ਪਾਕਿ ਦੇ ਕਬਾਇਲੀ ਇਲਾਕੇ ''ਚ ਦੋ ਧਿਰਾਂ ''ਚ ਹੋਈ ਝੜਪ, 10 ਦੀ ਮੌਤ

10/24/2021 11:12:40 PM

ਪੇਸ਼ਾਵਰ-ਉੱਤਰ-ਪੱਛਮੀ ਪਾਕਿਸਤਾਨ ਦੇ ਕਬਾਇਲੀ ਇਲਾਕੇ 'ਚ ਜੰਗਲ ਦੀ ਜ਼ਮੀਨ 'ਤੇ ਕਬਜ਼ੇ ਨੂੰ ਲੈ ਕੇ ਦੋ ਵਿਰੋਧੀ ਸਮੂਹਾਂ 'ਚ ਹੋਈ ਗੋਲੀਬਾਰੀ ਕਾਰਨ ਘਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਜਦਕਿ 15 ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਝੜਪ ਸ਼ਨੀਵਾਰ ਨੂੰ ਦੁਪਹਿਰ ਬਾਅਦ ਉਸ ਵੇਲੇ ਸ਼ੁਰੂ ਹੋਈ ਜਦ ਸੂਬੇ ਦੀ ਰਾਜਧਾਨੀ ਪੇਸ਼ਆਵਰ ਤੋਂ 251 ਕਿਲੋਮੀਟਰ ਦੂਰ ਖੁਰਮ ਜ਼ਿਲ੍ਹੇ ਦੇ ਤੇਰੀ ਮੇਗਲ ਪਿੰਡ ਦੇ ਰਹਿਣ ਵਾਲੇ ਗੈਦੂ ਕਬੀਲੇ ਦੇ ਲੋਕਾਂ ਨੇ ਪਿੰਡ 'ਚ ਜਲਾਵਨ ਦੀ ਲਕੜੀ ਚੁਣ ਰਹੇ ਪੇਵਾਰ ਕਬੀਲੇ ਦੇ ਮੈਂਬਰਾਂ 'ਤੇ ਗੋਲੀਆਂ ਚਲਾ ਦਿੱਤੀਆਂ।

ਇਹ ਵੀ ਪੜ੍ਹੋ : ਅਮਰੀਕਾ : ਲਾਪਤਾ ਹੋਏ 5 ਸਾਲਾ ਬੱਚੇ ਦੀ ਲਾਸ਼ ਜੰਗਲ 'ਚ ਦੱਬੀ ਹੋਈ ਮਿਲੀ

ਅਧਿਕਾਰੀਆਂ ਨੇ ਦੱਸਿਆ ਕਿ ਖੁਰਮ ਜ਼ਿਲ੍ਹੇ ਦੇ ਉੱਪਰੀ ਸਬਡਿਵੀਜ਼ਨ 'ਚ ਜੰਗਲ 'ਤੇ ਮਾਲਕਾਨਾ ਹੱਕ ਨੂੰ ਲੈ ਕੇ ਦੋ ਕਬੀਲਿਆਂ ਵਿਚਾਲੇ ਪਿਛਲੇ ਕੁਝ ਮਹੀਨਿਆਂ ਤੋਂ ਤਣਾਅ ਚੱਲ ਰਿਹਾ ਸੀ। ਇਕ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਚਾਰ ਲੋਕਾਂ ਦੀ ਮੌਤ ਅੱਜ (ਐਤਵਾਰ) ਉਸ ਵੇਲੇ ਹੋਈ ਜਦ ਪੇਵਾਰ ਕਬੀਲੇ ਦੇ ਲੋਕਾਂ ਨੇ ਜਵਾਬੀ ਹਮਲਾ ਕੀਤਾ। ਬੰਦੂਕਧਾਰੀਆਂ ਨੇ ਟੋਏ 'ਚ ਲੁੱਕ ਕੇ ਹਮਲਾ ਕੀਤਾ। ਇਸ ਦੌਰਾਨ ਭਾਰੀ ਹਥਿਆਰ ਅਤੇ ਇਥੇ ਤੱਕ ਕਿ ਰਾਕਟ ਲਾਂਚਰ ਦਾ ਇਸੇਤਮਾਲ ਵੀ ਦੋਵਾਂ ਪੱਖਾਂ ਵੱਲੋਂ ਕੀਤਾ ਗਿਆ।

ਇਹ ਵੀ ਪੜ੍ਹੋ : ਇੰਗਲੈਂਡ ਆਉਣ ਵਾਲੇ ਯਾਤਰੀਆਂ ਲਈ ਸਸਤਾ ਹੋਵੇਗਾ ਕੋਵਿਡ-19 ਟੈਸਟ

ਜ਼ਿਕਰਯੋਗ ਹੈ ਕਿ ਉੱਤਰ-ਪੱਛਮੀ ਪਾਕਿਸਤਾਨ ਸਥਿਤ ਖੁਰਮ ਜ਼ਿਲ੍ਹਾ ਗੁਆਂਢੀ ਅਫਗਾਨਿਸਤਾਨ ਨਾਲ ਲੱਗਦਾ ਹੈ ਜਿਥੇ ਅਪਰਾਧ 'ਚ ਬੰਦੂਕਾਂ ਦਾ ਇਸਤੇਮਾਲ ਅਤੇ ਅੱਤਵਾਦੀ ਹਮਲੇ ਅਕਸਰ ਹੁੰਦੇ ਰਹਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਕਬੀਲਿਆਂ 'ਚ ਬਜ਼ੁਰਗ ਅਤੇ ਸਰਕਾਰੀ ਅਧਿਕਾਰੀ ਗੈਦੂ ਅਤੇ ਪੇਵਾਰ ਕਬੀਲੇ 'ਚ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੁਲਸ ਅਤੇ ਅਰਧ ਸੈਨਿਕ ਬਲਾਂ ਨੂੰ ਇਲਾਕੇ 'ਚ ਭੇਜਿਆ ਗਿਆ ਹੈ। ਪੁਲਸ ਸੂਤਰਾਂ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਵੀ ਖ਼ਦਸ਼ਾ ਹੈ।

ਇਹ ਵੀ ਪੜ੍ਹੋ : ਉੱਤਰ ਪ੍ਰਦੇਸ਼ 'ਚ ਕੋਰੋਨਾ ਲਗਭਗ ਖਾਤਮੇ 'ਤੇ : ਯੋਗੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar