁਣ ਸਖਤ ਕਦਮ ਚੁੱਕ ਰਹੀ ਹੈ। ਚੋਣਾਂ ਨੂੰ ਲੈ ਕੇ ਲੋਕਾਂ 'ਚ ਦੁਵਿੱਧਾ ਘੱਟ ਕਰਨ ਲਈ ਫੇਸਬੁੱਕ ਨੇ ਪਿਛਲੇ ਹਫਤੇ 'ਵੋਟਿੰਗ ਇੰਫਾਰਮੇਸ਼ਨ ਸੈਂਟਰ' ਸ਼ੁਰੂ ਕੀਤੇ ਹਨ। ਇਸ ਨਾਲ ਅਮਰੀਕੀ ਲੋਕਾਂ ਨੂੰ ਵੋਟਿੰਗ ਦੇ ਬਾਰੇ 'ਚ ਸਹੀ ਜਾਣਕਾਰੀ ਮਿਲੇਗੀ। ਕੰਪਨੀ ਮੁਤਾਬਕ ਇਹ ਸੈਂਟਰ ਫੇਸਬੁੱਕ ਨਾਲ ਹੀ ਇੰਸਟਾਗ੍ਰਾਮ 'ਤੇ ਵੀ ਮੌਜੂਦ ਰਹਿਣਗੇ।

ਬਾਈਕਾਟ ਤੋਂ ਬਾਅਦ ਬਦਲਿਆ ਨਿਯਮ
ਟਰੰਪ ਦੀ ਪੋਸਟ 'ਤੇ ਐਕਸ਼ਨ ਨਾ ਲੈਣ ਅਤੇ ਕੰਪਨੀ ਨੇ ਢਿੱਲੇ ਰਵੱਈਏ ਕਾਰਣ ਵਿਗਿਆਪਨ ਦੇਣ ਵਾਲੇ 400 ਲੋਕਾਂ ਨੇ ਫੇਸਬੁੱਕ ਦਾ ਬਾਈਕਾਟ ਕਰ ਦਿੱਤਾ ਸੀ। ਕੰਪਨੀ ਦੇ ਕਰਮਚਾਰੀ ਵੀ ਵਿਰੋਧ 'ਚ ਆਵਾਜ਼ ਚੁੱਕਣ ਲੱਗੇ ਹਨ। ਇਸ ਤੋਂ ਬਾਅਦ ਕੰਪਨੀ ਨੇ ਹੇਟ ਸਪੀਚ ਅਤੇ ਗਲਤ ਖਬਰਾਂ 'ਤੇ ਐਕਸ਼ਨ ਲੈਣਾ ਸ਼ੁਰੂ ਕੀਤਾ ਹੈ। ਫੇਸਬੁੱਕ ਨੇ ਕਿਹਾ ਕਿ ਉਸ ਨੇ ਚੋਣਾਂ 'ਚ ਦਖਲ ਨਾਲ ਨਜਿੱਠਣ ਲਈ ਦੁਨੀਆ ਦੇ ਕੁਝ ਸਭ ਤੋਂ ਐਡਵਾਂਸ ਸਿਸਟਮ ਬਣਾਏ ਹਨ ਅਤੇ ਹਮੇਸ਼ਾ ਉਨ੍ਹਾਂ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਹੇ ਹਨ।

Karan Kumar

This news is Content Editor Karan Kumar