ਦੇਖਦੇ ਹੀ ਦੇਖਦੇ ਗਾਇਬ ਹੋ ਜਾਂਦਾ ਹੈ ਇਹ ਵਿਅਕਤੀ, ਦੱਸਿਆ ਕਾਰਨ (ਤਸਵੀਰਾਂ)

12/10/2017 1:21:51 PM

ਬੀਜਿੰਗ— ਚੀਨ ਦੇ ਇਕ ਵੈੱਬ ਯੂਜ਼ਰ ਨੇ ਅਜਿਹੇ ਪ੍ਰੋਡੈਕਟ ਦੀ ਖੋਜ ਕੀਤੀ ਹੈ ਜਿਸ ਨੂੰ ਕਵਾਂਟਮ ਆਫ ਇਨਵਿਜ਼ੀਬਿਲਟੀ ਕਲਾਕ ਕਹਿੰਦੇ ਬਨ। ਅਸਲ 'ਚ ਇਹ ਮੇਜ਼ ਦੇ ਕੱਪੜੇ ਵਰਗਾ ਹੈ, ਜਿਸ ਨੂੰ ਫੜਨ ਵਾਲਾ ਵਿਅਕਤੀ ਗਾਇਬ ਹੋ ਜਾਂਦਾ ਹੈ। ਹੋਕਸ ਨਾਂ ਦੇ ਇਸ ਵਿਅਕਤੀ ਦਾ ਮੰਨਣਾ ਹੈ ਕਿ ਇਹ ਫੌਜੀਆਂ ਦੇ ਕੰਮ ਆਉਣ ਵਾਲੀ ਚੀਜ਼ ਹੈ। ਇਸ ਤਰ੍ਹਾਂ ਉਹ ਲੁਕ ਕੇ ਅਪਰਾਧੀਆਂ ਨੂੰ ਫੜ ਸਕਦੇ ਹਨ। ਹੋਕਸ ਨੇ ਇਸ ਦੀ ਇਕ ਵੀਡੀਓ ਵੀ ਜਾਰੀ ਕੀਤੀ ਹੈ ਜੋ ਹੁਣ ਤਕ 21.4 ਮਿਲੀਅਨ ਲੋਕਾਂ ਨੇ ਦੇਖੀ ਹੈ। ਚੀਨ 'ਚ ਅਪਰਾਧਕ ਮਾਮਲਿਆਂ ਦੇ ਵਿਭਾਗ ਦੇ ਡਿਪਟੀ ਹੈੱਡ ਚੇਨ ਸ਼ਿਕ ਨੇ ਵੀ ਇਸ ਦੀ ਸਿਫਤ ਕੀਤੀ ਹੈ। 


ਅਸਲ 'ਚ ਇਸ ਕੱਪੜੇ ਨੂੰ ਕਵਾਂਟਮ ਤਕਨਾਲੋਜੀ ਨਾਲ ਬਣਾਇਆ ਗਿਆ ਹੈ, ਜੋ ਹੱਥ 'ਚ ਲੈਂਦਿਆਂ ਹੀ ਰੌਸ਼ਨੀ ਦੀਆਂ ਤਰੰਗਾਂ ਨੂੰ ਰਿਫਲੈਕਟ ਕਰਦਾ ਹੈ।

ਇਸ ਲਈ ਇਸ ਨੂੰ ਫੜਨ ਵਾਲਾ ਵਿਅਕਤੀ ਗਾਇਬ ਹੋ ਜਾਂਦਾ ਹੈ। ਹਾਲਾਂਕਿ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਇਸ ਵੀਡੀਓ ਨੂੰ ਐਡਿਟ ਕਰਕੇ ਬਣਾਇਆ ਗਿਆ ਹੈ ਕਿਉਂਕਿ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਹਾਲਾਂਕਿ ਇਸ ਨੂੰ ਫੌਜ 'ਚ ਵਰਤਣ ਦੀ ਗੱਲ ਆਖੀ ਗਈ ਹੈ, ਇਹ ਵੀ ਹੋ ਸਕਦਾ ਹੈ ਕਿ ਅਪਰਾਧੀ ਵੀ ਇਸ ਦੀ ਵਰਤੋਂ ਕਰਨ।