ਚੀਨੀ ਤੇ ਅਮਰੀਕੀ ਡਿਪਲੋਮੈਟ ਮਨੁੱਖੀ ਅਧਿਕਾਰਾਂ ਤੇ ਕੋਰੋਨਾ ਮਹਾਮਾਰੀ ਨੂੰ ਲੈ ਕੇ ਭਿੜੇ

06/12/2021 3:10:17 PM

ਇੰਟਰਨੈਸ਼ਨਲ ਡੈਸਕ : ਅਮਰੀਕਾ ਤੇ ਚੀਨ ਦੇ ਚੋਟੀ ਦੇ ਡਿਪਲੋਮੈਟ ਦਰਮਿਆਨ ਮੰਨਿਆ ਜਾ ਰਿਹਾ ਹੈ ਕਿ ਤਿੱਖੀ ਬਹਿਸ ਹੋਈ ਹੈ, ਜਿਸ ’ਚ ਬੀਜਿੰਗ ਨੇ ਦੱਸਿਆ ਕਿ ਉਸ ਨੇ ਅਮਰੀਕਾ ਨੂੰ ਕਿਹਾ ਕਿ ਉਹ ਉਸ ਦੇ ਅੰਦਰੂਨੀ ਮਾਮਲਿਆਂ ’ਚ ਦਖਲਅੰਦਾਜ਼ੀ ਬੰਦ ਕਰੇ। ਉਸ ਨੇ ਕੋਰੋਨਾ ਮਹਾਮਾਰੀ ਦੇ ਉਤਪਤੀ ਸਥਾਨ ਮਾਮਲੇ ਦਾ ਸਿਆਸੀਕਰਨ ਕਰਨ ਦਾ ਅਮਰੀਕਾ ’ਤੇ ਦੋਸ਼ ਲਾਇਆ।

ਇਹ ਵੀ ਪੜ੍ਹੋ : ਚੀਨ ਦੇ ਝੂਠ ਨੂੰ ਬੇਨਕਾਬ ਕਰਨ ਵਾਲੀ ਭਾਰਤੀ ਮੂਲ ਦੀ ਪੱਤਰਕਾਰ ਨੂੰ ਮਿਲਿਆ 'ਪੁਲਿਤਜ਼ਰ ਪੁਰਸਕਾਰ'

ਚੀਨ ਦੇ ਸੀਨੀਅਰ ਵਿਦੇਸ਼ ਨੀਤੀ ਸਲਾਹਕਾਰ ਯਾਂਗ ਜਿਏਚੀ ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦਰਮਿਆਨ ਸ਼ੁੱਕਰਵਾਰ ਨੂੂੰ ਫੋਨ ’ਤੇ ਗੱਲਬਾਤ ਹੋਈ, ਜਿਸ ’ਚ ਹਾਂਗਕਾਂਗ ’ਚ ਆਜ਼ਾਦੀ ’ਤੇ ਪਾਬੰਦੀ, ਸ਼ਿੰਜਿਆਂਗ ਖੇਤਰ ’ਚ ਮੁਸਲਮਾਨਾਂ ਨੂੰ ਵੱਡੇ ਪੱਧਰ ’ਤੇ ਹਿਰਾਸਤ ’ਚ ਰੱਖਣ ਸਮੇਤ ਕਈ ਮੁੁੁੱਦਿਆਂ ’ਤੇ ਗੱਲਬਾਤ ਹੋਈ। ਦਰਅਸਲ, ਸਾਰਸ ਸੀ. ਓ. ਵੀ. 2 ਦੀ ਉਤਪਤੀ ਦੇ ਸਥਾਨ ਸਬੰਧੀ ਜਾਂਚ ਦੀ ਮੰਗ ਚੀਨ ਲਈ ਪ੍ਰੇਸ਼ਾਨੀ ਦੀ ਗੱਲ ਹੈ ਕਿਉਂਕਿ ਅਜਿਹੀਆਂ ਅਫਵਾਹਾਂ ਹਨ ਕਿ ਇਹ ਲੈਬ ਵਿਚ ਬਣਾਇਆ ਗਿਆ ਤੇ ਉਥੋਂ ਵੁਹਾਨ ’ਚ ਫੈਲਿਆ।

