ਕਾਂਗੋ ''ਚ ਵਾਪਰਿਆ ਸੜਕ ਹਾਦਸਾ, 14 ਲੋਕਾਂ ਦੀ ਮੌਤ ਤੇ ਕਈ ਜ਼ਖਮੀ

02/17/2020 9:32:36 AM

ਕਿੰਸ਼ਾਸਾ (ਭਾਸ਼ਾ): ਅਫਰੀਕੀ ਦੇਸ਼ ਕਾਂਗੋ ਦੀ ਰਾਜਧਾਨੀ ਕਿੰਸ਼ਾਸਾ ਵਿਚ ਇਕ ਲਾਰੀ ਗੱਡੀਆਂ ਅਤੇ ਪੈਦਲ ਜਾ ਰਹੇ ਲੋਕਾਂ 'ਤੇ ਚੜ੍ਹ ਗਈ। ਇਸ ਹਾਦਸੇ ਵਿਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ। ਕਿੰਸ਼ਾਸਾ ਦੇ ਜਨ ਸੁਰੱਖਿਆ ਪ੍ਰਮੁੱਖ ਮਿਗੁਏਲ ਬਗਾਯਾ ਨੇ ਚਸ਼ਮਦੀਦਾਂ ਦੇ ਹਵਾਲੇ ਨਾਲ ਏਜੰਸੀ ਨੂੰ ਦੱਸਿਆ ਕਿ ਐਤਵਾਰ ਨੂੰ ਇਕ ਲਾਰੀ ਬ੍ਰੇਕ ਫੇਲ ਹੋਣ ਦੇ ਬਾਅਦ ਇਕ ਟੈਕਸੀ ਬੱਸ ਅਤੇ ਹੋਰ ਗੱਡੀਆਂ ਸਮੇਤ ਸੜਕ 'ਤੇ ਪੈਦਲ ਜਾ ਰਹੇ ਲੋਕਾਂ ਵਾਲ ਟਕਰਾ ਗਈ। 

ਸਿਹਤ ਮੰਤਰੀ ਐਟੀਨੋ ਲਾਨਗੋਦੋ ਨੇ ਘਟਨਾਸਥਲ ਦੀ ਜਾਂਚ ਕਰਨ ਦੇ ਬਾਅਦ ਕਿਹਾ,''ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਜ਼ਖਮੀ ਹਨ।'' ਉਹਨਾਂ ਨੇ ਕਿਹਾ,''ਸਰਕਾਰ ਮਦਦ ਲਈ ਇੱਥੇ ਹੈ। ਅਸੀਂ ਲੋਕਾਂ ਦੀ ਦੇਖਭਾਲ ਕਰ ਰਹੇ ਹਾਂ। ਅਸੀਂ ਯਕੀਨੀ ਕਰਾਂਗੇ ਕਿ ਸਾਰਿਆਂ ਨੂੰ ਸਹੀ ਇਲਾਜ ਮਿਲੇ।''

Vandana

This news is Content Editor Vandana