ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਟਲੀ ਦੇ ਅੰਬੈਸਡਰ ਨਾਲ ਕੀਤੀ ਗੱਲਬਾਤ

04/25/2020 9:33:20 AM

ਮਿਲਾਨ, (ਸਾਬੀ ਚੀਨੀਆ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਰਤ ਵਿਚ ਇਟਲੀ ਦੇ ਅੰਬੈਸਡਰ "ਵਿਚੈਂਸੋ ਦੀ ਲੁਕਾ, ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ ਗਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੁਝ ਵਪਾਰਕ ਮੁੱਦਿਆਂ ਤੋਂ ਇਲਾਵਾ ਇਟਲੀ ਵਿਚ ਕੋਰੋਨਾ ਵਾਇਰਸ ਸਬੰਧਤ ਜਾਣਕਾਰੀ ਪ੍ਰਾਪਤ ਕੀਤੀ ਗਈ।  ਸੂਤਰਾਂ ਮੁਤਾਬਕ ਕੈਪਟਨ ਨੇ ਕੋਰੋਨਾ ਵਾਇਰਸ ਦੇ ਹਾਲਤਾਂ 'ਤੇ ਕਾਬੂ ਪਾਉਣ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਫੋਨ ਕੀਤਾ ਸੀ ।

ਉਨ੍ਹਾਂ ਇਟਲੀ ਤੋਂ ਪੰਜਾਬ ਆਏ ਐੱਨ. ਆਰ. ਆਈਜ਼. ਨੂੰ ਲੈ ਕੇ ਵੀ ਵਿਚਾਰ-ਵਟਾਂਦਰਾ ਕੀਤਾ, ਜੋ ਇਨ੍ਹੀਂ ਦਿਨੀਂ ਪੰਜਾਬ ਛੁੱਟੀਆਂ ਮਨਾਉਣ ਆਏ ਹੋਏ ਹਨ ਅਤੇ ਐਮਰਜੈਂਸੀ ਕਾਰਨ ਉੱਥੇ ਫਸੇ ਹੋਏ ਹਨ । ਕੈਪਟਨ ਅਮਰਿੰਦਰ ਸਿੰਘ ਕੋਰੋਨਾ ਵਾਇਰਸ ਦੇ ਨਾਲ-ਨਾਲ ਹਰ ਤਰ੍ਹਾਂ ਦੀ ਸਥਿਤੀ 'ਤੇ ਪੂਰੀ ਨਜ਼ਰ ਰੱਖ ਰਹੇ ਹਨ। ਉਨ੍ਹਾਂ ਯੂਰਪ ਦੇ ਕਾਂਗਰਸੀ ਆਗੂਆਂ ਦੀ ਸ਼ਿਕਾਇਤ 'ਤੇ ਪ੍ਰਸ਼ਾਸਨ ਨੂੰ ਹਦਾਇਤਾਂ ਦਿੱਤੀਆਂ ਸਨ ਕਿ ਕਿਸੇ ਵੀ ਐੱਨ. ਆਰ. ਆਈ. ਨੂੰ ਨਜਾਇਜ਼ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ।
 

Lalita Mam

This news is Content Editor Lalita Mam