ਭਾਰਤੀ ਮੂਲ ਦੇ ਸੀ. ਈ. ਓ. ''ਤੇ ਟਰੰਪ ਸਮਰਥਕਾਂ ਨੇ ਕੀਤਾ ਨਸਲੀ ਹਮਲਾ

08/23/2017 2:44:59 PM

ਵਾਸ਼ਿੰਗਟਨ— ਅਮਰੀਕਾ ਵਿਚ ਇਕ ਭਾਰਤੀ ਮੂਲ ਦੇ ਸੀ. ਈ. ਓ. ਨਸਲੀ ਹਮਲੇ ਦਾ ਸ਼ਿਕਾਰ ਹੋਏ ਹਨ। ਸੀ. ਈ. ਓ ਰਵਿਨ ਗਾਂਧੀ ਨੂੰ ਡੋਨਾਲਡ ਟਰੰਪ ਦੇ ਸਮਰਥਕਾਂ ਨੇ ਗਾਲਾਂ ਕੱਢਦੇ ਹੋਏ ਭਾਰਤ ਵਾਪਸ ਜਾਣ ਲਈ ਕਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਕ ਔਰਤ ਸਮਰਥਕ ਨੇ ਤਾਂ ਰਵਿਨ ਨੂੰ ਸੂਰ ਕਹਿੰਦੇ ਹੋਏ ਅਮਰੀਕਾ ਛੱਡਣ ਦੀ ਗੱਲ ਕਹੀ ਹੈ।
ਅਸਲ ਵਿਚ ਰਵਿਨ ਗਾਂਧੀ ਨੇ ਹਾਲ ਵਿਚ ਹੀ ਇਕ ਅੰਗਰੇਜੀ ਅਖਬਾਰ ਵਿਚ ਇਕ ਲੇਖ ਲਿਖ ਕੇ ਟਰੰਪ ਦੇ ਆਰਥਿਕ ਏਜੰਡੇ ਦੀ ਆਲੋਚਨਾ ਕੀਤੀ ਸੀ। ਟਰੰਪ ਦੀ ਆਲੋਚਨਾ ਮਗਰੋਂ ਸੀ. ਈ. ਓ. ਰਵਿਨ ਅਮਰੀਕੀ ਵਾਈਟ ਨੈਸ਼ਨਲਿਸਟ ਦੇ ਨਿਸ਼ਾਨੇ 'ਤੇ ਆ ਗਏ। ਰਵਿਨ ਨੇ ਅਮਰੀਕੀ ਮੀਡੀਆ ਨੂੰ ਕਿਹਾ,''ਵਰਜ਼ੀਨੀਆ ਵਿਚ ਹੋਈ ਹਿੰਸਾ ਅਤੇ ਉਸ ਦੇ ਨਤੀਜੇ ਦੇ ਬਾਅਦ ਮੈਂ ਟਰੰਪ ਦਾ ਬਚਾਅ ਨਹੀਂ ਕਰ ਸਕਦਾ। ਫਿਰ ਭਾਵੇਂ ਡਾਲਰ (ਅਮਰੀਕੀ ਬਾਜ਼ਾਰ) 50,000 ਤੱਕ ਪਹੁੰਚ ਜਾਵੇ, ਬੇਰੋਜ਼ਗਾਰੀ ਦੀ ਦਰ ਇਕ ਪ੍ਰਤੀਸ਼ਤ ਹੋ ਜਾਵੇ ਅਤੇ ਜੀ. ਡੀ. ਪੀ. 7% ਤੱਕ ਕਿਉਂ ਨਾ ਵੱਧ ਜਾਵੇ। ਕੁਝ ਮੁੱਦੇ ਆਰਥਿਕਤਾ ਤੋਂ ਪਰੇ ਹੁੰਦੇ ਹਨ ਅਤੇ ਮੈਂ ਇਕ ਰਾਸ਼ਟਰਪਤੀ ਨੂੰ ਸਹਿਯੋਗ ਨਹੀਂ ਦੇ ਸਕਦਾ, ਜੋ ਉਨ੍ਹਾਂ ਅਮਰੀਕੀਆਂ ਨੂੰ ਨਫਰਤ ਦੀ ਨਜ਼ਰ ਨਾਲ ਦੇਖਦਾ ਹੈ, ਜੋ ਉਸ ਵਾਂਗ ਨਹੀਂ ਦਿੱਸਦੇ।''
ਟਰੰਪ ਦੀ ਆਲੋਚਨਾ ਦੇ ਬਾਅਦ ਰਵਿਨ 'ਤੇ ਈ-ਮੇਲ ਅਤੇ ਸੋਸ਼ਲ ਮੀਡੀਆ ਦੁਆਰਾ ਲਗਾਤਾਰ ਨਸਲੀ ਹਮਲੇ ਹੋ ਰਹੇ ਹਨ। ਇਕ ਔਰਤ ਨੇ ਰਵਿਨ ਨੂੰ ਗਾਲਾਂ ਕੱਢਦੇ ਹੋਏ ਕਿਹਾ,''ਯੂ ਆਰ ਏ ਪਿਗ''। ਉਸ ਨੇ ਰਵਿਨ ਨੂੰ ਕਿਹਾ ਕਿ ਇੱਥੋਂ ਆਪਣੀ ਗੰਦਗੀ ਚੁੱਕੋ ਅਤੇ ਆਪਣੇ ਦੇਸ਼ ਜਾ ਕੇ ਵੇਚੋ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਸੇ ਔਰਤ ਨੇ ਭਾਰਤੀ ਮੂਲ ਦੀ ਨਿੱਕੀ ਹੇਲੇ ਨੂੰ ਵੀ 'ਬੰਗਲਾਦੇਸ਼ੀ ਡਰਾਉਣੀ' ਕਿਹਾ ਸੀ। ਨਿੱਕੀ ਹੇਲੇ ਅਮਰੀਕੀ ਪ੍ਰਾਂਤ ਦੇ ਦੱਖਣੀ ਕੈਰੋਲੀਨਾ ਦੀ ਗਵਰਨਰ ਹੈ। ਰਵਿਨ ਗਾਂਧੀ ਨੇ ਉਸ ਔਰਤ ਦੀ ਗੱਲ ਨੂੰ ਯੂ-ਟਿਊਬ 'ਤੇ ਪਾਇਆ ਹੈ, ਜਿਸ ਨੂੰ ਹੁਣ ਤੱਕ ਕਰੀਬ 10 ਹਜ਼ਾਰ ਲੋਕਾਂ ਨੇ ਦੇਖਿਆ ਹੈ।