ਚੀਨੀ ਸਾਂਸਦਾਂ ਨੇ ਹਾਂਗਕਾਂਗ ''ਤੇ ਕੰਟਰੋਲ ਸਖ਼ਤ ਕਰਨ ''ਤੇ ਜਤਾਈ ਸਹਿਮਤੀ

03/11/2021 6:03:42 PM

ਬੀਜਿੰਗ (ਭਾਸ਼ਾ): ਚੀਨ ਦੀ ਸਿੰਬੋਲਿਕ ਸੰਸਦ ਨੇ ਕਮਿਊਨਿਸਟ ਪਾਰਟੀ ਦੇ ਉਸ ਨਵੇਂ ਕਦਮ ਦਾ ਸਮਰਥਨ ਕੀਤਾ, ਜਿਸ ਵਿਚ ਹਾਂਗਕਾਂਗ ਦੇ ਖੇਤਰੀ ਸ਼ਾਸਕਾਂ ਦੀ ਚੋਣ ਵਿਚ ਉੱਥੋਂ ਦੀ ਜਨਤਾ ਦੀ ਭੂਮਿਕਾ ਨੂੰ ਘੱਟ ਕਰ ਕੇ ਕੰਟਰੋਲ ਕਰਨ ਦੀ ਗੱਲ ਕਹੀ ਗਈ ਹੈ। ਨੈਸ਼ਨਲ ਪੀਪਲਜ਼ ਕਾਂਗਰਸ (ਐੱਨ.ਪੀ.ਸੀ.) ਵਿਚ ਜਿੱਥੇ ਇਸ ਤਬਦੀਲੀ ਦੇ ਪੱਖ ਵਿਚ 2895 ਵੋਟ ਪਏ, ਉੱਥੇ ਇਕ ਮੈਂਬਰ ਨੇ ਇਸ ਵਿਚ ਹਿੱਸਾ ਨਹੀਂ ਲਿਆ।ਕਿਸੇ ਵੀ ਮੈਂਬਰ ਨੇ ਵਿਰੋਧ ਵਿਚ ਵੋਟਿੰਗ ਨਹੀਂ ਕੀਤੀ। 

ਇਹ ਵੋਟਿੰਗ ਉਸ ਤਬਦੀਲੀ ਦੇ ਸਮਰਥਨ ਵਿਚ ਕੀਤੀ ਗਈ ਹੈ ਜੋ ਜਨਤਾ ਦੁਆਰਾ ਚੁਣੇ ਗਏ ਪ੍ਰਤੀਨਿਧੀਆਂ ਦੀ ਗਿਣਤੀ ਘੱਟ ਕਰਦਿਆਂ ਬੀਜਿੰਗ ਸਮਰਥਿਤ ਕਮੇਟੀ ਨੂੰ ਹਾਂਗਕਾਂਗ ਦੇ ਹੋਰ ਸਾਂਸਦਾਂ ਨੂੰ ਨਿਯੁਕਤ ਕਰਨ ਦਾ ਅਧਿਕਾਰ ਦੇਵੇਗੀ। ਐੱਨ.ਪੀ.ਸੀ. ਦੇ ਮੈਂਬਰਾਂ ਦੀ ਨਿਯੁਕਤੀ ਪਾਰਟੀ ਕਰਦੀ ਹੈ ਅਤੇ ਇਹ ਮੈਂਬਰ ਪਾਰਟੀ ਦੀਆਂ ਯੋਜਨਾਵਾਂ ਨੂੰ ਧੁਨੀਮਤ ਨਾਲ ਜਾਂ ਬਹੁਮਤ ਨਾਲ ਪਾਸ ਕਰਦੇ ਹਨ। ਵੋਟਿੰਗ ਦੀ ਪ੍ਰਕਿਰਿਆ 'ਗ੍ਰੇਟ ਵਾਲ ਆਫ ਦੀ ਪੀਪੁਲ' ਵਿਚ ਹੋਈ ਅਤੇ ਇਸ ਦੌਰਾਨ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪਾਰਟੀ ਦੇ ਹੋਰ ਨੇਤਾ ਉੱਥੇ ਮੌਜੂਦ ਸਨ। ਐੱਨ.ਪੀ.ਸੀ. ਕੋਲ ਅਸਲ ਵਿਚ ਕੋਈ ਅਧਿਕਾਰ ਨਹੀਂ ਹੁੰਦਾ ਪਰ ਪਾਰਟੀ ਇਸ ਦੀ ਸੰਖੇਪ ਸਾਲਾਨਾ ਬੈਠਕ ਦੀ ਵਰਤੋਂ ਸਰਕਾਰ ਦੀਆਂ ਯੋਜਨਾਵਾਂ ਅਤੇ ਮਹੱਤਵਪੂਰਨ ਫ਼ੈਸਲਿਆਂ ਨੂੰ ਜਨਤਕ ਕਰਨ ਲਈ ਕਰਦੀ ਹੈ। 

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਸ਼ਰਮਨਾਕ ਘਟਨਾ, ਹਿੰਦੂ ਬੱਚੀ ਦਾ ਧਰਮ ਪਰਿਵਰਤਨ ਕਰਵਾ ਕੀਤਾ ਜ਼ਬਰੀ ਨਿਕਾਹ (ਵੀਡੀਓ)

ਵੀਰਵਾਰ ਨੂੰ ਹੀ ਐੱਨ.ਪੀ.ਸੀ. ਨੇ ਸੱਤਾਧਾਰੀ ਦਲ ਦੇ ਨਵੇਂ ਪੰਜ ਸਾਲਾ ਵਿਕਾਸ ਦੇ ਖਰੜੇ ਨੂੰ ਵੀ ਮਨਜ਼ੂਰੀ ਦਿੱਤੀ। ਹਾਂਗਕਾਂਗ ਦੇ ਸੰਬੰਧ ਵਿਚ ਜਿਹੜੀ ਤਬਦੀਲੀਆਂ ਕੀਤੀਆਂ ਗਈਆਂ ਹਨ ਉਹਨਾਂ ਵਿਚ 1500 ਮੈਂਬਰੀ ਚੋਣ ਕਮੇਟੀ ਖੇਤਰ ਦੇ ਮੁੱਖ ਕਾਰਜਕਾਰੀ ਦੀ ਅਤੇ 90 ਮੈਂਬਰੀ ਸੰਸਦ ਲਈ ਵੱਡੀ ਗਿਣਤੀ ਵਿਚ ਮੈਂਬਰਾਂ ਦੀ ਚੋਣ ਕਰੇਗੀ। ਇਸ ਤੋਂ ਪਹਿਲਾਂ ਹਾਂਗਕਾਂਗ ਨਿਊਜ਼ ਨੇ ਆਪਣੀ ਇਕ ਖ਼ਬਰ ਵਿਚ ਕਿਹਾ ਸੀ ਕਿ ਚੋਣ ਕਮਿਸ਼ਨ ਇਕ ਤਿਹਾਈ ਸਾਂਸਦਾਂ ਦੀ ਚੋਣ ਕਰੇਗਾ। ਐੱਨ.ਪੀ.ਸੀ. ਦੀ ਸਰਕਾਰੀ ਕਮੇਟੀ ਦੇ ਪ੍ਰਧਾਨ ਲੀ ਝਾਨਸ਼ੂ ਨੇ ਕਿਹਾ,''ਸਾਰੇ ਪ੍ਰਤੀਨਿਧੀ ਰਾਸ਼ਟਰੀ ਪ੍ਰਭੂਸੱਤਾ ਸੁਰੱਖਿਆ ਅਤੇ ਵਿਕਾਸ ਦੇ ਹਿੱਤਾਂ ਦੀ ਰੱਖਿਆ ਲਈ ਅਤੇ ਹਾਂਗਕਾਂਗ ਵਿਚ ਸੰਵਿਧਾਨਕ ਵਿਵਸਥਾ ਬਣਾਈ ਰੱਖਣ ਲਈ ਤਬਦੀਲੀਆਂ 'ਤੇ ਸਹਿਮਤ ਹੋ ਗਏ ਹਨ।''

Vandana

This news is Content Editor Vandana