ਕ੍ਰਿਸਮਸ ਮੌਕੇ ਇਸ ਮਹਿਲਾ ਏਅਰਪੋਰਟ ਕਰਮਚਾਰੀ ਨੇ ਇੰਝ ਦਿੱਤੀ ਵਧਾਈ

12/25/2017 12:51:38 PM

ਸਿਡਨੀ(ਬਿਊਰੋ)—ਵਰਜਿਨ ਆਸਟ੍ਰੇਲੀਆ ਦੀ ਮਹਿਲਾ ਏਅਰਪੋਰਟ ਕਰਮਚਾਰੀ ਨੇ ਯਾਤਰੀਆਂ ਨੂੰ ਕ੍ਰਿਸਮਸ ਦੇ ਮੌਕੇ 'ਤੇ ਖਾਸ ਅੰਦਾਜ਼ ਵਿਚ ਵਧਾਈ ਦਿੱਤੀ, ਜਿਸ ਨਾਲ ਸਾਰੇ ਯਾਤਰੀਆਂ ਦੀ ਯਾਤਰਾ ਮਨਮੋਹਕ ਬਣ ਗਈ। ਇਸ ਔਰਤ ਕਰਮਚਾਰੀ ਦੀ ਕ੍ਰਿਸਮਸ ਦੀ ਵਧਾਈ ਦਿੰਦਿਆਂ ਦੀ ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ 21 ਦਸੰਬਰ ਨੂੰ ਵਰਜਿਨ ਆਸਟ੍ਰੇਲੀਆ ਵੱਲੋਂ ਪੋਸਟ ਕੀਤੀ ਗਈ ਸੀ। 6.3 ਲੱਖ ਤੋਂ ਜ਼ਿਆਦਾ ਵਾਰ ਇਸ ਵੀਡੀਓ ਨੂੰ ਦੇਖਿਆ ਜਾ ਚੁੱਕਾ ਹੈ ਅਤੇ 24,000 ਤੋਂ ਜ਼ਿਆਦਾ ਕੁਮੈਂਟ ਮਿਲ ਚੁੱਕੇ ਹਨ। ਇਸ ਵੀਡੀਓ ਨੂੰ 5,400 ਤੋਂ ਜ਼ਿਆਦਾ ਵਾਰ ਸ਼ੇਅਰ ਵੀ ਕੀਤਾ ਜਾ ਚੁੱਕਾ ਹੈ।
ਤੁਸੀਂ ਵੀਡੀਓ ਵਿਚ ਦੇਖ ਸਕਦੇ ਹੋ ਕਿ ਵਰਜਿਨ ਆਸਟ੍ਰੇਲੀਆ ਦੀ ਕਰਮਚਾਰੀ ਨੇ ਯਾਤਰੀਆਂ ਨੂੰ ਪਹਿਲਾਂ ਕ੍ਰਿਸਮਸ ਦੀ ਵਧਾਈ ਦਿੱਤੀ ਅਤੇ ਫਿਰ ਇਕ ਗਾਣਾ ਗਾ ਕੇ ਲੋਕਾਂ ਦਾ ਮਨੋਰੰਜਣ ਕੀਤਾ। ਮਹਿਲਾ ਕਰਮਚਾਰੀ ਵੱਲੋਂ ਅਹਿਜਾ ਕਰਨ ਤੋਂ ਬਾਅਦ ਲੋਕ ਪਹਿਲਾਂ ਹੈਰਾਨ ਰਹਿ ਗਏ ਅਤੇ ਫਿਰ ਉਨ੍ਹਾਂ ਦੇ ਚਿਹਰੇ 'ਤੇ ਸਮਾਈਲ ਆ ਗਈ। ਜਿਸ ਤੋਂ ਬਾਅਦ ਯਾਤਰੀਆਂ ਨੇ ਬੇਥਨੀ ਵੱਲੋਂ ਦਿੱਤੀ ਗਈ ਕ੍ਰਿਸਮਸ ਦੀ ਇਸ ਵਧਾਈ ਦੀ ਬਹੁਤ ਸ਼ਲਾਘਾ ਵੀ ਕੀਤੀ। ਇਸ ਵੀਡੀਓ ਨੂੰ ਰਿਚਰਡ ਨਾਮਕ ਵਿਅਕਤੀ ਵਲੋਂ ਸ਼ੇਅਰ ਕੀਤਾ ਸੀ। ਇਕ ਸ਼ਖਸ ਨੇ ਕੁਮੈਂਟ ਕੀਤਾ ਹੈ ਕਿ ਇਸ ਚੀਜ਼ ਨੂੰ ਮੈਂ ਸਭ ਤੋਂ ਜ਼ਿਆਦਾ ਸੋਹਣਾ ਕਹਿੰਦਾ ਹਾਂ। ਸਾਨੂੰ ਸਰਿਆਂ ਨੂੰ ਇਸ ਚੀਜ਼ ਦੀ ਬਹੁਤ ਜ਼ਰੂਰਤ ਹੈ। ਬੇਥਨੀ ਤੁਸੀਂ ਏਅਰਪੋਰਟ 'ਤੇ ਅਤੇ ਹੁਣ ਵੈਬ 'ਤੇ ਖੁਸ਼ੀਆਂ ਫੈਲਾ ਦਿੱਤੀਆਂ ਹਨ। ਤੁਹਾਨੂੰ ਸਾਰਿਆਂ ਦਾ ਅਸ਼ੀਰਵਾਦ ਮਿਲੇ। ਇਸ ਤਰ੍ਹਾਂ ਹੀ ਕਈ ਯੂਜ਼ਰਸ ਨੇ ਇਸ ਵੀਡੀਓ 'ਤੇ ਆਪਣੀ-ਆਪਣੀ ਪ੍ਰਤੀਕਿਰਿਆ ਦਿੱਤੀ।

 
Christmas carols in the Melbourne Lounge

'Have Yourself a Merry Little Christmas'. Bethany from our Melbourne Lounge wowed guests with a surprise performance of the Christmas classic to bring some festive cheer to the lounge!

Posted by Virgin Australia on Wednesday, December 20, 2017