ਮਾਹਰਾਂ ਵਲੋਂ ਖੁਲਾਸਾ, ਲਗਾਤਾਰ ਕਮਜ਼ੋਰ ਹੋ ਰਹੀ ਹੈ ਚੀਨੀ ਫੌਜ

01/23/2019 10:02:53 PM

ਬੀਜਿੰਗ— ਚੀਨ ਰੋਜ਼ਾਨਾ ਨਵੇਂ ਹਥਿਆਰ ਡੈਵਲਪ ਕਰ ਰਿਹਾ ਹੈ। ਚੀਨ ਦੀ ਆਰਮੀ, ਏਅਰਫੋਰਸ ਤੇ ਨੇਵੀ ਨੂੰ ਹੋਰ ਤਾਕਤਵਰ ਬਣਾਉਣ ਲਈ ਲਗਾਤਾਰ ਨਵੇਂ ਤੇ ਐਡਵਾਂਸਡ ਹਥਿਆਰ ਤਿਆਰ ਹੋ ਰਹੇ ਹਨ। ਪਰ ਹੁਣ ਚੀਨ ਦੇ ਇਕ ਸੀਨੀਅਰ ਮਿਲਟਰੀ ਅਫਸਰ ਨੇ ਇਸ ਗੱਲ ਨੂੰ ਮੰਨਿਆ ਹੈ ਕਿ ਫੌਜੀਆਂ ਨੂੰ ਸਮਝ ਨਹੀਂ ਆ ਰਿਹਾ ਕਿ ਆਖਿਰ ਉਹ ਇਨ੍ਹਾਂ ਹਥਿਆਰਾਂ ਦਾ ਕੀ ਕਰਨ ਤੇ ਇਨ੍ਹਾਂ ਦੀ ਵਰਤੋਂ ਕਿਵੇਂ ਕਰਨ। ਇਸ ਮਿਲਟ੍ਰੀ ਅਫਸਰ ਦਾ ਇਸ਼ਾਰਾ ਹਾਲ ਹੀ 'ਚ ਡੈਵਲਪ ਨਵੇਂ ਟਾਈਪ 099ਏ ਬੈਟਲ ਟੈਂਕਸ ਵੱਲ ਸੀ। ਮਿਲਟਰੀ ਅਫਸਰ ਨੇ ਇਹ ਗੱਲ ਚੀਨ ਦੀ ਸਰਕਾਰੀ ਮੀਡੀਆ ਨੂੰ ਦਿੱਤੇ ਇੰਟਰਵਿਊ 'ਚ ਕਹੀ ਹੈ। ਚੀਨ ਇਨ੍ਹੀ ਦਿਨੀ ਆਪਣੇ ਦੂਜੇ ਏਅਰਕ੍ਰਾਫਟ ਕੇਰੀਅਰ 'ਤੇ ਕੰਮ ਕਰ ਰਿਹਾ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਇਸੇ ਸਾਲ ਸਮੁੰਦਰ 'ਚ ਉਤਾਰ ਦਿੱਤਾ ਜਾਵੇਗਾ।

