ਵ੍ਹੀਸਲਬਲੋਅਰ ਸ਼ਿਕਾਇਤ 'ਚ ਦਾਅਵਾ, ਟਰੰਪ ਨੇ ਆਪਣੇ ਅਹੁਦੇ ਦਾ ਗਲਤ ਇਸਤੇਮਾਲ

09/27/2019 3:02:34 AM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਮਹਾਦੋਸ਼ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਆਧਾਰ ਇਕ ਖੁਫੀਆ ਸ਼ਿਕਾਇਤ ਹੈ, ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਅਮਰੀਕਾ 'ਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਕਿਸੇ ਹੋਰ ਦੇਸ਼ ਤੋਂ ਦਖਲਅੰਦਾਜ਼ੀ ਦੀ ਅਪੀਲ ਕੀਤੀ। ਸ਼ਿਕਾਇਤ ਕਰਤਾ ਨੇ ਆਖਿਆ ਹੈ ਕਿ ਵ੍ਹਾਈਟ ਹਾਊਸ ਨੇ ਇਸ ਸੂਚਨਾ ਲੁਕਾਉਣ ਲਈ ਇਸ ਨੂੰ ਬੰਦ ਕਰਨ ਦਾ ਯਤਨ ਕੀਤਾ।

9 ਪੇਜਾਂ ਵਾਲਾ ਦਸਤਾਵੇਜ਼ ਵੀਰਵਾਰ ਨੂੰ ਜਾਰੀ ਕੀਤਾ ਗਿਆ। ਇਹ ਦਸਤਾਵੇਜ਼ ਰਾਸ਼ਟਰੀ ਖੁਫੀਆ ਦੇ ਕਾਰਜਕਾਰੀ ਨਿਦੇਸ਼ਕ ਜੋਸੇਫ ਮੈਕਵਾਇਰ ਦੇ ਹਾਊਸ ਜਾਂਚ ਅਧਿਕਾਰੀਆਂ ਦੇ ਸਾਹਮਣੇ ਗਵਾਹੀ ਤੋਂ ਪਹਿਲਾਂ ਜਾਰੀ ਕੀਤਾ ਗਿਆ ਹੈ। ਵ੍ਹੀਸਲਬਲੋਅਰ ਸ਼ਿਕਾਇਤ ਜੁਲਾਈ 'ਚ ਟਰੰਪ ਅਤੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜੈਲੇਂਸਕੀ ਵਿਚਾਲੇ ਫੋਨ 'ਤੇ ਗੱਲਬਾਤ ਨਾਲ ਜੁੜੀ ਹੋਈ ਹੈ, ਜਿਸ 'ਚ ਟਰੰਪ ਨੇ ਜੈਲੇਂਸਕੀ ਨੂੰ ਡੈਮੋਕ੍ਰੇਟਿਕ ਪਾਰਟੀ ਦੇ ਵਿਰੋਧੀ ਜੋ ਬਾਇਡੇਨ ਖਿਲਾਫ ਜਾਂਚ ਲਈ ਉਕਸਾਇਆ। ਵ੍ਹਾਈਟ ਹਾਊਸ ਨੇ ਬੁੱਧਵਾਰ ਨੂੰ ਉਸ ਫੋਨ ਕਾਲ ਦੀ ਇਕ ਕਾਪੀ ਜਾਰੀ ਕੀਤੀ ਹੈ। ਸ਼ਿਕਾਇਤ ਕਰਤਾ ਨੇ ਆਖਿਆ ਫੋਨ ਕਾਲ ਤੋਂ ਬਾਅਦ ਦੇ ਦਿਨਾਂ ਦੌਰਾਨ ਮੈਨੂੰ ਅਮਰੀਕਾ ਦੇ ਕਈ ਅਧਿਕਾਰੀਆਂ ਤੋਂ ਪਤਾ ਲੱਗਾ ਕਿ ਵ੍ਹਾਈਟ ਹਾਊਸ ਦੇ ਉੱਚ ਅਧਿਕਾਰੀਆਂ ਨੇ ਫੋਨ ਕਾਲ ਦੀਆਂ ਸਾਰੀਆਂ ਰਿਕਾਰਡਿੰਗ ਬੰਦ ਕਰਨ ਲਈ ਦਖਲਅੰਦਾਜ਼ੀ ਕੀਤੀ, ਵਿਸ਼ੇਸ਼ ਤੌਰ 'ਤੇ ਕਾਲ ਦੀ ਰਿਕਾਰਡਿੰਗ ਦੀ ਕਾਪੀ, ਜਿਸ ਨੂੰ ਵ੍ਹਾਈਟ ਹਾਊਸ ਵੱਲੋਂ ਜਾਰੀ ਕੀਤਾ ਗਿਆ।

ਸ਼ਿਕਾਇਤ ਕਰਤਾ ਨੇ ਆਖਿਆ ਕਿ ਉਨ੍ਹਾਂ ਅਧਿਕਾਰੀਆਂ ਨੇ ਵ੍ਹੀਸਲਬਲੋਅਰ ਨੂੰ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੈ ਜਦ ਇਸ ਪ੍ਰਸ਼ਾਸਨ ਦੇ ਤਹਿਤ ਰਾਸ਼ਟਰਪਤੀ ਨਾਲ ਸਬੰਧਿਤ ਰਿਕਾਰਡਿੰਗ ਨੂੰ ਕਾਪੀ ਨੂੰ ਕੂਟ ਭਾਸ਼ਾ ਪੱਧਰੀ ਪ੍ਰਣਾਲੀ 'ਚ ਪਾਇਆ, ਜਿਸ ਦਾ ਇਕੋਂ ਉਦੇਸ਼ ਰਾਸ਼ਟਰੀ ਸੁਰੱਖਿਆ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਜਾਣਕਾਰੀ ਨਹੀਂ ਬਲਕਿ ਸਿਆਸੀ ਰੂਪ ਤੋਂ ਸੰਵੇਦਨਸ਼ੀਲ ਜਾਣਕਾਰੀ ਦੀ ਸੁਰੱਖਿਆ ਸੀ। ਇਸ ਦੇ ਬਾਵਜੂਦ ਟਰੰਪ ਨੇ ਤੁਰੰਤ ਟਵੀਟ ਕੀਤਾ ਕਿ ਡੈਮੋਕ੍ਰੇਟਿਕ ਪਾਰਟੀ ਦੇ ਲੋਕ ਰਿਪਬਲਿਕਨ ਪਾਰਟੀ ਨੂੰ ਖਤਮ ਕਰਨ ਦਾ ਯਤਨ ਕਰ ਰਹੇ ਹਨ ਅਤੇ ਇਹ ਸਭ ਇਸ ਲਈ ਹੈ। ਰਿਪਬਿਲਕਨ ਪਾਰਟੀ ਇਕਜੁੱਟ ਰਹੇ ਅਤੇ ਉਨ੍ਹਾਂ ਦੇ ਮੁਕਾਬਲਾ ਕਰੇ। ਸਾਡਾ ਦੇਸ਼ ਦਾਅ 'ਤੇ ਹੈ।

ਟਰੰਪ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਡੈਮੋਕ੍ਰੇਟਿਕ ਵਿਰੋਧੀ ਜੋ ਬਾਇਡੇਨ ਨੂੰ ਨੁਕਸਾਨ ਪਹੁੰਚਾਉਣ ਲਈ ਵਿਦੇਸ਼ੀ ਤਾਕਤਾਂ ਦਾ ਇਸਤੇਮਾਲ ਕਰਕੇ ਆਪਣੇ ਅਹੁਦੇ ਦੀ ਸਹੁੰ ਦਾ ਉਲੰਘਣ ਕੀਤਾ। ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਨੇ ਟਰੰਪ ਖਿਲਾਫ ਮਹਾਦੋਸ਼ ਦੀ ਅਧਿਕਾਰਕ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕੀਤਾ। ਵ੍ਹਾਈਟ ਹਾਊਸ ਨੇ ਵੀਰਵਾਰ ਨੂੰ ਜਾਰੀ ਇਕ ਬਿਆਨ 'ਚ ਆਖਿਆ ਕਿ ਇਸ ਸ਼ਿਕਾਇਤ ਦੇ ਜਾਰੀ ਹੋਣ ਨਾਲ ਕੁਝ ਨਹੀਂ ਬਦਲਿਆ, ਜੋ ਘਟਨਾਵਾਂ ਦਾ ਅਸਿੱਧ ਸੰਗ੍ਰਹਿ ਅਤੇ ਪ੍ਰੈਸ ਕਲਿਪਿੰਗ ਨੂੰ ਆਪਸ 'ਚ ਗੂਥਣ ਤੋਂ ਇਲਾਵਾ ਕੁਝ ਨਹੀਂ ਹੈ, ਇਨਾਂ ਸਭ 'ਚ ਕੁਝ ਵੀ ਗਲਤ ਨਹੀਂ ਦਿੱਖਦਾ ਹੈ। ਸ਼ਿਕਾਇਤ 'ਤੇ ਨਜ਼ਰ ਪਾਉਣ ਵਾਲੇ ਰਿਪਬਲਿਕਨ ਪਾਰਟੀ ਦੇ ਜ਼ਿਆਦਾਤਰ ਮੈਂਬਰ ਬੁੱਧਵਾਰ ਨੂੰ ਸ਼ਾਂਤ ਰਹੇ ਜਾਂ ਰਾਸ਼ਟਰਪਤੀ ਦਾ ਬਚਾਅ ਕਰਦੇ ਦਿਖੇ। ਹਾਲਾਂਕਿ ਇਕ ਰਿਪਬਲਿਕਨ ਨੇ ਆਖਿਆ ਕਿ ਉਸ ਨੇ ਜੋ ਪੜ੍ਹਿਆ ਹੈ ਉਸ ਤੋਂ ਉਹ ਚਿੰਤਤ ਹੈ।

Khushdeep Jassi

This news is Content Editor Khushdeep Jassi