ਵੱਡਾ ਹਾਦਸਾ ਟਲਿਆ: ਕਮਰਸ਼ੀਅਲ ਜਹਾਜ਼ ਨਾਲ ਟਕਰਾਇਆ ਡਰੋਨ

10/16/2017 6:12:08 PM

ਕਿਊਬਿਕ— ਇਥੋਂ ਦੇ ਜੀਨ ਲੈਸੇਜ ਇੰਟਰਨੈਸ਼ਨਲ ਏਅਰਪੋਰਟ 'ਤੇ ਉਸ ਵੇਲੇ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ, ਜਦੋਂ ਏਅਰਪੋਰਟ ਵੱਲ ਵਧ ਰਹੇ ਸਕਾਈਜੈੱਟ ਦੇ ਜਹਾਜ਼ ਨਾਲ ਇਕ ਡਰੋਨ ਟਕਰਾ ਗਿਆ। ਇਸ ਦੀ ਜਾਣਕਾਰੀ ਟ੍ਰਾਂਸਪੋਰਟ ਮੰਤਰੀ ਮਾਰਕ ਗਾਰਨਿਊ ਨੇ ਦਿੱਤੀ।
ਟ੍ਰਾਂਸਪੋਰਟ ਕੈਨੇਡਾ ਵਲੋਂ ਜਾਰੀ ਹਦਾਇਤਾਂ ਮੁਤਾਬਕ ਕੋਈ ਵੀ ਡਰੋਨ 90 ਮੀਟਰ ਤੋਂ ਘੱਟ ਦੀ ਉੇੱਚਾਈ 'ਤੇ ਹੀ ਉੱਡਾਇਆ ਜਾਣਾ ਚਾਹੀਦਾ ਹੈ ਤੇ ਡਰੋਨ ਦੀ ਦੂਰੀ ਕਿਸੇ ਵੀ ਏਅਰਪੋਰਟ, ਸੀਪਲੇਨ ਬੇਸ ਜਾਂ ਜਿਸ ਥਾਂ ਜਹਾਜ਼ ਉੱਤਰਦੇ-ਚੜ੍ਹਦੇ ਹਨ, ਤੋਂ 5.5 ਕਿਲੋਮੀਟਰ ਦੀ ਦੂਰੀ 'ਤੇ ਰੱਖਿਆ ਜਾਣਾ ਚਾਹੀਦਾ ਹੈ। ਜਦੋਂ ਇਹ ਘਟਨਾ ਵਾਪਰੀ ਤਾਂ ਇਹ ਡਰੋਨ ਏਅਰਪੋਰਟ ਤੋਂ ਤਿੰਨ ਕਿਲੋਮੀਟਰ ਦੂਰ ਤੇ 450 ਮੀਟਰ ਦੀ ਉਚਾਈ 'ਤੇ ਉੱਡ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਅਜਿਹੀ ਘਟਨਾ ਕੈਨੇਡਾ ਦੇ ਇਤਿਹਾਸ 'ਚ ਪਹਿਲਾ ਵਾਰ ਹੈ, ਜਦੋਂ ਕੋਈ ਡਰੋਨ ਕਮਰਸ਼ੀਅਲ ਜਹਾਜ਼ ਨਾਲ ਟਕਰਾਇਆ ਹੋਵੇ।
ਮੀਡੀਆ 'ਚ ਆਈਆਂ ਖਬਰਾਂ 'ਚ ਦੱਸਿਆ ਗਿਆ ਕਿ ਇਸ ਘਟਨਾ 'ਚ ਜਹਾਜ਼ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਹੈ ਤੇ ਸੁਰੱਖਿਅਤ ਢੰਗ ਨਾਲ ਜਹਾਜ਼ ਨੂੰ ਲੈਂਡ ਕਰਵਾ ਲਿਆ ਗਿਆ। ਟ੍ਰਾਂਸਪੋਰਟ ਸੇਫਟੀ ਬੋਰਡ ਮਾਮਲੇ ਦੀ ਜਾਂਚ ਕਰ ਰਿਹਾ ਹੈ।