ਅਜੇ ਤੱਕ ਸਮਝ ਨਹੀਂ ਆਈ ਤਕਨੀਕ
ਚੀਨ ਦੇ ਸਰਕਾਰੀ ਬ੍ਰਾਡਕਾਸਟਰ ਸੀਸੀਟੀਵੀ ਵਲੋਂ ਹਾਲ ਹੀ 'ਚ ਇਕ ਰਿਪੋਰਟ 'ਚ ਚੀਨੀ ਮਿਲਟਰੀ ਅਫਸਰਾਂ ਨੇ ਇਹ ਗੱਲ ਕੀਤੀ ਗਈ ਸੀ। ਇਸ ਇੰਟਰਵਿਊ 'ਚ ਦੋ ਮਿਲਟਰੀ ਅਧਿਕਾਰੀ ਸ਼ਾਮਲ ਸਨ। ਚੀਨ ਦੇ ਬਟਾਲੀਅਨ ਕਮਾਂਡਰ ਜੂ ਛੇਂਗਬਿਆਓ ਨੇ ਕਿਹਾ ਕਿ ਪਿਛਲੇ ਸਾਲ ਜਲਦਬਾਜ਼ੀ 'ਚ ਅਸੀਂ ਨਵੇਂ ਬੈਟਲ ਟੈਂਕਸ ਨੂੰ ਬਾਰਡਰ 'ਤੇ ਤਾਇਨਾਤ ਕਰ ਦਿੱਤਾ ਪਰ ਉਨ੍ਹਾਂ ਦੀ ਸਹੀ ਵਰਤੋਂ ਨਹੀਂ ਹੋ ਪਾ ਰਹੀ ਹੈ। ਟੈਕਾਂ ਦੀ ਸਮਰਥਾ ਮੁਤਾਬਕ ਉਨ੍ਹਾਂ ਦੀ ਜੋ ਵਰਤੋਂ ਹੋਣੀ ਚਾਹੀਦੀ ਹੈ ਉਹ ਨਹੀਂ ਹੋ ਪਾ ਰਹੀ ਹੈ। ਅਧਿਕਾਰੀਆਂ 'ਚੋਂ ਇਕ ਨੇ ਕਿਹਾ ਕਿ ਉਨ੍ਹਾਂ ਨੇ ਪੁਰਾਣੇ ਟੈਕਾਂ ਦੀਆਂ ਸਮਰਥਾਵਾਂ ਬਾਰੇ ਪੜਿਆ ਹੈ ਪਰ ਉਹ ਨਵੇਂ ਟੈਕਾਂ ਨੂੰ ਅਜੇ ਤੱਕ ਸਮਝ ਨਹੀਂ ਪਾ ਰਹੇ ਹਨ।

ਫੌਜ ਨੂੰ ਲੜਾਈ ਦਾ ਅਨੁਭਵ ਨਹੀਂ
ਉਥੇ ਬੀਜਿੰਗ 'ਚ ਇਕ ਮਿਲਟਰੀ ਐਕਸਪਰਟ ਨੇ ਗਲੋਬਲ ਟਾਈਮਸ ਨੂੰ ਦੱਸਿਆ ਕਿ ਸਿਰਫ ਹਥਿਆਰਾਂ ਨਾਲ ਹੀ ਜੰਗ ਨਹੀਂ ਜਿੱਤੀ ਜਾ ਸਕਦੀ ਹੈ। ਨੈਸ਼ਨਲ ਇੰਟ੍ਰੈਸਟ ਦੇ ਨਾਲ ਬਤੌਰ ਡਿਫੈਂਸ ਐਡੀਟਰ ਜੁੜੇ ਡੈਵਿਸ ਐਕਸ ਮੁਤਾਬਕ ਚੀਨੀ ਮੀਡੀਆ ਵਲੋਂ ਆਈ ਰਿਪੋਰਟ 'ਚ ਇਸ ਗੱਲ ਵੱਲ ਇਸ਼ਾਰਾ ਮਿਲਦਾ ਹੈ ਕਿ ਚੀਨ ਇਸ ਵੇਲੇ ਲੋੜ ਤੋਂ ਘੱਟ ਫੌਜੀ ਤਾਕਤ ਦੀ ਦਿੱਕਤ ਨਾਲ ਜੂਝ ਰਿਹਾ ਹੈ ਕਿਉਂਕਿ ਦੇਸ਼ ਦੀ ਫੌਜ ਦੇ ਕੋਲ ਲੜਾਈ ਦਾ ਅਨੁਭਵ ਘੱਟ ਹੈ। ਚੀਨੀ ਫੌਜ ਨੇ ਸਨ 1970 ਤੋਂ ਬਾਅਦ ਕੋਈ ਜੰਗ ਨਹੀਂ ਲੜੀ ਹੈ। ਚੀਨ ਇਸ ਵੇਲੇ ਸਿਰਫ ਨੇਵੀ, ਏਅਰਫੋਰਸ, ਰਾਕੇਟ ਫੋਰਸ ਤੇ ਸਟ੍ਰੈਟੇਜਿਕ ਸਪੋਰਸ ਫੋਰਸ 'ਤੇ ਧਿਆਨ ਲਗਾ ਰਿਹਾ ਹੈ। ਜਦਕਿ ਉਸ ਦੀ ਆਰਮੀ, ਜਿਸ 'ਚ ਜਵਾਨਾਂ ਦੀ ਗਿਣਤੀ ਘੱਟ ਕਰ ਦਿੱਤੀ ਗਈ ਹੈ, ਨੂੰ ਸਭ ਤੋਂ ਜ਼ਿਆਦਾ ਬਦਲਾਅ ਦੀ ਲੋੜ ਹੈ।

Baljit Singh

This news is Content Editor Baljit Singh