ਵੇਨਸਟੇਨ ਕੰਪਨੀ ਦੇ ਨਿਦੇਸ਼ਕ ਮੰਡਲ ਤੋਂ ਹਾਰਵੇ ਵੇਨਸਟੇਨ ਦਾ ਅਸਤੀਫਾ

10/18/2017 1:54:10 PM

ਲਾਸ ਏਂਜਲਸ (ਭਾਸ਼ਾ)— ਹਾਲੀਵੁੱਡ ਨਿਰਮਾਤਾ ਹਾਰਵੇ ਵੇਨਸਟੇਨ ਨੇ ਯੌਣ ਸ਼ੌਸ਼ਣ ਦੇ ਦੋਸ਼ ਲੱਗਣ ਤੋਂਬ ਾਅਦ ਵੇਨਸਟੇਨ ਕੰਪਨੀ ਦੇ ਨਿਦੇਸ਼ਕ ਮੰਡਲ ਤੋਂ ਅਸਤੀਫਾ ਦੇ ਦਿੱਤਾ ਹੈ। ਦੋਸ਼ਾਂ ਮਗਰੋਂ ਉਨ੍ਹਾਂ ਦੀ ਕੰਪਨੀ ਦੂਰੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਇਕ ਅੰਗਰੇਜੀ ਅਖਬਾਰ ਮੁਤਾਬਕ ਵੇਨਸਟੇਨ ਨੂੰ 8 ਅਕਤੂਬਰ ਨੂੰ ਸਹਿ ਪ੍ਰਧਾਨ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਪਰ ਕੰਪਨੀ ਦੀ 22 ਫੀਸਦੀ ਹਿੱਸੇਦਾਰੀ 'ਤੇ ਉਨ੍ਹਾਂ ਦਾ ਅਧਿਕਾਰ ਬਣਿਆ ਹੋਇਆ ਹੈ ਅਤੇ ਅਸਤੀਫੇ ਤੋਂ ਪਹਿਲਾਂ ਤੱਕ ਉਹ ਕੰਪਨੀ ਦੇ ਨਿਦੇਸ਼ਕ ਮੰਡਲ ਵਿਚ ਸ਼ਾਮਲ ਸਨ। 
ਇਕ ਬਿਆਨ ਜਾਰੀ ਕਰ ਤਿੰਨ ਮੈਂਬਰੀ ਨਿਦੇਸ਼ਕ ਤਾਰਕ ਬੈਨਅੰਮਾਰ, ਲਾਂਸ ਮੇਰੋਵ ਅਤੇ ਬੌਬ ਮੰਡਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਵੇਨਸਟੇਨ ਨੇ ਅਸਤੀਫਾ ਦੇ ਦਿੱਤਾ ਹੈ। ਬਿਆਨ ਮੁਤਾਬਕ ਮੰਡਲ ਨੇ ਉਨ੍ਹਾਂ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੰਪਨੀ ਨੂੰ ਹੁਣ ਵੇਨਸਟੇਨ ਨਾਲ ਲੰਬੀ ਕਾਨੂੰਨੀ ਲੜਾਈ ਲੜਨੀ ਪੈ ਸਕਦੀ ਹੈ। ਵੇਨਸਟੇਨ ਨੇ ਦੋਸ਼ ਲਗਾਇਆ ਸੀ ਕਿ ਉਸ ਨੂੰ ਹਟਾਇਆ ਜਾਣਾ ਗੈਰ ਕਾਨੂੰਨੀ ਹੈ।