ਸੁਤੰਤਰ ਫੈਸਲੇ ''ਤੇ ਹੀ ਹੋਣੀ ਚਾਹੀਦੀ ਹੈ ਰੋਹਿੰਗਿਆ ਦੀ ਮਿਆਮਾਰ ਵਾਪਸੀ: UNHCR

11/13/2018 3:51:30 PM

ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਦੇ ਚੋਟੀ ਦੇ ਸ਼ਰਣਾਰਥੀ ਅਧਿਕਾਰੀ ਨੇ ਕਿਹਾ ਹੈ ਕਿ ਘਰੋਂ ਬੇਘਰ ਹੋਏ ਸ਼ਰਣਾਰਥੀਆਂ ਦੀ ਮਿਆਮਾਰ ਵਾਪਸੀ ਸਿਰਫ ਉਨ੍ਹਾਂ ਦੀ 'ਸੁਤੰਤਰ ਰੂਪ ਨਾਲ ਵਿਅਕਤ ਕੀਤੀ ਗਈ ਇੱਛਾ' 'ਤੇ ਹੋਣੀ ਚਾਹੀਦੀ ਹੈ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ 25 ਅਗਸਤ ਤੋਂ ਕਰੀਬ 7 ਲੱਖ ਘੱਟ ਗਿਣਤੀ ਰੋਹਿੰਗਿਆ ਮੁਸਲਮਾਨ ਮਿਆਮਾਰ ਦੇ ਰਖਾਇਨ ਸੂਬੇ 'ਚ ਹਿੰਸਾ ਤੋਂ ਬਚਣ ਲਈ ਬੰਗਲਾਦੇਸ਼ ਜਾ ਚੁੱਕੇ ਹਨ।

ਸੰਯੁਕਤ ਰਾਸ਼ਟਰ ਸ਼ਰਣਾਰਥੀ ਹਾਈ ਕਮਿਸ਼ਨਰ ਫਿਲਿੱਪੋ ਗ੍ਰੇਂਡੀ ਨੇ ਐਤਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਸ਼ਰਣਾਰਥੀਆਂ ਦੀ ਵਾਪਸੀ ਉਨ੍ਹਾਂ ਦੇ ਸੁਤੰਤਰ ਫੈਸਲੇ 'ਤੇ ਆਧਾਰਿਤ ਹੋਣੀ ਚਾਹੀਦੀ ਹੈ। ਮਿਆਮਾਰ ਦੇ ਮੁਸਲਮਾਨ ਘੱਟ ਗਿਣਤੀ ਰੋਹਿੰਗਿਆ ਭਾਈਚਾਰੇ ਦੇ ਖਿਲਾਫ ਅਗਸਤ 2017 ਤੋਂ ਬਾਅਦ ਤੋਂ ਹਿੰਸਾ ਸ਼ੁਰੂ ਹੋ ਗਈ ਸੀ, ਜਿਸ ਤੋਂ ਬਾਅਦ ਹਜ਼ਾਰਾਂ ਲੋਕਾਂ ਨੂੰ ਰਖਾਇਨ ਸੂਬੇ 'ਚ ਆਪਣੇ ਘਰ ਛੱਡ ਕੇ ਬੰਗਲਾਦੇਸ਼ 'ਚ ਸ਼ਰਣ ਲੈਣੀ ਪਈ ਸੀ।