ਚੀਨ ਦੀ ਮਦਦ ਨਾਲ ਸਿੰਧ ਨਦੀ ''ਤੇ ਬੰਨ੍ਹ ਬਣਾਏਗਾ ਪਾਕਿਸਤਾਨ

06/20/2017 4:58:54 PM

ਇਸਲਾਮਾਬਾਦ— ਭਾਰਤ ਦੇ ਵਿਰੋਧ ਨੂੰ ਦਰਕਿਨਾਰ ਕਰਦੇ ਹੋਏ ਪਾਕਿਸਤਾਨ ਦੇ ਨਾਲ ਮਿਲ ਕੇ ਚੀਨ ਨੇ ਸਿੰਧ ਨਦੀ 'ਤੇ ਬੰਨ੍ਹ ਬਣਾਉਣ ਦੀ ਪੇਸ਼ਕਸ਼ ਕੀਤੀ ਹੈ। ਭਾਰਤ ਨੇ ਚੀਨ ਦੇ ਇਸ ਕਦਮ 'ਤੇ ਸਖਤ ਇਤਰਾਜ਼ ਜਤਾਇਆ ਹੈ। ਮਾਮਲੇ ਵਿਚ ਪਾਕਿਸਤਾਨ ਦੇ ਸਰਕਾਰੀ ਰੇਡੀਓ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਹ ਚੀਨ-ਪਾਕਿਸਤਾਨ ਇਕਨਾਮਿਕ ਕਾਰੀਡੋਰ ਦਾ ਹਿੱਸਾ ਹੈ। ਇਸ ਬੰਨ੍ਹ ਪ੍ਰਾਜੈਕਟ ਨਾਲ ਪਾਕਿਸਤਾਨ ਨੂੰ ਬਿਜਲੀ ਉਤਪਾਦਨ ਵਿਚ ਮਿਲਣ ਵਾਲੇ ਲਾਭ ਦੇ ਬਾਰੇ ਵਿਚ ਸੋਮਵਾਰ ਨੂੰ ਨੈਸ਼ਨਲ ਅਸੈਂਬਲੀ ਵਿਚ ਇਕ ਕਮੇਟੀ ਨੂੰ ਦੱਸਿਆ ਗਿਆ। ਇਸ ਮਾਮਲੇ ਵਿਚ ਮਹੀਨੇ ਦੀ ਸ਼ੁਰੂਆਤ ਵਿਚ ਪਾਕਿਸਤਾਨ ਦੇ ਯੋਜਨਾ ਮੰਤਰੀ ਅਹਿਸਾਨ ਇਕਬਾਲ ਨੇ ਆਪਣੀ ਇੰਟਰਵਿਊ ਵਿਚ ਕਿਹਾ ਕਿ ਪਾਕਿਸਤਾਨ ਨੂੰ ਉਮੀਦ ਹੈ ਕਿ ਚੀਨ ਪ੍ਰਾਜੈਕਟ ਨੂੰ ਆਰਥਿਕ ਸਹਾਇਤਾ ਦੇਵੇਗਾ। ਇਹ ਬੰਨ੍ਹ ਇਕ ਅਜਿਹਾ ਪ੍ਰਾਜੈਕਟ ਹੈ, ਜਿਸ ਨੂੰ ਬਣਾਉਣ ਵਿਚ ਯੋਗਦਾਨ ਦੇਣ ਲਈ ਵਿਸ਼ਵ ਬੈਂਕ ਅਤੇ ਏਸ਼ੀਆਈ ਵਿਕਾਸ ਬੈਂਕ ਦੋਹਾਂ ਨੇ ਇਨਕਾਰ ਕਰ ਦਿੱਤਾ ਕਿਉਂਕਿ ਭਾਰਤ ਦਾ ਦਾਅਵਾ ਹੈ ਕਿ ਇਹ ਖੇਤਰ ਕਸ਼ਮੀਰ ਦਾ ਹੀ ਇਕ ਹਿੱਸਾ ਹੈ।

Kulvinder Mahi

This news is News Editor Kulvinder Mahi