ਟੈਕਸ ਵਿਵਾਦ ਉੱਤੇ ਇਸਾਈ ਨੇਤਾਵਾਂ ਨੇ ਸਿਪਲਚਰ ਗਿਰਜਾਘਰ ਕੀਤਾ ਬੰਦ

02/25/2018 8:03:27 PM

ਯੇਰੂਸ਼ਲਮ (ਏ.ਐਫ.ਪੀ.)- ਇਸਾਈ ਨੇਤਾਵਾਂ ਨੇ ਇਜ਼ਰਾਇਲੀ ਟੈਕਸ ਉਪਾਅ ਅਤੇ ਇਕ ਪ੍ਰਸਤਾਵਿਤ ਜਾਇਦਾਦ ਕਾਨੂੰਨ ਦੇ ਵਿਰੋਧ ਵਿਚ ਯੇਰੂਸ਼ਲਮ ਸਥਿਤ ਯੀਸ਼ੂ ਮਸੀਹ ਦੀ ਸਮਾਧੀ ਉੱਤੇ ਬਣੇ ਪਵਿੱਤਰ ਸਿਪਲਚਰ ਗਿਰਜਾਘਰ ਨੂੰ ਬੰਦ ਕਰਨ ਦਾ ਅਜੀਬ ਕਦਮ ਚੁੱਕਿਆ ਹੈ। ਇਸਾਈ ਅਧਿਕਾਰੀਆਂ ਨੇ ਇਕ ਪੱਤਰਕਾਰ ਸੰਮੇਲਨ ਵਿਚ ਗਿਰਜਾਘਰ ਬੰਦ ਕਰਨ ਦਾ ਐਲਾਨ ਦਿੱਤਾ ਹੈ ਪਰ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਇਸ ਨੂੰ ਕਦੋੰ ਤੱਕ ਬੰਦ ਰੱਖਿਆ ਜਾਵੇਗਾ। ਇਸ ਗਿਰਜਾਘਰ ਨੂੰ ਇਸਾਈ ਧਰਮ ਵਿਚ ਸਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ। ਇਸ ਨੂੰ ਉਸ ਜਗ੍ਹਾ ਉੱਤੇ ਬਣਾਇਆ ਗਿਆ ਹੈ ਜਿੱਥੇ, ਇਸਾਈਆਂ ਦੀ ਮਾਨਤਾ ਮੁਤਾਬਕ, ਯੀਸ਼ੂ ਨੂੰ ਸੂਲੀ ਉੱਤੇ ਚੜਾਇਆ ਗਿਆ ਅਤੇ ਦਫਨਾਇਆ ਗਿਆ ਸੀ। ਇਹ ਇਕ ਪ੍ਰਮੁੱਖ ਤੀਰਥ ਸਥਾਨ ਹੈ।