ਚੀਨੀ ਫੌਜੀ ਜਰਨੈਲ ਨੇ ਕੀਤਾ ਆਸਟਰੇਲਿਆ ਦਾ ਦੌਰਾ, ਦੱਖਣੀ ਚੀਨ ਸਾਗਰ ਵਿਵਾਦ ਬਾਰੇ ਗੰਭੀਰ ਵਿਚਾਰਾਂ

07/22/2017 5:34:42 PM

ਮੈਲਬੌਰਨ (ਜੁਗਿੰਦਰ ਸੰਧੂ)- ਚੀਨੀ ਫੌਜ ਦੇ ਇਕ ਉੱਚ ਜਰਨੈਲ ਵੀ ਲਿਆਂਗ ਨੇ 15 ਤੋਂ 19 ਜੁਲਾਈ ਤੱਕ ਆਸਟਰੇਲੀਆ ਦਾ ਦੌਰਾ ਕਰਕੇ ਉੱਚ ਫੌਜੀ ਅਫਸਰਾਂ ਨਾਲ ਦੱਖਣੀ ਚੀਨ ਸਾਗਰ ਵਿਵਾਦ ਬਾਰੇ ਵਿਚਾਰਾਂ ਕੀਤੀਆਂ। ਜਨਰਲ ਲਿਆਂਗ ਨੇ ਆਸਟਰੇਲੀਅਨ ਏਅਰ ਚੀਫ ਮਾਰਸ਼ਲ ਮਾਰਕ ਬਿਨਸਕਿਨ ਸਮੇਤ ਸੀਨੀਅਰ ਫੌਜੀ ਕਮਾਂਡਰ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਦੱਖਣੀ ਚੀਨ ਸਾਗਰ ਵਿਚ ਉਸ ਦੀਆਂ ਸਰਗਰਮੀਆਂ ਪੂਰੀ ਤਰਾਂ ਜਾਇਜ਼ ਹਨ।
ਜ਼ਿਕਰਯੋਗ ਹੈ ਕਿ ਚੀਨ ਵਲੋਂ ਇਸ ਸਮੁੰਦਰੀ ਖੇਤਰ ਨੂੰ ਆਪਣਾ ਫੌਜੀ ਅੱਡਾ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਥੇ ਨਕਲੀ ਟਾਪੂ ਵੀ ਉਸਾਰੇ ਜਾ ਰਹੇ ਹਨ। ਆਸਟਰੇਲੀਅਨ ਅਧਿਕਾਰੀਆਂ ਨੇ ਚੀਨ ਦੇ ਅਜਿਹੇ ਇਰਾਦਿਆਂ ਬਾਰੇ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਭਰਿਆ। ਚੀਨ ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਦੇਸ਼ਾਂ ਵਿਚ ਆਪਣਾ ਪ੍ਰਚਾਰ ਕਰ ਰਿਹਾ ਹੈ।