ਅਮਰੀਕਾ ਦੇ ਡਰ ਨਾਲ ਈਰਾਨ ਨੂੰ ਅਲਵਿਦਾ ਕਹਿਣ ਵਾਲੀਆਂ ਭਾਰਤ ਸਮੇਤ ਇਨ੍ਹਾਂ ਦੇਸ਼ਾਂ ਦੀਆਂ ਕੰਪਨੀਆਂ

11/18/2018 3:15:15 AM

ਵਾਸ਼ਿੰਗਟਨ — ਪ੍ਰਮਾਣੂ ਕਰਾਰ ਨਾਲ ਅਮਰੀਕਾ ਦੀ ਰੁਖਸਤੀ ਅਤੇ ਦੁਬਾਰਾ ਪਾਬੰਦੀਆਂ ਦੀ ਸ਼ੁਰੂਆਤ ਨਾਲ ਅਜਿਹਾ ਲੱਗਦਾ ਹੈ ਕਿ ਈਰਾਨ ਦੀਆਂ ਪਰੇਸ਼ਾਨੀਆਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ। ਹੁਣ ਪ੍ਰਮਾਣੂ ਕਰਾਰ ਤੋਂ ਬਾਅਦ ਈਰਾਨ ਆਈਆਂ ਕਈ ਵਿਦੇਸ਼ੀ ਕੰਪਨੀਆਂ ਈਰਾਨ ਨੂੰ ਅਲਵਿਦਾ ਕਹਿ ਰਹੀਆਂ ਹਨ। ਇਨ੍ਹਾਂ 'ਚੋਂ ਕੁਝ ਕੰਪਨੀਆਂ ਤਾਂ ਅਜਿਹੀਆਂ ਹਨ ਜਿਨ੍ਹਾਂ ਨੇ ਇਸ ਮੁਲਕ 'ਚ ਆਪਣਾ ਕਾਰੋਬਾਰ ਥੋੜੇ ਸਮਾਂ ਪਹਿਲਾਂ ਹੀ ਸ਼ੁਰੂ ਕੀਤਾ ਸੀ। ਕੁਝ ਅਜਿਹੇ ਸਮਝੌਤੇ 'ਤੇ ਹਸਤਾਖਰ ਕਰਨ ਵਾਲੇ ਸਨ ਅਤੇ ਇਨ੍ਹਾਂ 'ਚੋਂ ਕਈਆਂ ਦੀ ਈਰਾਨ ਆਉਣ ਦੀ ਸ਼ੁਰੂਆਤੀ ਪ੍ਰਕਿਰਿਆ ਵੀ ਚੱਲ ਰਹੀ ਸੀ।
ਹੁਣ ਇਹ ਸਾਰੀਆਂ ਕੰਪਨੀਆਂ ਪਛਤਾ ਰਹੀਆਂ ਹਨ ਕਿ ਕਿਉਂ ਉਨ੍ਹਾਂ ਨੇ ਈਰਾਨ ਨਾਲ ਕਾਰੋਬਾਰ ਕਰਨ ਦਾ ਫੈਸਲਾ ਕੀਤਾ। ਈਰਾਨ ਨਾਲ ਆਪਣਾ ਕਾਰੋਬਾਰ ਬੰਦ ਕਰਨ ਵਾਲੀਆਂ ਇਹ ਕੰਪਨੀਆਂ ਅਲਗ-ਅਲਗ ਸੈਕਟਰ ਨਾਲ ਜੁੜੀਆਂ ਹੋਈਆਂ ਹਨ। ਇਨ੍ਹਾਂ 'ਚ ਭਾਰਤ ਦੀਆਂ ਕੰਪਨੀਆਂ ਵੀ ਸ਼ਾਮਲ ਹਨ।

1. ਤੇਲ ਅਤੇ ਊਰਜਾ ਦੇ ਖੇਤਰ ਨਾਲ ਜੁੜੀਆਂ ਕੰਪਨੀਆਂ
ਨਾਇਰਾ ਐਨਰਜੀ (ਭਾਰਤ), ਚੇੱਨਈ ਪੈਟਰੋਲੀਅਮ (ਭਾਰਤ), ਕਰਕੂਸ (ਬ੍ਰਿਟੇਨ), ਸਾਗਾ ਐਨਰਜੀ ਕੰਪਨੀ (ਨਾਰਵੇ), ਟੋਪਰਾਸ (ਤੁਰਕੀ), ਪਰਟਾਮੀਨਾ (ਇੰਡੋਨੇਸ਼ੀਆ), ਹੈਲੇਨਿਕ ਪੈਟਰੋਲੀਅਮ (ਗ੍ਰੀਸ), ਟੋਟਲ (ਫਰਾਂਸ), ਲੋਕ ਆਇਲ (ਰੂਸ), ਅਨੀ (ਇਟਲੀ)।

2. ਬੀਮਾ ਖੇਤਰ ਦੀਆਂ ਕੰਪਨੀਆਂ
ਏ. ਐਕਸ. ਏ. (ਫਰਾਂਸ), ਲਾਇਡਜ਼ ਲੰਡਨ (ਬ੍ਰਿਟੇਨ), ਅਲਾਇੰਸ (ਜਰਮਨੀ)

3. ਨੌ-ਪਰਿਵਹਨ ਖੇਤਰ ਵਾਲੀਆਂ ਕੰਪਨੀਆਂ
ਸੀ. ਐਮ. ਏ., ਸੀ. ਐਮ. ਜੀ. (ਫਰਾਂਸ),  ਟੋਮਰਜ਼ ਈ. ਐਸ. (ਡੈਨਮਾਰਕ), ਮੈਰਕਸ ਨੌ-ਪਰਿਵਹਨ ਕੰਪਨੀ (ਡੈਨਮਾਰਕ)।

4. ਹਵਾਈ ਆਵਾਜਾਈ ਨਾਲ ਜੁੜੀਆਂ ਕੰਪਨੀਆਂ
ਏਅਰ ਫਰਾਂਸ (ਫਰਾਂਸ), ਬ੍ਰਿਟਿਸ਼ ਏਅਰਵੇਜ਼ (ਬ੍ਰਿਟੇਨ)।

5. ਹਵਾਈ ਜਹਾਜ਼ ਬਣਾਉਣ ਵਾਲੀਆਂ ਕੰਪਨੀਆਂ
ਏਅਰ ਬੱਸ (ਫਰਾਂਸ), ਬੋਇੰਗ (ਅਮਰੀਕਾ)। ਦੱਸ ਦਈਏ ਕਿ ਈਰਾਨ 'ਚ ਆਟੋਮੋਬਾਇਲ ਖੇਤਰ ਦੀਆਂ ਕੰਪਨੀਆਂ, ਬੈਂਕ ਅਤੇ ਵਿੱਤੀ ਕੰਪਨੀਆਂ, ਉਦਯੋਗ ਅਤੇ ਇੰਜੀਨਿਅਰਿੰਗ ਸੈਕਟਰ, ਰੋਡ ਨਿਰਮਾਣ ਅਤੇ ਕਮਿਊਨਿਕੇਸ਼ਨ ਸੈਕਟਰ ਨਾਲ ਸਬੰਧਿਤ ਕੰਪਨੀਆਂ ਜਿਨ੍ਹਾਂ ਨੂੰ ਅਮਰੀਕੀ ਪਾਬੰਦੀਆਂ ਕਾਰਨ ਈਰਾਨ 'ਚ ਆਪਣੀਆਂ ਕੰਪਨੀਆਂ ਨੂੰ ਬੰਦ ਕਰ ਜਾਣਾ ਪੈ ਰਿਹਾ ਹੈ।