ਪਾਕਿਸਤਾਨ ਮਾਲਾਮਾਲ, ਗੁਜਰਾਤ ਤੋਂ 60 km ਦੂਰ ਚੀਨੀ ਕੰਪਨੀ ਨੂੰ ਮਿਲਿਆ ਅਰਬਾਂ ਡਾਲਰ ਦਾ ''ਕਾਲਾ ਸੋਨਾ''

02/01/2022 2:10:11 PM

ਕਰਾਚੀ (ਬਿਊਰੋ): ਭਾਰਤ ਵਿੱਚ ਗੁਜਰਾਤ ਦੀ ਸੀਮਾ ਤੋਂ ਸਿਰਫ 60 ਕਿਲੋਮੀਟਰ ਦੀ ਦੂਰੀ 'ਤੇ ਥਾਰਪਾਰਕਰ ਇਲਾਕੇ ਵਿੱਚ ਪਾਕਿਸਤਾਨ  ਨੂੰ 'ਕਾਲਾ ਸੋਨਾ' ਕਹੇ ਜਾਣ ਵਾਲੇ 'ਕੋਲੇ' ਦਾ ਵਿਸ਼ਾਲ ਭੰਡਾਰ ਮਿਲਿਆ ਹੈ। ਇਸ ਕੋਲੇ ਦੀ ਖੋਜ ਚੀਨ ਦੀ ਇੱਕ ਕੰਪਨੀ ਨੇ ਕੀਤੀ ਹੈ। ਪਾਕਿਸਤਾਨ ਦੇ ਸਿੰਧ ਸੂਬੇ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਦੱਸਿਆ ਕਿ ਕੋਲੇ ਦਾ ਇਹ ਕੁੱਲ ਭੰਡਾਰ ਕਰੀਬ 3 ਅਰਬ ਟਨ ਦਾ ਹੈ ਜੋ 5 ਅਰਬ ਬੈਰਲ ਕੱਚੇ ਤੇਲ ਦੇ ਬਰਾਬਰ ਹੈ। ਉਹਨਾਂ ਨੇ ਕਿਹਾ ਕਿ ਇਹ ਸੂਬੇ ਦੀ ਸਰਕਾਰ ਲਈ ਦੂਜੀ ਵੱਡੀ ਸਫਲਤਾ ਹੈ।

ਮੁਰਾਦ ਅਲੀ ਸ਼ਾਹ ਨੇ ਕਿਹਾ ਕਿ ਥਾਰਪਾਰਕਰ ਦੇ ਕੋਲੇ ਦੇ ਬਲਾਕ ਇਕ ਵਿੱਚ 3 ਅਰਬ ਟਨ ਕੋਲੇ ਦਾ ਭੰਡਾਰ ਮਿਲਿਆ ਹੈ। ਇਹ 5 ਅਰਬ ਬੈਰਲ ਕੱਚੇ ਤੇਲ ਦੇ ਬਰਾਬਰ ਹੈ। ਉਹਨਾਂ ਨੇ ਕਿਹਾ ਕਿ 145 ਮੀਟਰ ਤੱਕ ਖੋਦਾਈ ਕਰਨ ਤੋਂ ਬਾਅਦ ਇਸ ਕੋਲੇ ਦੀ ਖੋਜ ਹੋਈ ਹੈ। ਇਹ ਸਿੰਧ ਸਰਕਾਰ ਲਈ ਆਪਣੀ ਤਰ੍ਹਾਂ ਦੀ ਦੂਜੀ ਸਭ ਤੋਂ ਵੱਡੀ ਸਫਲਤਾ ਹੈ। ਮੁਰਾਦ ਅਲੀ ਨੇ ਕਿ ਉਹਨਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਥਾਰ ਇਲਾਕਾ ਪਾਕਿਸਤਾਨ ਦੀ ਕਿਸਮਤ ਨੂੰ ਬਦਲ ਦੇਵੇਗਾ ਅਤੇ ਉਹਨਾਂ ਦਾ ਐਲਾਨ ਸੱਚ ਸਾਬਤ ਹੋਇਆ ਹੈ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਨੇ ਆਪਣੇ ਸਰਕਾਰੀ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਬੇਲਾਰੂਸ ਛੱਡਣ ਦਾ ਦਿੱਤਾ ਹੁਕਮ

