ਗੁਆਂਢੀ ਦੇਸ਼ਾਂ ਲਈ ਖਤਰਾ ਬਣਿਆ ਚੀਨ, ਤਾਈਵਾਨ-ਫਿਲੀਪੀਂਸ ਤੇ ਜਾਪਾਨ ''ਚ ਦਾਖਲ ਹੋਏ ਚੀਨੀ ਫੌਜੀ ਜਹਾਜ਼

03/23/2021 11:42:13 PM

ਬੀਜਿੰਗ-ਚੀਨ ਦੀ ਦੂਜੇ ਦੇਸ਼ਾਂ ਦੇ ਖੇਤਰਾਂ 'ਚ ਘੁਸਪੈਠ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਕਾਰਣ ਗੁਆਂਢੀ ਦੇਸ਼ਾਂ ਲਈ ਖਤਰਾ ਵਧਦਾ ਜਾ ਰਿਹਾ ਹੈ। ਫਿਲੀਪੀਂਸ ਦੇ ਜਲ ਖੇਤਰ 'ਚ ਚੀਨ ਦੇ 220 ਫੌਜੀ ਜਹਾਜ਼ਾਂ ਦੇ ਦਾਖਲ ਹੋਣ ਤੋਂ ਬਾਅਦ ਇਕ ਚੀਨ ਲੜਾਕੂ ਜਹਾਜ਼ ਐਤਵਾਰ ਨੂੰ ਤਾਈਵਾਨ ਦੇ ਹਵਾਈ ਖੇਤਰ 'ਚ ਦਾਖਲ ਹੋਇਆ। ਤਾਈਵਾਨ ਦੇ ਰੱਖਿਆ ਮੰਤਰਾਲਾ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਸ ਤੋਂ ਪਹਿਲਾਂ ਚੀਨੀ ਲੜਾਕੂ ਜਹਾਜ਼ ਨੇ ਤਾਈਵਾਨ ਦੇ ਹਵਾਈ ਖੇਤਰ ਦੀ ਉਲੰਘਣਾ ਕੀਤੀ।

ਇਹ ਵੀ ਪੜ੍ਹੋ -ਸੋਨੇ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ 10 ਗ੍ਰਾਮ ਸੋਨੇ ਦਾ ਭਾਅ

ਉਥੇ, ਦੂਜੇ ਪਾਸੇ ਚੀਨ ਦੇ ਨੇਵੀ ਜਹਾਜ਼ਾਂ ਨੂੰ ਜਾਪਾਨੀ ਜਲ ਖੇਤਰ ਨੇੜੇ ਦੇਖਿਆ ਗਿਆ। ਮੀਡੀਆ ਰਿਪੋਰਟ ਮੁਤਾਬਕ ਪਿਛਲੇ ਕੁਝ ਮਹੀਨਿਆਂ 'ਚ ਚੀਨੀ ਜੰਗੀ ਜਹਾਜ਼ ਤਾਈਵਾਨ 'ਚ ਰੋਜ਼ਾਨਾ ਘੁਸਪੈਠ ਕਰ ਰਹੇ ਹਨ। ਇਹ ਖੁਲਾਸਾ ਏਅਰ ਡਿਫੈਂਸ ਆਈਡੈਂਟੀਫਿਕੇਸ਼ਨ ਏਰੀਆ ਅਰਲੀ ਚਿਤਾਵਨੀ ਪ੍ਰਣਾਲੀ ਨੇ ਕੀਤਾ। ਇਹ ਪ੍ਰਣਾਲੀ ਦੇਸ਼ਾਂ ਨੂੰ ਉਨ੍ਹਾਂ ਦੇ ਹਵਾਈ ਖੇਤਰ 'ਚ ਘੁਸਪੈਠ ਦਾ ਪਤਾ ਲਾਉਣ 'ਚ ਮਦਦ ਕਰਦੀ ਹੈ।

ਇਹ ਵੀ ਪੜ੍ਹੋ -ਪਾਜ਼ੇਟਿਵ ਖਬਰ- ਕੋਰੋਨਾ ਮਹਾਮਾਰੀ ਦੌਰਾਨ ਫਾਸੂਲੋ ਨੇ ਇਸ ਪਲੇਟਫਾਰਮ ਰਾਹੀਂ ਕਮਾਏ 3,78,000 ਡਾਲਰ

ਚੀਨ ਦੇ ਤਿੰਨ ਨੇਵੀ ਜਹਾਜ਼ਾਂ ਨੂੰ ਜਾਪਾਨੀ ਜਲ ਖੇਤਰ ਨੇੜੇ ਦੇਖਿਆ ਗਿਆ ਹੈ। ਜਾਪਾਨ ਦੇ ਰੱਖਿਆ ਮੰਤਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਾਪਾਨ ਦੇ ਕਊਸ਼ੂ ਮੁੱਖ ਟਾਪੂ ਦੇ ਉੱਤਰ 'ਚ ਚੀਨ ਦੀ ਇਸ ਹਰਕਤ ਦੇ ਬਾਰੇ 'ਚ ਪਤਾ ਚੱਲਿਆ। ਚੀਨ ਦੇ ਇਸ ਕਦਮ ਨਾਲ ਦੋਵਾਂ ਦੇਸ਼ਾਂ 'ਚ ਤਣਾਅ ਵਧ ਸਕਦਾ ਹੈ। ਇਸ ਤੋਂ ਪਹਿਲਾਂ ਫਰਵਰੀ ਮਹੀਨੇ 'ਚ ਵੀ ਚੀਨੀ ਜਹਾਜ਼ ਤਾਈਵਾਨ ਅਤੇ ਡੋਂਗਸ਼ਾ ਟਾਪੂ ਸਮੂਹ ਦਰਮਿਆਨ ਹਵਾਈ ਖੇਤਰ 'ਚ ਦਾਖਲ ਹੋਇਆ ਸੀ ਜੋ ਦੱਖਣੀ ਚੀਨ ਸਾਗਰ 'ਚ ਤਾਈਵਾਨ ਵੱਲੋਂ ਕੰਟਰੋਲ ਹਨ। ਉਸ ਸਮੇਂ ਤਾਈਵਾਨੀ ਫੌਜ ਨੇ ਉਸ ਵੇਲੇ ਤੱਕ ਚੀਨੀ ਫਾਈਟਰ ਜੈੱਟ ਦਾ ਪਿੱਛਾ ਕੀਤਾ ਜਦੋਂ ਤੱਕ ਉਹ ਸਰਹੱਦ ਤੋਂ ਬਾਹਰ ਨਹੀਂ ਹੋਇਆ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar