ਸ਼੍ਰੀਲੰਕਾ ਅੱਤਵਾਦੀ ਹਮਲਿਆਂ ਨੂੰ ਦੋ ਮੁਸਲਿਮ ਭਰਾਵਾਂ ਨੇ ਦਿੱਤਾ ਅੰਜਾਮ

04/23/2019 6:21:53 PM

ਕੋਲੰਬੋ (ਏ.ਐਫ.ਪੀ.)- ਸ਼੍ਰੀਲੰਕਾ ਵਿਚ ਐਤਵਾਰ ਨੂੰ ਈਸਟਰ ਦੇ ਦਿਨ ਹੋਏ ਲੜੀਵਾਰ ਧਮਾਕਿਆਂ ਦੀ ਜਾਂਚ ਵਿਚ ਦੋ ਮੁਸਲਿਮ ਭਰਾਵਾਂ ਨੇ ਦੋ ਹੋਟਲਾਂ ਵਿਚ ਆਤਮਘਾਤੀ ਅੱਤਵਾਦੀ ਹਮਲਿਆਂ ਨੂੰ ਅੰਜਾਮ ਦਿੱਤਾ ਸੀ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਟਾਪੂ ਦੇਸ਼ ਵਿਚ ਹੋਏ ਲੜੀਵਾਰ ਧਮਾਕਿਆਂ ਵਿਚ 320 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ। ਪੁਲਸ ਸੂਤਰਾਂ ਨੇ ਦੱਸਿਆ ਕਿ ਕੋਲੰਬੋ ਦੇ ਇਕ ਸੰਪੰਨ ਮਸਾਲਾ ਕਾਰੋਬਾਰੀ ਦੇ ਦੋ ਪੁੱਤਰਾਂ ਨੇ ਰਾਜਧਾਨੀ ਸਥਿਤ ਸ਼ਾਂਗਰੀ-ਲਾ ਅਤੇ ਸਿਨਮਨ ਗ੍ਰਾਂਡ ਹੋਟਲਾਂ ਵਿਚ ਐਤਵਾਰ ਨੂੰ ਉਸ ਵੇਲੇ ਖੁਦ ਨੂੰ ਧਮਾਕਾਖੇਜ਼ਾਂ ਨਾਲ ਉਡਾ ਲਿਆ ਸੀ, ਜਦੋਂ ਮਹਿਮਾਨ ਨਾਸ਼ਤੇ ਲਈ ਲਾਈਨ ਵਿਚ ਲੱਗੇ ਸਨ। ਸੂਤਰਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਇਕ ਚੌਥੇ ਹੋਟਲ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਪਰ ਹਮਲਾ ਅਸਫਲ ਹੋ ਗਿਆ।

ਇਸ ਸਬੰਧੀ ਇਕ ਜਾਂਚ ਅਧਿਕਾਰੀ ਨੇ ਕਿਹਾ ਕਿ ਦੋਵੇਂ ਮੁਸਲਿਮ ਭਰਾ 27-29 ਉਮਰ ਦੇ ਸਨ। ਦੋਹਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਪਰ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਤਿੰਨ ਹੋਟਲਾਂ ਅਤੇ ਤਿੰਨ ਚਰਚਾਂ 'ਤੇ ਭਿਆਨਕ ਹਮਲਿਆਂ ਵਿਚ ਸ਼ਾਮਲ ਹੋਰ ਅੱਤਵਾਦੀ ਹਮਲਾਵਰਾਂ ਤੋਂ ਇਨ੍ਹਾਂ ਦੋਹਾਂ ਦਾ ਕੀ ਸਬੰਧ ਸੀ। ਅਧਿਕਾਰੀ ਨੇ ਦੱਸਿਆ ਕਿ ਦੋਵੇਂ ਭਰਾ ਇਸਲਾਮੀ ਵੱਖਵਾਦੀ ਸੰਗਠਨ ਨੈਸ਼ਨਲ ਤੌਹੀਦ ਜਮਾਤ (ਐਨ.ਟੀ.ਜੇ.) ਦੇ ਮੁੱਖ ਮੈਂਬਰ ਸਨ। ਹਮਲੇ ਤੋਂ ਇਕ ਦਿਨ ਪਹਿਲਾਂ ਇਕ ਹਮਲਾਵਰ ਸਬੰਧਿਤ ਹੋਟਲ ਵਿਚ ਪਹੁੰਚਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਕ ਚੌਥੇ ਹੋਟਲ 'ਤੇ ਵੀ ਹਮਲੇ ਦੀ ਯੋਜਨਾ ਬਣਾਈ ਗਈ ਸੀ। ਹਮਲੇ ਵਿਚ ਇਕ ਦਿਨ ਪਹਿਲਾਂ ਇਕ ਹਮਲਾਵਰ ਸਬੰਧਿਤ ਹੋਟਲ ਵਿਚ ਪਹੁੰਚਿਆ ਸੀ ਅਤੇ ਆਪਣਾ ਪਤਾ ਦਿੱਤਾ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਘਟਨਾ ਵਾਲੀ ਥਾਂ 'ਤੇ ਸੀ, ਪਰ ਉਸ ਨੇ ਧਮਾਕਾਖੇਜ਼ਾਂ ਵਿਚ ਧਮਾਕਾ ਨਹੀਂ ਕੀਤਾ। ਇਹ ਸਪੱਸ਼ਟ ਨਹੀਂ ਹੈ ਕਿ ਧਮਾਕਾਖੇਜ਼ ਫੱਟ ਨਹੀਂ ਸਕਿਆ ਜਾਂ ਫਿਰ ਕਿਸੇ ਕਾਰਨ ਹਮਲਾਵਰ ਨੇ ਖੁਦ ਹੀ ਧਮਾਕਾ ਨਹੀਂ ਕੀਤਾ। ਸ਼ਾਂਗਰੀ ਲਾ ਹੋਟਲ ਵਿਚ ਧਮਾਕਾਖੇਜ਼ ਤੋਂ ਬਾਅਦ ਚੌਥੇ ਹੋਟਲ ਦੇ ਸਟਾਫ ਨੂੰ ਸਬੰਧਿਤ ਵਿਅਕਤੀ 'ਤੇ ਸ਼ੱਕ ਹੋਇਆ ਅਤੇ ਰਾਜਧਾਨੀ ਨੇੜੇ ਇਕ ਥਾਂ ਉਸ ਦਾ ਪਤਾ ਲਗਾ ਲਿਆ ਗਿਆ। ਪੁਲਸ ਨਾਲ ਸਾਹਮਣਾ ਹੋਣ 'ਤੇ ਇਸ ਵਿਅਕਤੀ ਨੇ ਖੁਦ ਨੂੰ ਧਮਾਕਾਖੇਜ਼ਾਂ ਨਾਲ ਉਡਾ ਲਿਆ ਜਿਸ ਵਿਚ ਦੋ ਰਾਹਗੀਰ ਵੀ ਮਾਰੇ ਗਏ।

Sunny Mehra

This news is Content Editor Sunny Mehra