ਪਾਕਿਸਤਾਨ ਦੇ ਰਾਸ਼ਟਰੀ ਖਜ਼ਾਨੇ ਨੂੰ ਮਿਲਣਗੇ ਅਰਬਾਂ ਡਾਲਰ
ਥਾਰ ਇਲਾਕੇ ਵਿਚ ਕੋਲੇ ਦੀ ਇਹ ਖੋਜ ਚੀਨ ਦੀ ਇਕ ਕੰਪਨੀ ਨੇ ਕੀਤੀ ਹੈ। ਥਾਰ ਕੋਲ ਬਲਾਕ-1 ਨੂੰ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ ਪ੍ਰਾਜੈਕਟ ਦੇ ਤਹਿਤ ਬਣਾਇਆ ਗਿਆ ਹੈ।ਇਸ ਅਰਬਾਂ ਰੁਪਏ ਦੀ ਖੋਜ ਤੋਂ ਖੁਸ਼ ਸਿੰਧ ਦੇ ਊਰਜਾ ਮੰਤਰੀ ਇਮਤਿਆਜ਼ ਅਹਿਮਦ ਸ਼ੇਖ ਨੇ ਕਿਹਾ ਕਿ ਕੋਲੇ ਦੀ ਖੋਜ ਸੁਨਹਿਰੀ ਯੁੱਗ ਦੀ ਸ਼ੁਰੂਆਤ ਹੈ। ਉਹਨਾਂ ਨੇ ਖੁਲਾਸਾ ਕੀਤਾ ਕਿ ਪਹਿਲੇ ਪੜਾਅ ਵਿਚ ਅਰਬਾਂ ਟਨ ਕੋਲਾ ਕੱਢਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਇਸ ਕੋਲੇ ਤੋਂ ਦੇਸ਼ ਵਿਚ ਚੱਲ ਰਿਹਾ ਊਰਜਾ ਸੰਕਟ ਦੂਰ ਹੋ ਜਾਵੇਗਾ। 

ਮੰਤਰੀ ਅਹਿਮਦ ਸ਼ੇਖ ਨੇ ਕਿਹਾ ਕਿ ਇਸ ਕੋਲੇ ਨਾਲ ਪਾਕਿਸਤਾਨ ਦੇ ਰਾਸ਼ਟਰੀ ਖਜ਼ਾਨੇ ਨੂੰ ਅਰਬਾਂ ਡਾਲਰ ਮਿਲਣਗੇ। ਇੱਥੇ ਦੱਸ ਦਈਏ ਕਿ ਪਾਕਿਸਤਾਨ ਇਸ ਸਮੇਂ ਨਾ ਸਿਰਫ ਊਰਜਾ ਸੰਕਟ ਨਾਲ ਜੂਝ ਰਿਹਾ ਹੈ ਸਗੋ ਉਸ ਨੂੰ ਅਰਬਾਂ ਡਾਲਰ ਦੇ ਕਰਜ਼ੇ ਲਈ ਦੁਨੀਆ ਭਰ ਦੇ ਸਾਹਮਣੇ ਝੋਲੀ ਫੈਲਾਉਣੀ ਪੈ ਰਹੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਹਫ਼ਤੇ ਚੀਨ ਜਾ ਰਹੇ ਹਨ, ਜਿੱਥੇ ਉਹ ਚੀਨੀ ਰਾਸ਼ਟਰਪਤੀ ਤੋਂ 3 ਅਰਬ ਡਾਲਰ ਕਰਜ਼ ਦੀ ਅਪੀਲ ਕਰਨਗੇ। ਪਾਕਿਸਤਾਨ ਪਹਿਲਾਂ ਹੀ ਆਈ.ਐੱਮ.ਐੱਫ. ਤੋਂ ਅਰਬਾਂ ਡਾਲਰ ਦਾ ਕਰਜ਼ ਲੈ ਚੁੱਕਾ ਹੈ। 

Vandana

This news is Content Editor Vandana