ਜ਼ਿਆਦਾ ਠੰਡੇ ਵਰਕ ਪਲੇਸ ਨਾਲ ਮੋਟਾਪੇ ਦਾ ਖ਼ਤਰਾ, ਖੋਜਕਾਰਾਂ ਨੇ ਮੁਲਾਜ਼ਮਾਂ ਨੂੰ ਦਿੱਤਾ ਕੰਬਲ ਤੇ ਸ਼ਾਲ ਲੈ ਕੇ ਜਾਣ ਦਾ ਸੁਝਾਅ

05/06/2021 10:01:37 AM

ਨਿਊਯਾਰਕ(ਇੰਟ.)- ਦਫ਼ਤਰ ਜਾਂ ਵਰਕ ਪਲੇਸ ’ਚ ਜ਼ਿਆਦਾ ਠੰਡਾ ਤਾਪਮਾਨ ਮੋਟਾਪੇ ਦਾ ਕਾਰਨ ਬਣ ਸਕਦਾ ਹੈ। ਅਮਰੀਕੀ ਖੋਜਕਾਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਵਰਕ ਪਲੇਸ ’ਤੇ ਠੰਡਾ ਤਾਪਮਾਨ ਤੁਹਾਡੇ ਮੈਟਾਬਾਲਿਜਮ ਨੂੰ ਘੱਟ ਕਰ ਸਕਦਾ ਹੈ ਅਤੇ ਇਸ ਨਾਲ ਭਾਰ ’ਚ ਵਾਧਾ ਹੋ ਸਕਦਾ ਹੈ। ਖੋਜਕਾਰਾਂ ਨੇ ਮੁਲਾਜ਼ਮਾਂ ਨੂੰ ਇਸ ਤੋਂ ਬਚਾਅ ਲਈ ਵਰਕ ਪਲੇਸ ’ਤੇ ਇਕ ਕੰਬਲ ਅਤੇ ਸ਼ਾਲ ਲੈ ਕੇ ਜਾਣ ਦਾ ਸੁਝਾਅ ਦਿੱਤਾ ਹੈ।

ਨਿਊਯਾਰਕ ਦੀ ਬਿੰਘਮਟਨ ਯੂਨੀਵਰਸਿਟੀ ਦੇ ਪ੍ਰੋਫੈਸਰ ਕੇਨੇਥ ਮੈਡਲਿਯੋਡ ਦਾ ਕਹਿਣਾ ਹੈ ਕਿ ਘੱਟ ਤਾਪਮਾਨ ਦੇ ਵਾਤਾਵਰਣ ’ਚ ਕੰਮ ਕਰਨਾ ਸਿਹਤ ਦੇ ਲਿਹਾਜ਼ ਨਾਲ ਠੀਕ ਨਹੀਂ ਹੈ। ਅਜਿਹੇ ਮਾਹੌਲ ’ਚ ਸਾਡਾ ਮੈਟਾਬਾਲਿਕ ਰੇਟ ਘੱਟ ਹੋ ਜਾਂਦਾ ਹੈ, ਜਿਸ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿੰਨੀ ਤੇਜ਼ੀ ਨਾਲ ਕੈਲੋਰੀ ਬਰਨ ਕਰ ਸਕਦੇ ਹਾਂ ਪਰ ਘੱਟ ਤਾਪਮਾਨ ਹੋਣ ਨਾ ਮੈਟਾਬਾਲਿਜਮ ’ਚ ਕਮੀ ਆਉਣ ਨਾਲ ਭਾਰ ਵਧਣ ਦਾ ਜ਼ੋਖਮ ਵਧ ਰਹਿੰਦਾ ਹੈ। ਖਾਸ ਤੌਰ ’ਤੇ ਇਸ ਨਾਲ ਰਫਤਾਰਹੀਣ ਜੀਵਨਸ਼ੈਲੀ ਨਾਲ ਜੋੜਿਆ ਜਾਂਦਾ ਹੈ।

ਇਹ ਵੀ ਪੜ੍ਹੋ : ਡਾ. ਫਾਊਚੀ ਨੇ ਮੁੜ ਦਿੱਤੀ ਸਲਾਹ, ਸਿਰਫ਼ ਤਾਲਾਬੰਦੀ ਹੀ ਨਹੀਂ ਫ਼ੌਜ ਦੀ ਮਦਦ ਵੀ ਲਏ ਭਾਰਤ

