ਪਹਿਲਾ ਬੰਬ ਸੁੱਟਣ ਤੱਕ ਉੱਤਰ ਕੋਰੀਆ ਨਾਲ ਗੱਲਬਾਤ ਜਾਰੀ ਰੱਖਾਂਗੇ : ਅਮਰੀਕਾ

10/17/2017 1:20:10 AM

ਵਾਸ਼ਿੰਗਟਨ — ਉੱਤਰੀ ਕੋਰੀਆ ਦੇ ਤਾਨਾਸ਼ਾਹਰ ਕਿਮ ਜੋਂਗ ਓਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਜ਼ੁਬਾਨੀ ਜੰਗ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਹੈ। ਦੋਹਾਂ ਨੇਤਾ ਇਕ ਦੂਜੇ ਨੂੰ ਧਮਕੀ ਦੇ ਰਹੇ ਹਨ। ਪਰ ਅਮਰੀਕਾ ਪਹਿਲਾ ਕਦਮ ਚੁੱਕਣ ਤੋਂ ਕਤਰਾ ਰਿਹਾ ਹੈ। 
ਇਹੀਂ ਕਾਰਨ ਹੈ ਕਿ ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਕਿਹਾ ਕਿ ਪਹਿਲਾ ਬੰਬ ਸੁੱਟਣ ਤੱਕ ਅਸੀਂ ਉੱਤਰੀ ਕੋਰੀਆ ਦੇ ਨਾਲ ਡਿਪਲੋਮੈਟ ਯਤਨ ਜਾਰੀ ਰੱਖਣਗੇ। ਇਕ ਅਮਰੀਕੀ ਚੈਨਲ ਨੂੰ ਟਿਲਰਸਨ ਨੇ ਕਿਹਾ ਕਿ ਡੋਨਾਲਡ ਟਰੰਪ ਨੇ ਉਨ੍ਹਾਂ ਨੂੰ ਅਜਿਹਾ ਕਰਨ ਦੇ ਨਿਰਦੇਸ਼ ਦਿੱਤਾ ਹੈ। 
ਹਾਲ ਹੀ 'ਚ ਵ੍ਹਾਈਟ ਹਾਊਸ 'ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਉੱਤਰ ਕੋਰੀਆ ਦੇ ਪ੍ਰਮਾਣੂ ਹਥਿਆਰ ਪ੍ਰੋਗਰਾਮ 'ਤੇ ਉਸ ਦੇ ਨਾਲ ਗੱਲਬਾਤ ਦੀ ਸੰਭਾਵਨਾ ਨੂੰ ਲੈ ਕੇ ਉਹ ਤਿਆਰ ਹਨ। ਟਰੰਪ ਨੇ ਵ੍ਹਾਈਟ ਹਾਊਸ 'ਚ ਕਿਹਾ, ''ਅਸੀਂ ਦੇਖ ਰਹੇ ਹਾਂ ਕਿ ਉੱਤਰ ਕੋਰੀਆ ਦੇ ਨਾਲ ਕੀ ਹੋ ਰਿਹਾ ਹੈ। ਮੈਂ ਇਹੀਂ ਕਹਿ ਸਕਦਾ ਹੈ। ਅਸੀਂ ਹਰ ਤਰ੍ਹਾਂ ਤੋਂ ਤਿਆਰ ਹਾਂ।''
ਇਸ ਤੋਂ ਪਹਿਲਾਂ ਟਰੰਪ ਨੇ ਟਵੀਟ ਕਰ ਟਿਲਰਸਨ ਦੀ ਨਾਰਥ ਕੋਰੀਆ ਨਾਲ ਗੱਲਬਾਤ ਦੀ ਕੋਸ਼ਿਸ਼ ਨੂੰ ਸਮਾਂ ਦੀ ਬਰਬਾਦੀ ਦੱਸਿਆ ਸੀ। ਟਰੰਪ ਨੇ ਟਿਲਰਸਨ ਨੂੰ ਆਪਣੀ ਊਰਜਾ ਬਚਾਉਣ ਦੀ ਸਲਾਹ ਦਿੱਤੀ ਸੀ। ਟਰੰਪ ਨੇ ਟਵੀਟ ਕੀਤਾ ਸੀ, ''ਰੈਕਸ ਲਿਟਿਲ ਰਾਕੇਟ ਮੈਨ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ 'ਚ ਆਪਣਾ ਟਾਈਮ ਖਰਾਬ ਕਰ ਰਹੇ ਹਨ।''
ਇਸ ਹਫਤੇ ਅਮਰੀਕੀ ਬੀ-1ਬੀ ਬੰਬਾਰ ਜਹਾਜ਼ ਅਤੇ ਦੱਖਣੀ ਕੋਰੀਆਈ ਲੜਾਕੂ ਜਹਾਜ਼ਾਂ ਨੇ ਸੰਯੁਕਤ ਰੂਪ ਨਾਲ ਫੌਜੀ ਅਭਿਆਸ ਕੀਤਾ ਹੈ। 16 ਅਕਤੂਬਰ ਤੋਂ 26 ਅਕਤੂਬਰ ਤੱਕ ਜਾਪਾਨ ਦੇ ਸਾਗਰ ਅਤੇ ਪੀਲਾ ਸਾਗਰ 'ਚ ਹੋਣ ਵਾਲਾ ਇਹ ਅਭਿਆਸ ਸੰਚਾਰ ਅਤੇ ਸਾਂਝੇਦਾਰੀ ਨੂੰ ਵਧਾਵੇਗਾ।