ਇਹ ਵੀ ਪੜ੍ਹੋ : ਅਮਰੀਕਾ : ਇੰਡੀਆਨਾ ’ਚ ਭਿਆਨਕ ਸੜਕ ਹਾਦਸੇ ’ਚ ਹੋਈਆਂ 2 ਮੌਤਾਂ, ਕਈ ਜ਼ਖ਼ਮੀ

ਯਾਂਗ ਨੇ ਇਨ੍ਹਾਂ ਗੱਲਾਂ ਨੂੰ ਬਕਵਾਸ ਦੱਸਿਆ ਤੇ ਕਿਹਾ ਕਿ ਚੀਨ ਇਨ੍ਹਾਂ ਗੱਲਾਂ ਤੋਂ ਬਹੁਤ ਚਿੰਤਿਤ ਹੈ। ਸਰਕਾਰੀ ਸਮਾਚਾਰ ਸੰਮਤੀ ਸ਼ਿਨਹੁਆ ਦੀ ਇਕ ਰਿਪੋਰਟ ’ਚ ਯਾਂਗ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਮਰੀਕਾ ’ਚ ਕੁਝ ਲੋਕਾਂ ਨੇ ਕੋਰੋਨਾ ਵਾਇਰਸ ਵੁਹਾਨ ਲੈਬ ਤੋਂ ਲੀਕ ਹੋਣ ਸਬੰਧੀ ਕਹਾਣੀਆਂ ਬਣਾਈਆਂ ਹਨ, ਜਿਨ੍ਹਾਂ ਨੂੰ ਲੈ ਕੇ ਚੀਨ ਬਹੁਤ ਚਿੰਤਿਤ ਹੈ। ਚੀਨ ਅਮਰੀਕਾ ਨਾਲ ਤੱਥਾਂ ਤੇ ਵਿਗਿਆਨ ਦਾ ਸਨਮਾਨ ਕਰਨ, ਕੋਰੋਨਾ ਦੀ ਉਤਪਤੀ ਦਾ ਸਿਆਸੀਕਰਨ ਕਰਨ ਤੋਂ ਬਚਣ ਤੇ ਮਹਾਮਾਰੀ ਨਾਲ ਨਜਿੱਠਣ ਲਈ ਵਿਸ਼ਵ ਪੱਧਰੀ ਸਹਿਯੋਗ ’ਤੇ ਧਿਆਨ ਕੇਂਦ੍ਰਿਤ ਕਰਨ ਦੀ ਅਪੀਲ ਕਰਦਾ ਹੈ।

ਇਹ ਵੀ ਪੜ੍ਹੋ : ਦੱਖਣੀ ਚੀਨ ਸਾਗਰ ’ਚ ਅਮਰੀਕਾ-ਆਸਟਰੇਲੀਆ ਦੇ ਯੁੱਧ ਅਭਿਆਸ ਤੋਂ ਚਿੜਿ੍ਹਆ ਚੀਨ

ਉਥੇ ਹੀ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਬਲਿੰਕਨ ਨੇ ਵਾਇਰਸ ਦੇ ਉਤਪਤੀ ਸਥਾਨ ਨੂੂੰ ਲੈ ਕੇ ਪਾਰਦਰਸ਼ਿਤਾ ਵਰਤਣ ਤੇ ਸਹਿਯੋਗ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ, ਜਿਸ ’ਚ (ਵਿਸ਼ਵ ਸਿਹਤ ਸੰਗਠਨ) ਚੀਨ ’ਚ ਮਾਹਿਰਾਂ ਦੀ ਅਗਵਾਈ ’ਚ ਦੂਸਰੇ ਪੜਾਅ ਦੀ ਜਾਂਚ ਸ਼ਾਮਿਲ ਹੈ।  

Manoj

This news is Content Editor Manoj