180 ਅਮਰੀਕੀ ਔਰਤਾਂ ਨੇ ਮਸਾਜ ਪਾਰਲਰਾਂ ''ਚ ਯੌਣ ਸ਼ੌਸ਼ਣ ਹੋਣ ਦਾ ਕੀਤਾ ਦਾਅਵਾ

11/27/2017 3:32:13 PM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੀਆਂ 180 ਤੋਂ ਜ਼ਿਆਦਾ ਔਰਤਾਂ ਨੇ ਦਾਅਵਾ ਕੀਤਾ ਹੈ ਕਿ ਜਦੋਂ ਉਹ ਦੇਸ਼ ਦੀ ਸਭ ਤੋਂ ਵੱਡੀ ਮਸਾਜ ਸਪਾ ਪਾਰਲਰ 'ਮਸਾਜ ਇਨਵੀ' ਦੀਆਂ ਗਾਹਕ ਸਨ, ਉਦੋਂ ਉਨ੍ਹਾਂ ਦਾ ਯੌਣ ਸ਼ੌਸ਼ਣ ਹੋਇਆ ਸੀ। ਅਮਰੀਕਾ ਵਿਚ ਵੱਡੀਆਂ ਹਸਤੀਆਂ 'ਤੇ ਲੱਗ ਰਹੇ ਯੌਣ ਸ਼ੋਸ਼ਣ ਦੇ ਦੋਸ਼ਾਂ ਦੌਰਾਨ ਇਹ ਖਬਰ ਸਾਹਮਣੇ ਆਈ ਹੈ। ਇਸ ਰਿਪੋਰਟ ਕਾਰਨ ਕੰਮ ਕਰਨ ਵਾਲੀਆਂ ਥਾਵਾਂ 'ਤੇ ਹੋਣ ਵਾਲੇ ਯੌਣ ਸ਼ੋਸ਼ਣ ਨੂੰ ਲੈ ਕੇ ਕੁਝ ਕੰਪਨੀਆਂ ਨੇ ਦੁਬਾਰਾ ਆਪਣੇ ਨਿਯਮਾਂ ਬਾਰੇ ਸੋਚਣ 'ਤੇ ਮਜ਼ਬੂਰ ਹੋਣਾ ਪੈ ਸਕਦਾ ਹੈ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਯੌਣ ਸ਼ੋਸ਼ਣ ਨੂੰ ਲੈ ਕੇ 100 ਤੋਂ ਜ਼ਿਆਦਾ ਗਾਹਕਾਂ ਨੇ ਕਾਨੂੰਨੀ ਮੁਕੱਦਮੇ, ਪੁਲਸ ਰਿਪੋਰਟ ਜਾਂ ਸਟੇਟ ਬੋਰਡ ਸ਼ਿਕਾਇਤਾਂ ਸਪਾ ਫ੍ਰੈਂਚਾਇਜੀ, ਕਰਮਚਾਰੀ ਜਾਂ ਕੌਮੀ ਕੰਪਨੀਆਂ ਵਿਰੁੱਧ ਦਰਜ ਕਰਵਾਈਆਂ।