''ਪਰਸਨ ਆਫ ਦਿ ਯੇਅਰ'' ਨੂੰ ਲੈ ਕੇ ਝੂਠ ਨਿਕਲਿਆ ਟਰੰਪ ਦਾ ਦਾਅਵਾ

11/27/2017 5:38:32 AM

ਵਾਸ਼ਿੰਗਟਨ — 'ਟਾਈਮ' ਮੈਗਜ਼ੀਨ ਨੇ ਸ਼ਨੀਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਝੂਠ ਦਾ ਪਰਦਾਫਾਸ਼ ਕਰ ਦਿੱਤਾ, ਜਿਸ 'ਚ ਟਰੰਪ ਨੇ ਕਿਹਾ ਸੀ ਕਿ ਉਹ ਇਸ ਸਾਲ ਦੇ 'ਪਰਸਨ ਆਫ ਦਿ ਯੇਅਰ' ਚੁਣੇ ਜਾਂਦੇ ਪਰ ਉਨ੍ਹਾਂ ਮੈਗਜ਼ੀਨ ਨੂੰ ਇੰਟਰਵਿਊ ਅਤੇ ਫੋਟੋਸ਼ੂਟ ਕਰਾਉਣ ਤੋਂ ਇਨਕਾਰ ਕਰ ਇਸ ਆਫਰ ਨੂੰ ਠੁਕਰਾ ਦਿੱਤਾ। ਟਰੰਪ ਨੇ ਟਵੀਟ ਕਰ ਕਿਹਾ, 'ਟਾਈਮ ਮੈਗਜ਼ੀਨ ਨੇ ਮੈਨੂੰ ਦੱਸਿਆ ਕਿ ਮੈਂ ਸੰਭਾਵਿਤ ਰੂਪ ਨਾਲ ਪਿਛਲੀ ਵਾਰ ਵਾਂਗ ਇਸ ਵਾਰ ਵੀ ਪਰਸਨ ਆਫ ਦਿ ਯੇਅਰ ਚੁਣਿਆ ਜਾ ਸਕਦਾ ਹਾਂ ਪਰ ਇਸ ਦੇ ਲਈ ਮੈਨੂੰ ਇੰਟਰਵਿਊ ਅਤੇ ਫੋਟੋਸ਼ੂਟ ਲਈ ਸਮਾਂ ਕੱਢਣਾ ਹੋਵੇਗਾ, ਜਿਸ ਨੂੰ ਮੈਂ ਸਹੀ ਨਹੀਂ ਸਮਝਿਆ ਅਤੇ ਇਸ ਆਫਰ ਨੂੰ ਠੁਕਰਾ ਦਿੱਤਾ।''
ਟਰੰਪ ਨੇ ਟਵੀਟ ਦੇ ਕੁਝ ਮਿੰਟਾਂ ਬਾਅਦ ਮੈਗਜ਼ੀਨ ਨੇ ਟਵੀਟ ਕਰ ਕਿਹਾ, ''ਰਾਸ਼ਟਰਪਤੀ ਨੇ ਮੈਗਜ਼ੀਨ ਵੱਲੋਂ ਪਰਸਨ ਆਫ ਯੇਅਰ ਦੀ ਚੋਣ ਕਰਨ ਦੇ ਤਰੀਕਿਆਂ ਦੇ ਬਾਰੇ 'ਚ ਗਲਤ ਸਮਝਿਆ ਹੈ। ਟਾਈਮ ਮੈਗਜ਼ੀਨ ਦੇ ਪ੍ਰਕਾਸ਼ਨ ਤੱਕ ਇਸ 'ਤੇ ਕੋਈ ਬਿਆਨ ਨਹੀਂ ਦਿੰਦਾ। ਇਸ ਵਾਰ ਦਾ ਪ੍ਰਕਾਸ਼ਨ 6 ਦਸੰਬਰ ਨੂੰ ਹੋਣ ਜਾ ਰਿਹਾ ਹੈ।'' ਜ਼ਿਕਰਯੋਗ ਹੈ ਕਿ ਟਾਈਮ ਮੈਗਜ਼ੀਨ  ਨੇ ਦਸੰਬਰ 2016 'ਚ ਟਰੰਪ ਨੂੰ 'ਪਰਸਨ ਆਫ ਦਿ ਯੇਅਰ' ਚੁਣਿਆ ਸੀ। 
ਟਾਈਮ ਮੈਗਜ਼ੀਨ 1927 ਤੋਂ ਪਰਸਨ ਆਫ ਦਿ ਯੇਅਰ ਦੀ ਚੋਣ ਕਰਦੀ ਆ ਰਹੀ ਹੈ। ਮੈਗਜ਼ੀਨ ਫਿਲਹਾਲ ਇਸ ਚੋਣ ਲਈ ਆਨਲਾਈਨ ਵੋਟਿੰਗ ਕਰਵਾ ਰਹੀ ਹੈ ਅਤੇ ਇਸ ਦਾ ਐਲਾਨ 6 ਦਸੰਬਰ ਨੂੰ ਕੀਤਾ ਜਾਵੇਗਾ।