ਤਾਪਮਾਨ ’ਚ ਬਦਲਾਅ ਦਾ ਸੁਝਾਅ
ਮੈਕਲਿਯੋਡ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਜ਼ਿਆਦਾਤਰ ਲੋਕਾਂ ਨੂੰ ਘਰ ਤੋਂ ਕੰਮ ਕਰਨ ਦੀ ਸਹੂਲਤ ਮਿਲੀ ਹੋਈ ਹੈ। ਪਰ ਹਾਲਾਤ ਆਮ ਹੋਣ ਤੋਂ ਬਾਅਦ ਜਦੋਂ ਉਹ ਦਫਤਰਾਂ ਵੱਲ ਮੁੜਨਗੇ ਤਾਂ ਦਫਤਰ ’ਚ ਘੱਟ ਤਾਪਮਾਨ ਦੀ ਥਾਂ, ਵਧਿਆ ਹੋਇਆ ਤਾਪਮਾਨ ਮੁਲਾਜ਼ਮਾਂ ਦੀ ਸਿਹਤ ’ਚ ਸੁਧਾਰ ਲਈ ਲਾਭਕਾਰੀ ਸਾਬਿਤ ਹੋਵੇਗਾ।ਉਨ੍ਹਾਂ ਕਿਹਾ ਕਿ ਜ਼ਿਆਦਾ ਦਫਤਰ ਤਾਪਮਾਨ ਨੂੰ 70 ਡਿਗਰੀ ਫਾਰੇਨਹਾਈਟ (20 ਡਿਗਰੀ ਸੈਲਸੀਅਸ) ’ਤੇ ਰੱਖਦੇ ਹਨ ਜੋ ਕਿ ਸਿਹਤ ਲਈ ਠੀਕ ਨਹੀਂ ਹੈ ਅਤੇ ਬਹੁਤ ਠੰਡੇ ਦੀ ਸ਼੍ਰੇਣੀ ’ਚ ਆਉਂਦਾ ਹੈ। ਉਨ੍ਹਾਂ ਨੇ ਇਸਨੂੰ 72 ਤੋਂ 81 ਡਿਗਰੀ ਫਾਰੇਨਹਾਈਟ ਵਿਚਾਲੇ ਰੱਖਣ ਦਾ ਸੁਝਾਅ ਦਿੱਤਾ।

ਇਹ ਵੀ ਪੜ੍ਹੋ : ਕੋਰੋਨਾ ਜਾਂਚ ’ਚ ਵੱਡਾ ਘਪਲਾ! ਇੰਡੋਨੇਸ਼ੀਆ ’ਚ ਸਵੈਬ ਸੈਂਪਲ ਕਿੱਟ ਧੋਅ ਕੇ ਫਿਰ ਕੀਤੀ ਇਸਤੇਮਾਲ

ਇਸ ਤਰ੍ਹਾਂ ਸਰੀਰ ’ਤੇ ਹੁੰਦੈ ਤਾਪਮਾਨ ਦਾ ਅਸਰ
ਜਦੋਂ ਅਸੀਂ ਠੰਡੇ ਵਾਤਾਵਰਣ ’ਚ ਹੁੰਦੇ ਹਾਂ ਓਦੋਂ ਵੀ 97 ਡਿਗਰੀ ਫਾਰੇਨਹਾਈਟ ਤੋਂ 101 ਡਿਗਰੀ ਫਾਰੇਨਹਾਈਟ ਤੱਕ ਦੀ ਹੱਦ ’ਚ ਮਨੁੱਖ ਤੁਲਨਾਤਮਕ ਤੌਰ ਤੇ ਸਥਿਰ ਸਰੀਰ ਦਾ ਤਾਪਮਾਨ ਬਣਾਏ ਰੱਖਦਾ ਹੈ। ਜਿਵੇਂ-ਜਿਵੇਂ ਸਾਡੇ ਸਰੀਰ ਦਾ ਤਾਪਮਾਨ ਵਧਦਾ ਹੈ, ਸਾਡੀ ਮੈਟਾਬੋਲੀਜਮ ਦਰ ਵਧ ਜਾਂਦੀ ਹੈ ਅਤੇ ਇਸ ਲਈ ਅਸੀਂ ਜ਼ਿਆਦਾ ਕੈਲੋਰੀ ਬਰਨ ਕਰਦੇ ਹਨ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਨੇਪਾਲ ਨੇ 14 ਮਈ ਤੱਕ ਸਭ ਘਰੇਲੂ ਅਤੇ ਕੌਮਾਂਤਰੀ ਉਡਾਣਾਂ ’ਤੇ ਲਾਈ ਪਾਬੰਦੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry