ਜਦੋਂ ਭਾਸ਼ਣ ਦਿੰਦੇ ਰਾਸ਼ਟਰਪਤੀ ''ਤੇ ਚੜ੍ਹ ਗਿਆ ਕਾਕ੍ਰੋਚ

05/10/2019 12:58:22 AM

ਮਨੀਲਾ - ਆਪਣੇ ਸਖਤ ਫੈਸਲਿਆਂ ਅਤੇ ਅਟਪਟੇ ਬਿਆਨਾਂ ਲਈ ਮਸ਼ਹੂਰ ਫਿਲੀਪੀਂਸ ਦੇ ਰਾਸ਼ਟਰਪਤੀ ਰੋਡ੍ਰਿਗੋ ਦੁਤੇਰਤੇ ਜਦੋਂ ਭਾਸ਼ਣ ਦੇ ਰਹੇ ਸਨ ਉਦੋਂ ਉਨ੍ਹਾਂ ਉਪਰ ਇਕ ਕਾਕ੍ਰੋਚ ਚੜ੍ਹ ਗਿਆ। ਉਨ੍ਹਾਂ ਦੀ ਮਹਿਲਾ ਸਹਿਯੋਗੀ ਨੇ ਨੋਟਬੁੱਕ ਨਾਲ ਕਾਕ੍ਰੋਚ ਨੂੰ ਹੇਠਾਂ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਇਹ ਚੱਲਦਾ-ਚੱਲਦਾ ਗਰਦਨ ਤੱਕ ਪਹੁੰਚ ਗਿਆ। ਫਿਰ ਦੁਤੇਰਤੇ ਨੇ ਧਿਆਨ ਦਿੱਤਾ ਅਤੇ ਇਸ ਨੂੰ ਹੇਠਾਂ ਸੁੱਟ ਦਿੱਤਾ।
ਇਸ ਤੋਂ ਬਾਅਦ ਰਾਸ਼ਟਰਪਤੀ ਨੇ ਵੀ ਚੁਟਕੀ ਲੈਂਦੇ ਹੋਏ ਕਿਹਾ, 'ਲੱਗਦਾ ਹੈ ਕਿ ਇਹ ਵਿਰੋਧੀ ਧਿਰ ਵੱਲੋਂ ਭੇਜਿਆ ਗਿਆ ਸੀ।' ਦੱਸ ਦਈਏ ਕਿ ਅਗਲੇ ਹਫਤੇ ਫਿਲੀਪੀਂਸ 'ਚ ਮਿੱਡ ਟਰਮ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਰਾਸ਼ਟਰਪਤੀ ਦੁਤੇਰਤੇ ਆਪਣੇ ਪਾਰਟੀ ਦੇ ਨੁਮਾਇੰਦਿਆਂ ਲਈ ਪ੍ਰਚਾਰ ਕਰ ਰਹੇ ਹਨ। ਦੱਸ ਦਈਏ ਕਿ ਰਾਸ਼ਟਰਪਤੀ ਦੁਤੇਰਤੇ ਆਪਣੇ ਸਖਤ ਫੈਸਲਿਆਂ ਲਈ ਜਾਣੇ ਜਾਂਦੇ ਰਹੇ ਹਨ। ਪਿਛਲੇ ਸਾਲ ਅਗਸਤ 'ਚ ਉਨ੍ਹਾਂ ਨੇ 76 ਲਗਜ਼ਰੀ ਗੱਡੀਆਂ ਅਤੇ ਮੋਟਰਸਾਇਕਲਾਂ 'ਤੇ ਬੁਲਡੋਜ਼ਰ ਚੜ੍ਹਾ ਦਿੱਤਾ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸ ਸਮੇਂ ਉਹ ਵੀ ਉਥੇ ਮੌਜੂਦ ਸਨ। ਇਹ ਗੱਡੀਆਂ ਉਨ੍ਹਾਂ 800 ਗੱਡੀਆਂ 'ਚੋਂ ਸਨ ਜੋ ਗੈਰ-ਕਾਨੂੰਨੀ ਤਰੀਕੇ ਨਾਲ ਫਿਲੀਪੀਂਸ ਲਿਆਂਦੀਆਂ ਗਈਆਂ ਸਨ। 

Khushdeep Jassi

This news is Content Editor Khushdeep Jassi