ਲਹਿੰਦੇ ਪੰਜਾਬ ''ਚ ਚੀਨੀ ਡਾਕਟਰ ਬੋਲੇ- ''ਕੋਰੋਨਾ ਨੂੰ ਰੋਕਣ ਲਈ ਪਹਿਲਾਂ ਇਹ ਕਦਮ ਜ਼ਰੂਰੀ''

04/06/2020 7:47:47 AM

ਲਾਹੌਰ : ਪਾਕਿਸਤਾਨੀ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲੇ 1,196 ਹੋ ਗਏ ਹਨ ਅਤੇ ਹੁਣ ਤੱਕ ਇਸ ਸੂਬੇ ਵਿਚ 12 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਵਿਚਕਾਰ ਐਤਵਾਰ ਨੂੰ ਚੀਨੀ ਡਾਕਟਰਾਂ ਦੀ ਇਕ ਟੀਮ ਲਹਿੰਦੇ ਪੰਜਾਬ ਦੀ ਸਰਕਾਰ ਨੂੰ ਮਿਲੀ, ਜਿਸ ਨੇ ਇੱਥੋਂ ਦੇ ਮੁੱਖ ਮੰਤਰੀ ਨੂੰ ਲਾਕਡਾਊਨ ਜਾਰੀ ਰੱਖਣ ਦੀ ਸਲਾਹ ਦਿੱਤੀ ਹੈ।

ਪਾਕਿਸਤਾਨੀ ਪੰਜਾਬ ਸਰਕਾਰ ਨੇ ਮਾਮਲਿਆਂ ਵਿਚ ਤੇਜ਼ੀ ਆਉਣ ਤੋਂ ਬਾਅਦ 23 ਮਾਰਚ ਨੂੰ 14 ਦਿਨਾਂ ਤੱਕ ਲਈ ਲਾਕਡਾਊਨ ਲਗਾਇਆ ਸੀ। ਲਾਹੌਰ ਵਿਚ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨਾਲ ਮੁਲਾਕਾਤ ਦੌਰਾਨ ਚੀਨੀ ਡਾਕਟਰਾਂ ਨੇ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਉਨ੍ਹਾਂ ਨੂੰ ਘੱਟੋ-ਘੱਟ 28 ਦਿਨਾਂ ਤੱਕ ਲਾਕਡਾਊਨ ਜਾਰੀ ਰੱਖਣ ਦੀ ਸਲਾਹ ਦਿੱਤੀ ਹੈ।

ਕੀ ਗਰਮੀ 'ਚ ਖਤਮ ਹੋ ਸਕਦਾ ਹੈ ਵਾਇਰਸ?


ਮਾਹਰ, ਜਿਨ੍ਹਾਂ ਨੇ ਪਹਿਲਾਂ ਚੀਨ ਦੇ ਕੇਂਦਰ ਵੁਹਾਨ ਵਿਚ ਕੰਮ ਕੀਤਾ ਹੈ, ਨੇ ਕਿਹਾ ਕਿ 'ਸੋਸ਼ਲ ਡਿਸਟੈਂਸਿੰਗ' ਯਾਨੀ ਸਮਾਜਿਕ ਦੂਰੀ ਵਾਇਰਸ ਦੇ ਫੈਲਣ ਨੂੰ ਰੋਕਣ ਦਾ ਇਕ ਪ੍ਰਮੁੱਖ ਉਪਰਾਲਾ ਹੈ। ਇਕ ਮਿੱਥ ਕਿ ਵਾਇਰਸ ਉੱਚ ਤਾਪਮਾਨ ਵਿਚ ਨਹੀਂ ਜਿਉਂਦਾ ਰਹਿ ਸਕਦਾ ਇਸ ਨੂੰ ਸਪੱਸ਼ਟ ਕਰਦਿਆਂ ਡਾਕਟਰਾਂ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਗਰਮੀ ਵਿਚ ਵਾਇਰਸ ਫੈਲਦਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮਰੀਜ਼ ਦਾ ਇਲਾਜ ਘਰ ਰੱਖਣ ਦੀ ਬਜਾਏ ਕੁਆਰੰਟੀਨ ਸੈਂਟਰਾਂ ਜਾਂ ਹਸਪਤਾਲਾਂ ਵਿਚ ਕਰਨਾ ਚਾਹੀਦਾ ਹੈ। ਚੀਨੀ ਮਾਹਰਾਂ ਨੇ ਲਹਿੰਦੇ ਪੰਜਾਬ ਵਿਚ ਕਿਹਾ ਕਿ ਜਿੰਨੀ ਜਲਦ ਹੋ ਸਕੇ ਸਥਿਤੀ ਨੂੰ ਕਾਬੂ ਕਰਨਾ ਜ਼ਰੂਰੀ ਹੈ।

Sanjeev

This news is Content Editor Sanjeev